ਜਲੰਧਰ ਦੇ ਪਿੰਡ ਮਿੱਠਾਪੁਰ ਦਾ ਇਹ ਮੁੰਡਾ ਓਲੰਪਿਕ ਗੇਮਸ ‘ਚ ਹੋਏਗਾ ਭਾਰਤੀ ਦਲ ਦਾ ਝੰਡਾਬਰਦਾਰ

ਜਲੰਧਰ ਦੇ ਪਿੰਡ ਮਿੱਠਾਪੁਰ ਦਾ ਇਹ ਮੁੰਡਾ ਓਲੰਪਿਕ ਗੇਮਸ ‘ਚ ਹੋਏਗਾ ਭਾਰਤੀ ਦਲ ਦਾ ਝੰਡਾਬਰਦਾਰ

ਜਲੰਧਰ (ਵੀਓਪੀ ਬਿਊਰੋ) –   ਜਲੰਧਰ ਦੇ ਪਿੰਡ ਮਿੱਠਾਪੁਰ ਅਤੇ ਪੰਜਾਬ ਲਈ ਇਹ ਖੁਸ਼ਖਬਰੀ ਹੈ ਕਿ ਭਾਰਤੀ ਪੁਰਸ਼ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਓਲੰਪਿਕ ਗੇਮਾਂ ਵਿਚ ਉਦਘਾਟਨ ਸਮਾਗਮ ਵਿਚ ਭਾਰਤੀ ਦਲ ਦੇ ਝੰਡਾਬਰਦਾਰ ਬਣਨਗੇ। ਉਹ ਇਹ ਮਾਣ ਛੇ ਵਾਰ ਦੀ ਵਿਸ਼ਵ ਚੈਂਪੀਅਨ ਤੇ ਲੰਡਨ ਓਲੰਪਿਕ ਦੀ ਤਾਂਬੇ ਦਾ ਮੈਡਲ ਜੇਤੂ ਮੁੱਕੇਬਾਜ਼ ਐੱਮਸੀ ਮੈਰੀਕੌਮ ਨਾਲ ਸਾਂਝੇ ਤੌਰ ’ਤੇ ਹਾਸਲ ਕਰਨਗੇ। ਜਲੰਧਰ ਦੇ ਹਿੱਸੇ ਪੰਜਵੀਂ ਵਾਰ ਇਹ ਮਾਣ ਆ ਰਿਹਾ ਹੈ ਤੇ ਮਿੱਠਾਪੁਰ ਦੇ ਹਿੱਸੇ ਦੂਜੀ ਵਾਰ।

ਮਨਪ੍ਰੀਤ ਤੋਂ ਪਹਿਲਾਂ ਮਿੱਠਾਪੁਰ ਦੇ ਹੀ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਪਰਗਟ ਸਿੰਘ 1996 ਭਾਰਤੀ ਦਲ ਦੇ ਝੰਡਾਬਰਦਾਰ ਬਣ ਚੁੱਕੇ ਹਨ। ਇਸੇ ਤਰ੍ਹਾਂ ਜਲੰਧਰ ਵਸ ਚੁੱਕੇ ਪਹਿਲਵਾਨ ਕਰਤਾਰ ਸਿੰਘ ਵੀ 1988 ਵਿਚ ਇਹ ਮਾਣ ਹਾਸਲ ਕਰ ਚੁੱਕੇ ਹਨ। ਜਲੰਧਰ ਦੇ ਸੰਸਾਰਪੁਰ ਦੇ ਰਹਿਣ ਵਾਲੇ ਭਾਰਤੀ ਹਾਕੀ ਦੇ ਕਪਤਾਨ ਬਲਬੀਰ ਸਿੰਘ ਸੀਨੀਅਰ 1952 ਤੇ 1956 ਵਿਚ ਭਾਰਤੀ ਦਲ ਦੇ ਝੰਡਾਬਰਦਾਰ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ 2016 ਅਭਿਨਵ ਬਿੰਦਰਾ ਅਤੇ 1964 ਗੁਰਬਚਨ ਸਿੰਘ ਰੰਧਾਵਾ ਨੂੰ ਵੀ ਇਹ ਮਾਣ ਹਾਸਲ ਹੋ ਚੁੱਕਾ ਹੈ।

error: Content is protected !!