51 ਕਿਲੋ ਭੁੱਕੀ ਚੂਰਾਪੋਸਤ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ 

 

51 ਕਿਲੋ ਭੁੱਕੀ ਚੂਰਾਪੋਸਤ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਸ੍ਰੀ ਚਮਕੌਰ ਸਾਹਿਬ (ਜਗਤਾਰ ਸਿੰਘ ਤਾਰੀ ) ਸ੍ਰੀ ਚਮਕੌਰ ਸਾਹਿਬ ਦੀ ਪੁਲਿਸ ਨੇ ਭੁੱਕੀ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ । ਥਾਣਾ ਸ੍ਰੀ ਚਮਕੌਰ ਸਾਹਿਬ ਜੀ ਦੀ ਸਬ ਇੰਸਪੈਟਰ ਸ਼ਿਵਾਤੀ ਧੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਤੋਂ ਰੋਪੜ ਜਾਣ ਵਾਲੀ ਸੜਕ ਤੇ ਪਿੰਡ ਭੋਜੇਮਾਜਰਾ ਨਹਿਰ ਦੇ ਪੁਲ ਨਜ਼ਦੀਕ ਸ਼ਾਮ ਦੇ ਤਕਰੀਬਨ 3.20 ਮਿੰਟ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਦੀ ਪੁਲੀਸ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਾਲੀ ਸਾਈਡ ਤੋਂ ਇਕ ਟਰੱਕ ਆਉਂਦਾ ਦੇਖਿਆ ।

 

ਜਿਸ ਨੂ ਉਨ੍ਹਾਂ ਵੱਲੋਂ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਦੋਂ ਉਨ੍ਹਾਂ ਦੀ ਪੁਲੀਸ ਪਾਰਟੀ ਨੇ ਟਰੱਕ ਦੀ ਤਲਾਸ਼ੀ ਕਰਨੀ ਸ਼ੁਰੂ ਕੀਤੀ ਤਾਂ ਡਰਾਈਵਰ ਸੀਟ ਦੇ ਪਿੱਛੇ ਬਣੀ ਲੰਬੀ ਸੀਟ ਦੇ ਥੱਲੇ ਬਣੇ ਬਾਕਸ ਵਿਚੋਂ ਪਲਾਸਟਿਕ ਵਾਲੇ ਚਿੱਟੇ ਰੰਗ ਦੇ ਦੋ ਥੈਲੇ ਦਿਖਾਈ ਦਿੱਤੇੇ।   ਜਦੋਂ ਪੁਲੀਸ ਪਾਰਟੀ ਨੇ ਉਨ੍ਹਾਂ ਚਿੱਟੇ ਰੰਗ ਦੇ ਪਲਾਸਟਿਕ ਵਾਲੇ ਥੈਲਿਆਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਵਿੱਚੋਂ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ।

ਪੁਲੀਸ ਨੇ ਤੁਰੰਤ ਟਰੱਕ ਡਰਾਈਵਰ ਅਤੇ ਉਸ ਦੇ ਕੰਡਕਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਨ੍ਹਾਂ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਦਿੱਤਾ ।  ਉਕਤ ਦੋਸ਼ੀਆਂ ਦੀ ਪਹਿਚਾਣ ਗੁਰਤੇਗ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਗੋਪਾਲਪੁਰ ਥਾਣਾ ਸਦਰ ਮੋਰਿੰਡਾ ਅਤੇ ਦੂਜੇ ਦੋਸ਼ੀ ਦੀ ਪਹਿਚਾਣ ਗੁਰਤੇਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਗੁਣੀਆ ਮਾਜਰੀ ਥਾਣਾ ਬਸੀ ਪਠਾਣਾ ਜ਼ਿਲਾ ਫਤਹਿਗਡ਼੍ਹ ਵਜੋਂ ਹੋਈ ।

error: Content is protected !!