ਅਰਜੋਈਆਂ ਵਾਲਾ ਮੁੰਡਾ ਹੁਣ ‘ਸੁਰਮੇ ਦੇ ਦਾਗ਼’ ਕਿਤਾਬ ਨਾਲ ਹੋਇਆ ਲੋਕਾਂ ਸਾਵੇਂ ਹਾਜ਼ਰ

ਅਰਜੋਈਆਂ ਵਾਲਾ ਮੁੰਡਾ ਹੁਣ ‘ਸੁਰਮੇ ਦੇ ਦਾਗ਼’ ਕਿਤਾਬ ਨਾਲ ਹੋਇਆ ਲੋਕਾਂ ਸਾਵੇਂ ਹਾਜ਼ਰ

ਜਲੰਧਰ (ਵੀਓਪੀ ਬਿਊਰੋ) – ਪੰਜਾਬੀ ਕਵੀ ਅਰਜ਼ਪ੍ਰੀਤ ਦਾ ਦੂਜਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਅੱਜ ਲੋਕ ਅਰਪਣ ਕੀਤਾ ਗਿਆ। ਕੋਰੋਨਾ ਕਾਲ ਦੀਆਂ ਪਾਬੰਦੀਆਂ ਨੂੰ ਸਮਝਦਿਆਂ ਉਹਨਾਂ ਨੇ ਆਪਣੀ ਅਮਰ ਅਕੈਡਮੀ ਵਿਚ ਹੀ ਇਸ ਸੰਗ੍ਰਹਿ ਨੂੰ ਲੋਕ ਅਰਪਿਤ ਕੀਤਾ।

ਇਸ ਤੋਂ ਪਹਿਲਾਂ ਵੀ ਅਰਜ਼ਪ੍ਰੀਤ ਦੀ ਇਕ ਕਿਤਾਬ ‘ਅਰਜੋਈਆਂ’ ਲੋਕਾਂ ਦੀ ਕਚਹਿਰੀ ਵਿਚ ਆ ਚੁੱਕੀ ਹੈ ਤੇ ਨਾਲ ਹੀ ‘ਅਜੋਕਾ ਕਾਵਿ’ ਸਿਰਲੇਖ ਹੇਠ ਇਕ ਕਿਤਾਬ ਸੰਪਾਦਿਤ ਕੀਤੀ ਹੈ, ਜਿਸ ਵਿਚ ਉਸਨੇ ਨਵੀਆਂ ਕਲਮਾਂ ਨੂੰ ਮੌਕਾ ਦਿੱਤਾ ਹੈ। ਉਹ ਕਵੀ ਜਿਹਨਾਂ ਦੀ ਅਜੇ ਤੱਕ ਕੋਈ ਵੀ ਕਿਤਾਬ ਨਹੀਂ ਸੀ ਛਪੀ।

ਇਸ ਕਿਤਾਬ ਨੂੰ ਵੀ ਬਹੁਤ ਸਲਾਹਿਆ ਗਿਆ ਸੀ। ਅਰਜ਼ ਲੋਕ ਜ਼ੁਬਾਨਾਂ ਦਾ ਸ਼ਾਇਰ ਹੈ, ਉਸ ਦੀ ਕਵਿਤਾ ਵਿਚ ਲੋਕਾਈ ਦਾ ਦਰਦ ਲੁਕਿਆ ਹੋਇਆ ਹੈ। ਇਹ ਕਿਤਾਬ ਸੂਰਜਾਂ ਦੇ ਵਾਰਿਸ ਪਬਲੀਕੇਸ਼ਨ ਵਲੋਂ ਛਾਪੀ ਗਈ ਹੈ। ਪਹਿਲੀਂ ਕਿਤਾਬਾਂ ਵੀ ਸੂਰਜਾਂ ਦੇ ਵਾਰਿਸ ਵਲੋਂ ਛਾਪੀਆਂ ਜਾ ਚੁੱਕੀਆਂ ਹਨ।

ਅਰਜ਼ ਦੀਆਂ ਰਚਨਾਵਾਂ ਭਾਰਤ ਤੇ ਪਾਕਿਸਤਾਨ ਦੇ ਪਰਚਿਆਂ ਵਿਚ ਨਿਰੰਤਰ ਛਪਦੀਆਂ ਰਹਿੰਦੀਆਂ ਹਨ। ਅਰਜ਼ ਨੌਜਵਾਨ ਕਲਮਾਂ ਦਾ ਜਾਣਿਆ-ਪਛਾਣਿਆ ਨਾਮ ਹੈ। ਉਸਦੀ ਕਿਤਾਬ ਜਦੋਂ ਅਰਜੋਈਆਂ ਛਪੀ ਸੀ ਤਾਂ ਉਸਨੂੰ ਨੂੰ ਪੰਜਾਬੀ ਪਾਠਕਾਂ ਦਾ ਬਹੁਤ ਪਿਆਰ ਮਿਲਿਆ ਸੀ।

ਖ਼ਾਸ ਕਰਕੇ ਨਵੇਂ ਪੜ੍ਹਨ-ਲਿਖਣ ਵਾਲੇ ਨੌਜਵਾਨਾਂ ਨੇ ਇਸ ਕਿਤਾਬ ਨੂੰ ਆਪਣੇ ਹੱਥ ਉਪਰ ਚੁੱਕ ਲਿਆ ਸੀ। ਸੂਰਮੇਂ ਦੇ ਦਾਗ਼ ਕਿਤਾਬ ਪਹਿਲੀਂ ਕਿਤਾਬ ਦੇ ਬਹੁਤ ਦੇਰ ਬਾਅਦ ਛਪੀ ਹੈ।ਅਰਜ਼ ਆਪਣੀ ਰਚਨਾ ਉਪਰ ਮਿਹਨਤ ਕਰਨਾ ਵਾਲਾ ਕਵੀ ਹੈ। ਪਹਿਲਾਂ ਵਾਂਗ ਹੁਣ ਵੀ ਆਪਣੀ ਕਿਤਾਬ ਨੂੰ ਅਰਜ਼ ਨੇ ਲੋਕਾਂ ਦੀ ਅਦਾਲਤ ਵਿਚ ਖੜ੍ਹਾ ਕਰ ਦਿੱਤਾ ਹੈ ਤੇ ਫੈਸਲਾ ਵੀ ਲੋਕਾਂ ਉਪਰ ਛੱਡ ਦਿੱਤਾ ਹੈ।

error: Content is protected !!