ਸਾਂਝੇ ਪੈਸੇ ਪਾ ਕੇ ਬਣਾਇਆ ਮੀਟ ਇਕ ਨੂੰ ਘੱਟ ਮਿਲਣ ਕਰਕੇ ਦੂਜੇ ਨੇ ਸਿਰ ‘ਚ ਮਾਰਿਆ ਤੇਜ਼ ਹਥਿਆਰ

ਸਾਂਝੇ ਪੈਸੇ ਪਾ ਕੇ ਬਣਾਇਆ ਮੀਟ ਇਕ ਨੂੰ ਘੱਟ ਮਿਲਣ ਕਰਕੇ ਦੂਜੇ ਨੇ ਸਿਰ ‘ਚ ਮਾਰਿਆ ਤੇਜ਼ ਹਥਿਆਰ

ਤਰਨਤਾਰਨ (ਵੀਓਪੀ ਬਿਊਰੋ) – ਪਿੰਡ ਦੋਦੇ ਤੋਂ ਇਕ ਹੈਰਾਨ ਕਰ ਦੇਣ ਵਾਲੇ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋ ਵਿਅਕਤੀਆਂ ਨੇ ਸਾਂਝੇ ਪੈਸੇ ਪਾ ਕੇ ਮੀਟ ਬਣਾਇਆ ਸੀ ਤੇ ਇਸ ਦੌਰਾਨ ਹੀ ਉਹਨਾਂ ਦੇ ਵਿਚਕਾਰ ਲੜਾਈ ਹੋ ਗਈ ਤੇ ਇਕ ਨੇ ਦੂਸਰੇ ਦੇ ਸਿਰ ਵਿਚ ਗੈਂਤੀ ਮਾਰ ਦਿੱਤੀ ਤਾਂ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।  ਜ਼ਖ਼ਮੀ ਨੂੰ ਖਾਲੜਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂਕਿ ਪੁਲਿਸ ਨੇ ਦੂਸਰੇ ਖਿਲਾਫ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਸਬੀਰ ਕੌਰ ਵਾਸੀ ਪਿੰਡ ਦੋਦੇ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਘੁੱਕ ਉਰਫ ਗਾਗੋ ਪੁੱਤਰ ਬੂਟਾ ਸਿੰਘ ਨੇ ਰਲ ਕੇ ਮੀਟ ਬਣਾਇਆ ਸੀ। ਉਕਤ ਸਾਰਾ ਮੀਟ ਆਪਣੇ ਘਰ ਲੈ ਗਿਆ। ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਹ ਉਸ ਦੇ ਘਰ ਸਬਜੀ ਵਾਪਸ ਲੈਣ ਚਲਾ ਗਿਆ ਅਤੇ ਜਦੋਂ ਪਤੀਲੀ ਲੈ ਕੇ ਉਹ ਵਾਪਸ ਆ ਰਿਹਾ ਸੀ ਤਾਂ ਘੁੱਕ ਨੇ ਉਸਦੇ ਪਤੀ ਦੇ ਸਿਰ ਵਿਚ ਗੈਂਤੀ (ਮਿੱਟੀ ਪੁੱਟਣ ਵਾਲੀ ਤਿੱਖੀ ਕਹੀ) ਮਾਰ ਦਿੱਤੀ। ਜਿਸ ਕਾਰਨ ਉਸਦਾ ਪਤੀ ਗੰਭੀਰ ਜਖਮੀ ਹੋ ਕੇ ਬੇਹੋਸ਼ ਹੋ ਗਿਆ। ਜਿਸ ਨੂੰ ਖਾਲੜਾ ਦੇ ਨਿੱਜੀ ਹਸਪਤਾਲ ਵਿਚ ਭਰੀ ਕਰਵਾਇਆ ਗਿਆ ਹੈ। ਮੌਕੇ ’ਤੇ ਪੁੱਜੇ ਥਾਣਾ ਖਾਲੜਾ ਦੇ ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ ’ਤੇ ਘੁੱਕ ਨੂੰ ਨਾਮਜਦ ਕਰਕੇ ਉਸਦੀ ਗਿ੍ਰਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!