ਇੰਨੀ ਤਰੀਕ ਤੋਂ ਖੁੱਲ੍ਹਣਗੇ ਸਕੂਲ ਤੇ ਕਾਲਜ, ਪੜ੍ਹੋ ਹੋਰ ਜਾਣਕਾਰੀ

ਇੰਨੀ ਤਰੀਕ ਤੋਂ ਖੁੱਲ੍ਹਣਗੇ ਸਕੂਲ ਤੇ ਕਾਲਜ, ਪੜ੍ਹੋ ਹੋਰ ਜਾਣਕਾਰੀ

ਬਿਹਾਰ (ਵੀਓਪੀ ਬਿਊਰੋ) – ਕੋਰੋਨਾ ਦੀ ਲਹਿਰ ਮੱਠੀ ਪੈਣ ਉਪਰ ਬਿਹਾਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਨਿਤੀਸ਼ ਸਰਕਾਰ ਨੇ ਅਨਲੌਕ-4 ਅਧੀਨ ਸਕੂਲ ਅਤੇ ਕਾਲਜਾਂ ਸਮੇਤ ਹੋਰ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਨਲੌਕ-4 ਬਾਰੇ ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਸੀਐਮ ਨਿਤੀਸ਼ ਕੁਮਾਰ ਨੇ ਖ਼ੁਦ ਟਵੀਟ ਕੀਤਾ।

ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਕੋਰੋਨਾ ਦੀ ਸਮੀਖਿਆ ਤੋਂ ਬਾਅਦ ਸਰਕਾਰੀ, ਗੈਰ-ਸਰਕਾਰੀ ਦਫਤਰਾਂ ਨੂੰ ਆਮ ਵਾਂਗ  ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਹਾਲਾਂਕਿ ਸਿਰਫ ਵੈਕਸੀਨ ਲਗਵਾਉਣ ਵਾਲੇ ਲੋਕ ਹੀ ਇਨ੍ਹਾਂ ਦਫਤਰਾਂ ਵਿਚ ਦਾਖਲ ਹੋ ਸਕਣਗੇ।

ਇਕ ਮਹੱਤਵਪੂਰਨ ਫੈਸਲਾ ਲੈਂਦਿਆਂ ਬਿਹਾਰ ਸਰਕਾਰ ਨੇ ਵਿਦਿਆਰਥੀਆਂ ਦੀ 50 ਪ੍ਰਤੀਸ਼ਤ ਹਾਜ਼ਰੀ ਨਾਲ ਕਾਲਜ, ਤਕਨੀਕੀ ਸੰਸਥਾ, 11ਵੀਂ ਅਤੇ 12ਵੀਂ ਜਮਾਤ ਤੱਕ ਦੇ ਸਕੂਲ ਸਮੇਤ ਸਰਕਾਰੀ ਸਿਖਲਾਈ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਇਲਾਵਾ ਬਿਹਾਰ ਸਰਕਾਰ ਨੇ ਇੱਕ ਵੱਡੀ ਛੋਟ ਦਿੱਤੀ ਹੈ, ਜਿਸ ਨਾਲ ਰੈਸਟੋਰੈਂਟਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਵੀ ਖੁੱਲ੍ਹ ਸਕਦੀਆਂ ਹਨ, ਹਾਲਾਂਕਿ, ਰੈਸਟੋਰੈਂਟਾਂ ਵਿਚ ਕੁਲ ਸਮਰੱਥਾ ਦਾ ਸਿਰਫ 50 ਪ੍ਰਤੀਸ਼ਤ ਹੀ ਬੈਠ ਕੇ ਖਾਣੇ ਦਾ ਅਨੰਦ ਲੈ ਸਕੇਗਾ।

error: Content is protected !!