ਹਰਸਿਮਰਤ ਬਾਦਲ ਦਾ ਮਨਪ੍ਰੀਤ ਬਾਦਲ ‘ਤੇ ਸਿਆਸੀਤੰਜ਼, ‘ਕੱਦ ਲੰਮੇ ਨੂੰ ਕੀ ਕਰਨਾ ਜਦ ਸੋਚ ਹੀ ਲੰਮੀ ਨਾ ਹੋਈ’

ਹਰਸਿਮਰਤ ਬਾਦਲ ਦਾ ਮਨਪ੍ਰੀਤ ਬਾਦਲ ‘ਤੇ ਸਿਆਸੀਤੰਜ਼, ‘ਕੱਦ ਲੰਮੇ ਨੂੰ ਕੀ ਕਰਨਾ ਜਦ ਸੋਚ ਹੀ ਲੰਮੀ ਨਾ ਹੋਈ’

ਬਠਿੰਡਾ (ਵੀਓਪੀ ਬਿਊਰੋ) – ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਆਪਣੇ ਦਿਓਰ ਜਾਨੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਉਪਰ ਨਿਸ਼ਾਨਾਂ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਤਾਂ ਲੋਕ ਮਨਪ੍ਰੀਤ ਬਾਦਲ ਨੂੰ ਗੱਪੀ ਗਾਲਿਬ ਕਹਿਣ ਲੱਗ ਪਏ ਹਨ। ਸਰਕਾਰ ’ਚ ਆਉਣ ਤੋਂ ਪਹਿਲਾਂ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਤੇ ਬਠਿੰਡਾ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਬਾਦਲ ਨੇ ਜਿਹੜੇ ਵਾਅਦੇ ਦਿਖਾਏ ਸਨ, ਉਨ੍ਹਾਂ ’ਚੋਂ ਕੋਈ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਉਸ ਨੂੰ ਇਹ ਨਾਂ ਮਿਲ ਗਿਆ ਹੈ।

ਇਹ ਸ਼ਬਦਾਂ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਿਜਲੀ ਦੇ ਵਧੇ ਰੇਟਾਂ ਤੇ ਬਿਜਲੀ ਦੇ ਲੱਗਦੇ ਕੱਟਾਂ ‘ਤੇ ਬਠਿੰਡਾ ‘ਚ ਸਿਰਕੀ ਬਜ਼ਾਰ ਬਿਜਲੀ ਦਫ਼ਤਰ ਅੱਗੇ ਲਾਏ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ। ਵਰ੍ਹਦੀ ਗਰਮੀ ’ਚ ਆਪਣੇ ਵਿੱਤ ਮੰਤਰੀ ਪੰਜਾਬ ਤੇ ਆਪਣੇ ਦਿਉਰ ਮਨਪ੍ਰੀਤ ਬਾਦਲ ’ਤੇ ਵਰ੍ਹਦਿਆਂ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੱਦ ਲੰਬਾ ਹੋਣਾ ਮਾਇਨੇ ਨਹੀਂ ਰੱਖਦਾ ਬੰਦੇ ਸੋਚ ਵੱਡੀ ਹੋਣੀ ਚਾਹੀਦੀ ਹੈ। ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕੱਦ ਨਹੀਂ ਦਿਲ ਬਹੁਤ ਵੱਡਾ ਹੈ। ਕੈਪਟਨ ਸਰਕਾਰ ਦੀਆਂ ਗੱਲਤ ’ਤੇ ਮਾਰੂ ਨੀਤੀਆਂ ਕਾਰਨ ਅੱਜ ਹਰ ਵਰਗ ਸੜਕਾਂ ’ਤੇ ਉੱਤਰ ਚੁੱਕਿਆ ਹੈ ਤੇ ਹਾਹਾਕਾਰ ਮਚੀ ਹੋਈ ਹੈ ਤੇ ਹੁਣ ਤਾਂ ਕੈਪਟਨ ਸਰਕਾਰ ਨੇ ਬਿਜਲੀ ਦੇਣੀ ਵੀ ਲੋਕਾਂ ਨੂੰ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਬਿਜਲੀ ਦੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਦੋਂਕਿ ਪਹਿਲਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਬੰਦ ਕਰਵਾ ਦਿੱਤੇ ਹਨ। ਸ਼ਹੀਦਾਂ ਦੀ ਧਰਤੀ ’ਤੇ ਸਹੁੰ ਖਾ ਕੇ ਕਾਂਗਰਸ ’ਚ ਕਦੇ ਵੀ ਸ਼ਾਮਲ ਨਾ ਹੋਣ ਦੀਆਂ ਗੱਲਾਂ ਕਰਨ ਵਾਲਾ ਤੇ ਪੰਜਾਬ ’ਚ ਬਦਲਾਅ ਲਿਆਉਣਾ ਮਨਪ੍ਰੀਤ ਬਾਦਲ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀ ਪਾਰਟੀ ਕਾਂਗਰਸ ’ਚ ਜਾ ਕੇ ਵਿੱਤ ਮੰਤਰੀ ਵੀ ਬਣ ਗਿਆ ਤੇ ਬਠਿੰਡਾ ਦਾ ਵਿਧਾਇਕ ਵੀ ਬਣ ਗਿਆ ਤੇ ਹੁਣ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਰਿਸ਼ਤੇਦਾਰ ਜੋਜੋ ਨਾਲ ਲੋਕਾਂ ਨੂੰ ਲੁੱਟਣ ਤੇ ਕੁੱਟਣ ’ਤੇ ਲੱਗੇ ਹੋਏ ਹਨ।

error: Content is protected !!