ਕੈਨੇਡਾ ‘ਚ ਹਾਲਾਤ ਬਿਗੜੇ, ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 486

ਕੈਨੇਡਾ ‘ਚ ਹਾਲਾਤ ਬਿਗੜੇ, ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 486

ਵੀਓਪੀ ਡੈਸਕ  – ਕੈਨੇਡਾ ਵਿਚ ਗਰਮੀਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ 486 ਹੋ ਗਈ ਹੈ। ਇਹ ਸਿਲਸਿਲਾ ਹੋਰਨਾਂ ਸ਼ਹਿਰਾਂ ਵਿਚ ਜਾਰੀ ਹੈ। ਅਮਰੀਕਾ ਵਿਚ ਵੀ ਹਾਲ ਕੁਝ ਅਜਿਹੋ ਜਿਹਾ ਹੀ ਹੈ। ਇੱਥੇ ਵੀ 121 ਲੋਕਾਂ ਦੀ ਮੌਤ ਹੋ ਗਈ ਹੈ।ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ ਇਸ ਵਾਰੀ ਗਰਮੀ ਨਾਲ ਲੋਕਾਂ ਦੀ ਜਾਨ ਬਚਾਉਣਾ ਮੁਸ਼ਕਲ ਹੋ ਰਿਹਾ ਹੈ। ਇੱਥੇ ਗਰਮੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੋਂ ਦੇ ਲਿਟਨ ਸ਼ਹਿਰ ‘ਚ ਪਾਰਾ 49.6 ਡਿਗਰੀ ਸੈਲਸੀਅਸ ਰਿਹਾ। ਹੁਣ ਤਕ ਸੈਂਕੜੇ ਲੋਕਾਂ ਦੇ ਮਰਨ ਤੋਂ ਬਾਅਦ ਵੀ ਲਗਾਤਾਰ ਗਰਮੀ ਨਾਲ ਮਰਨ ਵਾਲਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵਧਦੀ ਗਰਮੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਕ ਸਥਿਤੀ ਹੈ।

ਵਾਸ਼ਿੰਗਟਨ ‘ਚ ਗਰਮੀ ਨਾਲ ਹਾਲਾਤ ਖਰਾਬ ਹੋਣ ਦੇ ਕਾਰਨ ਲੋਕ ਹਸਪਤਾਲਾਂ ‘ਚ ਦਾਖਲ ਹੋ ਰਹੇ ਹਨ। ਇੱਥੋਂ ਦੇ ਸਿਏਟਲ ‘ਚ ਪਾਰਾ 48 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਓਰੇਗਨ ਦੇ ਗਵਰਨਰ ਕੇਟੇ ਬ੍ਰਾਊਨ ਨੇ ਜੰਗਲਾਂ ‘ਚ ਅੱਗ ਨੂੰ ਲੈ ਕੇ ਐਮਰਜੈਂਸੀ ਸਥਿਤੀ ਜਾਰੀ ਕਰ ਦਿੱਤੀ ਹੈ। ਪੋਰਟਲੈਂਡ ਦੇ ਫਾਇਰ ਬਿ੍ਗੇਡ ਵਿਭਾਗ ਨੇ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਆਤਿਸ਼ਬਾਜ਼ੀ ਕਰਨ ‘ਤੇ ਰੋਕ ਲਗਾ ਦਿੱਤੀ ਹੈ।

AP ਦੇ ਮੁਤਾਬਕ ਓਰੇਗਨ ‘ਚ 63 ਲੋਕਾਂ ਦੀ ਮੌਤ ਹੋ ਗਈ। ਪੋਰਟਲੈਂਡ ‘ਚ ਵੀ ਗਰਮੀ ਨਾਲ 45 ਲੋਕਾਂ ਨੇ ਜਾਨ ਗੁਆ ਦਿੱਤੀ। ਵਾਸ਼ਿੰਗਟਨ ‘ਚ 20 ਲੋਕਾਂ ਦੇ ਗਰਮੀ ਨਾਲ ਮਰਨ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਇਹ ਗਿਣਤੀ ਵੱਧ ਸਕਦੀ ਹੈ। ਪੋਰਟਲੈਂਡ ‘ਚ 2017 ਤੋਂ 2019 ‘ਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ਼ 12 ਸੀ। ਸਿਆਟਲ ‘ਚ ਵੀ ਗਰਮੀ ਨਾਲ 13 ਲੋਕਾਂ ਦੀ ਮੌਤ ਹੋ ਗਈ।

error: Content is protected !!