ਇੰਨੋਸੈਂਟ ਹਾਰਟ ‘ਚ ਵਿਦਿਆਰਥੀਆਂ ਲਈ ਵੋਕੇਸ਼ਨਲ ਪਾਠਕ੍ਰਮ ਕਰਵਾਏ 

ਇੰਨੋਸੈਂਟ ਹਾਰਟ ‘ਚ ਵਿਦਿਆਰਥੀਆਂ ਲਈ ਵੋਕੇਸ਼ਨਲ ਪਾਠਕ੍ਰਮ ਕਰਵਾਏ

ਜਲੰਧਰ (ਰਾਜੂ ਗੁਪਤਾ) –  ਬੌਰੀ ਮੈਮੋਰੀਅਲਟਰਸਟ ਦੁਆਰਾ ਚਲਾਏ ਜਾ ਰਹੇ ਦਿਸ਼ਾ ਇੱਕ ਅਭਿਆਨ ਦੇ ਅੰਤਰਗਤਸਾਲ 2020-21 ਦੇ ਬਾਰ੍ਹਵੀਂਜਮਾਤ ਦੇ ਵਿਦਿਆਰਥੀਆਂ ਦੇ ਲਈ ਯੰਗ ਮਾਈਨਡਜ ਐਂਡਫਿਊਚਰ ਵਿਸ਼ੇ ਦੇ ਅਧੀਨ ਕਾਊਂਸਲਿੰਗ ਸੈਸ਼ਨ ਦਾ ਆਯੋਜਨ ਇੰਨੋਸੈਂਟ ਹਾਰਟ ਗਰੁੱਪ ਆਫ ਇੰਸਟੀਟਿਊਸ਼ਨਜ਼ ਦੁਆਰਾ ਕੀਤਾ ਗਿਆ।

ਇਸ ਅਵਸਰ ਉੱਤੇ ਡਾ. ਗਗਨ ਅਤੇ ਸ਼ੈਫ ਗਗਨ ਹੈਂਪੀ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਤੋਂ ਬਾਅਦ ਉਪਲਬਧ ਵਿਭਿੰਨ ਵਿਕਲਪਾਂ ਤੋ ਜਾਣੂੰ ਕਰਵਾਉਂਦੇ ਹੋਏ ਅਲੱਗ-ਅਲੱਗ ਵੋਕੇਸ਼ਨਲ ਪਾਠਕ੍ਰਮਾਂ ਅਤੇ ਇੱਕ ਤੋਂ ਵਧੇਰੇ ਪ੍ਰਵਿਸ਼ਟੀਆਂ ਦੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਧੁਨਿਕ ਸਿੱਖਿਆ ਗਤੀਵਿਧੀਆਂ ਅਤੇ ਸਿੱਖਿਆ ਦਾ ਮਿਸ਼ਰਣ ਹੈ। ਇਸ ਦੀ ਦੇਖ ਭਾਲ ਇੰਨੋਸੈਂਟ ਹਾਰਟਸ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਕੀਤੀ ਗਈ ਹੈ।

ਡਾ. ਗਗਨਦੀਪ ਨੇ ਵਿਦਿਆਰਥੀਆਂ ਨੂੰ ਪਰਿਸਰ ਵਿੱਚ ਆਉਣ ਦੇ ਲਈ ਸੱਦਾ ਦਿੱਤਾ ਤੇ ਕਿਹਾ ਕਿ ਸਾਰੇ ਸਿਸਟਮ ਨੂੰ ਬਿਹਤਰ ਸਮਝਣ ਦੇ ਲਈ ਉਨ੍ਹਾਂ ਨੂੰ ਕੈਂਪਸ ਵਿਜ਼ਿਟ ਜ਼ਰੂਰ ਕਰਨੀ ਚਾਹੀਦੀਹੈ। ਵਿਦਿਆਰਥੀਆਂ ਨੂੰ ਵੈਬੀਨਾਰ ਦੇ ਦੌਰਾਨ ਪਾਵਰ ਪੁਆਇੰਟ ਪ੍ਰੋਜ਼ੈਟੇਸ਼ਨ ਦੁਆਰਾ ਇਹ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਵੋਕੇਸ਼ਨਲ ਪਾਠਕ੍ਰਮ ਨੂੰ ਅਪਨਾਉਣ ਨਾਲ ਭਵਿੱਖ ਵਿੱਚ ਨੌਕਰੀ ਦੀਆਂ ਕਿਹੜੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਵੈਬੀਨਾਰ ਦਾ ਸੰਚਾਲਨ ਕਰਦੇ ਹੋਏ ਸ੍ਰੀਮਤੀ ਅੰਬਿਕਾ ਪਸਰੀਚਾ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਇਕ ਸੁਖਦ ਕੈਰੀਅਰ ਨੂੰ ਅਪਨਾਉਣ ਦੇ ਲਈ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਉਨ੍ਹਾਂ ਦੇ ਭਵਿੱਖ ਦੇ ਲਈ ਕਿਹੜਾ ਪਾਠਕ੍ਰਮ ਉਚਿਤ ਰਹੇਗਾ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਪ੍ਰਿੰਸੀਪਲ ਰਾਜੀਵਪਾਲੀਵਾਲ ਨੇ ਵਿਦਿਆਰਥੀਆਂ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ।

error: Content is protected !!