ਸੁਖਬੀਰ ਕੁਝ ਵੀ ਕਹਿ ਸਕਦੇ ਹਾਂ : ਸੁਖਬੀਰ ਬਾਦਲ ਨੇ ਕਿਹਾ 1 ਸਾਲ ‘ਚ 24 ਮਹੀਨੇ ਨਹਿਰੀਂ ਪਾਣੀ ਦਿਆਂਗੇ 

ਸੁਖਬੀਰ ਕੁਝ ਵੀ ਕਹਿ ਸਕਦੇ ਹਾਂ : ਸੁਖਬੀਰ ਬਾਦਲ ਨੇ ਕਿਹਾ 1 ਸਾਲ ‘ਚ 24 ਮਹੀਨੇ ਨਹਿਰੀਂ ਪਾਣੀ ਦਿਆਂਗੇ

ਫਾਜ਼ਿਲਕਾ (ਵੀਓਪੀ ਬਿਊਰੋ) – ਸੁਖਬੀਰ ਬਾਦਲ ਆਪਣੇ ਭਾਸ਼ਣਾ ਵਿਚ ਅਕਸਰ ਐਸੀ ਗੱਲ ਕਰ ਜਾਂਦੇ ਹਨ ਜਿਸ ਨੂੰ ਸੁਣ ਕੇ ਉਹਨਾਂ ਦੇ ਵਰਕਰ ਨੂੰ ਸੋਚਾਂ ਵਿਚ ਪੈ ਜਾਂਦੇ ਹਨ। ਬੀਤੇ ਦਿਨੀਂ ਸੁਖਬੀਰ ਬਾਦਲ ਨੇ ਇਕ ਸਾਲ ਵਿਚ 24 ਮਹੀਨੇ ਨਹਿਰੀ ਪਾਣੀ ਦੇਣ ਲਈ ਕਿਹਾ ਹੈ। ਇਹ ਗੱਲ ਸੁਣ ਕੇ ਉਹਨਾਂ ਦੀ ਪਾਰਟੀ ਦੇ ਵਰਕਰ ਹੱਕੇ-ਬੱਕੇ ਰਹਿ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਦੇ ਰਾਜ ’ਚ ਨਹਿਰਾਂ ’ਚ ਸਿਰਫ ਛੇ ਮਹੀਨੇ ਪਾਣੀ ਆ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਕਿਸਾਨਾਂ ਲਈ ਸਾਲ ਵਿੱਚ 24 ਮਹੀਨੇ ਨਹਿਰਾਂ ’ਚ ਪਾਣੀ ਛੱਡਿਆ ਜਾਵੇਗਾ।

ਆਪਣੇ ਪ੍ਰਧਾਨ ਵੱਲੋਂ ਸਾਲ ਵਿੱਚ 12 ਮਹੀਨਿਆਂ ਨੂੰ 24 ਦੱਸਣ ਦੀ ਗੱਲ ਸੁਣ ਕੇ ਸਾਰੇ ਵਰਕਰ ਅਤੇ ਆਗੂ ਹੱਕੇ-ਬੱਕੇ ਰਹਿ ਗਏ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੀ ਜੰਮ ਕੇ ਨੁਕਤਾਚੀਨੀ ਕੀਤੀ ਅਤੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਵੀ ਕਰੜੇ ਹੱਥੀਂ ਲਿਆ।ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚ ਸਰਕਾਰ ਆਉਣ ’ਤੇ ਦਵਿੰਦਰ ਘੁਬਾਇਆ ਵਲੋਂ ਲਗਾਈਆਂ ਟਾਈਲ ਫੈਕਟਰੀਆਂ, ਕਾਲਜ ’ਚ ਕਰਵਾਈਆਂ ਜਾਅਲੀ ਐਡਮਿਸ਼ਨਾਂ ਅਤੇ ਕਰੋੜਾਂ ਰੁਪਏ ਦੇ ਚੌਲਾਂ ਦੇ ਕੀਤੇ ਘਪਲੇ ਦੀ ਜਾਂਚ ਕਰ ਕੇ ਘੁਬਾਇਆ ਪਰਿਵਾਰ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਵਿਧਾਇਕ ਘੁਬਾਇਆ ਨੂੰ ਭੱਜਣ ਲਈ ਕੋਈ ਗਲੀ ਨਹੀਂ ਲੱਭੇਗੀ। ਇਸ ਮੌਕੇ ਹੰਸਰਾਜ ਜੋਸਨ, ਸਤਿੰਦਰਜੀਤ ਸਿੰਘ ਮੰਟਾ ਹਾਜ਼ਰ ਸਨ।

error: Content is protected !!