ਪੈਟਰੋਲ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ, ਜਾਣੋਂ ਨਵੇਂ ਰੇਟ

ਪੈਟਰੋਲ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ, ਜਾਣੋਂ ਨਵੇਂ ਰੇਟ

ਨਵੀਂ ਦਿੱਲੀ (ਵੀਓਪੀ ਬਿਊਰੋ) – ਦਿੱਲੀ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅੱਜ ਫਿਰ 35 ਪੈਸੇ ਵਾਧਾ ਹੋ ਗਿਆ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ਵਿਚ ਕੋਈ ਵੀ ਵਾਧਾ ਨਹੀਂ ਹੋਇਆ ਪਰ ਲੋਕ ਪੈਟਰੋਲ ਦੀ ਵੱਧ ਰਹੀ ਕੀਮਤ ਤੋਂ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ।

ਪੈਟਰੋਲ ਦੀਆਂ ਕੀਮਤਾਂ ਹੋਰਨਾਂ ਵੱਡੇ ਸ਼ਹਿਰਾਂ ‘ਚ ਵੀ ਉਚਾਈ ‘ਤੇ ਚੜਦੀਆਂ ਰਹੀਆਂ। ਮੁੰਬਈ ‘ਚ ਇਸ ਦੀ ਕੀਮਤ 105.93 ਰੁਪਏ ਹੈ। ਜਦੋਂਕਿ ਚੇਨਈ ਵਿਚ ਵੀ ਇਹ 100 ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ ਅਤੇ ਇਸ ਸਮੇਂ ਇਹ ਪ੍ਰਤੀ ਲੀਟਰ 100.79 ਰੁਪਏ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ ਵੀ ਤਿੰਨ ਅੰਕਾਂ ਦੇ ਨੇੜੇ ਪਹੁੰਚ ਰਹੀ ਹੈ ਅਤੇ ਅੱਜ ਇਹ 99.80 ਰੁਪਏ ਪ੍ਰਤੀ ਲੀਟਰ ਵਿਕ ਰਹੀ ਹੈ। ਹਾਲਾਂਕਿ ਮੁੰਬਈ, ਚੇਨਈ ਅਤੇ ਕੋਲਕਾਤਾ ਵਿਚ ਡੀਜ਼ਲ ਦੀ ਕੀਮਤ ਕ੍ਰਮਵਾਰ 96.91 ਰੁਪਏ, 93.91 ਰੁਪਏ ਅਤੇ 92.27 ਰੁਪਏ ਪ੍ਰਤੀ ਲੀਟਰ ਹੈ।

error: Content is protected !!