ਉਸ ਵੇਲੇ ਦੇ ਲੀਡਰਾਂ ਨੂੰ ਸਭ ਪਤਾ ਸੀ ਜਦੋ ਕੋਟਕਪੁਰਾ ਗੋਲ਼ੀਕਾਂਡ ਵਾਪਰਿਆ ਸੀ : ਭਾਈ ਰਣਜੀਤ ਸਿੰਘ ਢੱਡਰੀਆਂਵਾਲਾ

ਉਸ ਵੇਲੇ ਦੇ ਲੀਡਰਾਂ ਨੂੰ ਸਭ ਪਤਾ ਸੀ ਜਦੋ ਕੋਟਕਪੁਰਾ ਗੋਲ਼ੀਕਾਂਡ ਵਾਪਰਿਆ ਸੀ : ਭਾਈ ਰਣਜੀਤ ਸਿੰਘ ਢੱਡਰੀਆਂਵਾਲਾ

ਪਟਿਆਲਾ (ਵੀਓਪੀ ਬਿਊਰੋ) –  ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਿੱਟ ਸਾਹਮਣੇ ਪੇਸ਼ ਹੋਣ ਤੋਂ  ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂਨੂੰ ਉਹ ਹੀ ਸਵਾਲ ਪੁੱਛੇ ਗਏ ਜਿਹੜੇ ਪਹਿਲੀਆਂ ਬਣਾਈਆਂ ਸਿੱਟਾਂ ਪੁੱਛਦੀਆਂ ਆਈਆਂ ਹਨ।

ਮੈਂ ਪਹਿਲਾਂ ਜੋ ਕਿਹਾ ਸੀ ਅੱਜ ਵੀ ਉਹ ਹੀ ਕਿਹਾ ਹੈ। ਮੈਂ ਜੋ-ਜੋ ਕੋਟਕਪੁਰਾ ਵਾਪਰਿਆਂ ਦੀ ਉਹ ਹੂ-ਬ-ਹੂ ਓਵੇਂ ਹੀ ਬਿਆਨ ਕਰ ਦਿੱਤਾ। ਉਹਨਾਂ ਦੱਸਿਆ ਕਿ ਨਵੀਂ ਬਣਾਈ ਸਿੱਟ ਦੇ ਸਵਾਲਾਂ ਵਿਚ ਕੋਈ ਵੀ ਤਬਦੀਲੀ ਨਹੀਂ ਹੈ ਕੋਈ ਵੱਖਰਾ ਸਵਾਲ ਨਹੀਂ ਹੈ।

ਭਾਈ ਰਣਜੀਤ ਸਿੰਘ ਕਿਹਾ ਕਿ ਮੈਂ ਸਿੱਟ ਸਾਹਮਣੇ ਇਹ ਗੱਲ ਪਹਿਲਾਂ ਵੀ ਰੱਖੀ ਸੀ ਤੇ ਅੱਜ ਵੀ ਰੱਖ ਕੇ ਆਇਆ ਹਾਂ ਕਿ ਜੋ ਕੋਟਕਪੁਰੇ ਹੋ ਰਿਹਾ ਸੀ ਉਸ ਬਾਰੇ ਸਾਰੇ ਵੱਡੇ ਲੀਡਰਾਂ ਅਤੇ ਅਫ਼ਸਰਾਂ ਨੂੰ ਉਸ ਬਾਰੇ ਪਤਾ ਸੀ।

ਹਰ ਸਿੱਖ ਜਾਣਦਾ ਹੈ ਕਿ ਉਸ ਵੇਲੇ ਕੀ-ਕੀ ਹੋਇਆ ਸੀ ਫਿਰ ਉਸ ਸਮੇਂ ਦੇ ਲੀਡਰਾਂ ਨੂੰ ਕਿਉਂ ਨਹੀਂ ਪਤਾ ਹੋਵੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਆਸ ਉਪਰ ਦੁਨੀਆਂ ਟਿਕੀ ਹੋਈ ਹੈ ਇਸ ਲਈ ਸਾਨੂੰ ਇਸ ਕਮੇਟੀ ਕੋੋਲੋਂ ਵੀ ਉਮੀਦ ਰੱਖਣੀ ਚਾਹੀਦੀ ਹੈ ਕਿ ਸ਼ਾਇਦ ਕੁਝ ਚੰਗਾ ਹੋ ਜਾਵੇ।

error: Content is protected !!