ਬਿਜਲੀ ਦੇ ਕੱਟਾਂ ਦਾ ਰੌਲਾਂ ਪਾਉਣ ਵਾਲੇ ਨਵਜੋਤ ਸਿੱਧੂ ਨੇ ਖੁਦ ਨਹੀਂ ਤਾਰਿਆ 9 ਮਹੀਨਿਆਂ ਦਾ ਬਿੱਲ!
ਚੰਡੀਗੜ੍ਹ (ਵੀਓਪੀ ਬਿਊਰੋ) – ਹਮੇਸ਼ਾਂ ਮੁੱਖ ਮੰਤਰੀ ਕੈਪਟਨ ਦੀਆਂ ਨਲਾਇਕੀਆਂ ਗਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਆਪ ਖੁਦ ਕਸੂਤੇ ਫਸ ਗਏ ਹਨ। ਜਿਸ ਦਿਨ ਤੋਂ ਪੰਜਾਬ ਵਿਚ ਬਿਜਲੀ ਦੇ ਕੱਟ ਲੱਗ ਰਹੇ ਹਨ ਉਸ ਦਿਨ ਤੋਂ ਹੀ ਸਿੱਧੂ ਕੈਪਟਨ ਸਰਕਾਰ ਉਪਰ ਵੱਡੇ ਵੱਡੇ ਸਵਾਲ ਕਰ ਰਹੇ ਹਨ। ਹੁਣ ਨਵਜੋਤ ਸਿੱਧੂ ਬਾਰੇ ਇਕ ਖੁਲਾਸਾ ਹੋਇਆ ਹੈ ਕਿ ਉਹਨਾਂ ਨੇ ਪਿਛਲੇ 9 ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਦੱਸ ਦਈਏ ਕਿ ਉਹਨਾਂ ਦਾ ਕੁੱਲ ਬਿੱਲ ਦਾ ਬਕਾਇਆ 867540 ਰੁਪਏ ਬਣਦਾ ਹੈ। ਸਿੱਧੂ ਨੇ ਮਾਰਚ 2021 ਵਿਚ ਭਰਿਆ ਸੀ ਆਪਣਾ ਆਖਰੀ ਬਿੱਲ ਜਿਸ ਦੀ ਰਕਮ 10 ਲੱਖ ਰੁਪਏ ਸੀ ਪਰ ਕੁੱਲ ਬਿੱਲ 17 ਲੱਖ ਦੇ ਕਰੀਬ ਸੀ। ਹੁਣ ਸਿੱਧੂ ਆਪਣੇ ਰਹਿੰਦੇ ਬਕਾਏ ਨੂੰ ਨਾ ਭਰਨ ਦੇ ਚੱਕਰ ਵੀ ਫਸ ਸਕਦੇ ਹਨ।
ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਬਾਰੇ ਅਜੇ ਆਪਣਾ ਪੱਖ ਨਹੀਂ ਦੱਸਿਆ। ਜਾਣਕਾਰੀ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਵਾਲੇ ਘਰ ਦਾ ਬਿੱਲ ਪੈਂਡਿੰਗ ਪਿਆ ਹੈ। ਨਵਜੋਤ ਸਿੰਘ ਸਿੱਧੂ 2019 ਵਿਚ ਆਪਣੀ ਪਾਰਟੀ ਕਾਂਗਰਸ ਨਾਲ ਨਿਰਾਜ਼ ਚੱਲ ਰਹੇ ਹਨ। ਉਹਨਾਂ ਨੇ ਇਨੀਂ ਦਿਨੀਂ ਦਾ ਵੱਡੇ ਸਵਾਲ ਉੱਠੇ ਹਨ ਤੇ ਹਾਈਕਮਾਨ ਨਾਲ ਵੀ ਇਕੱਲੇ ਮੀਟਿੰਗਾਂ ਕਰ ਚੁੱਕੇ ਹਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਪੂਰਾ ਸਾਥ ਦੇ ਰਹੀ ਹੈ। ਹੁਣ ਉਹ ਆਪ ਹੀ ਸਵਾਲਾਂ ਦੇ ਘੇਰੇ ਵਿਚ ਹਨ।