ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਹੀ ਰਾਹਤ, 10 ਜੁਲਾਈ ਤੋਂ ਆ ਰਹੀ ਮੌਨਸੂਨ

ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਹੀ ਰਾਹਤ, 10 ਜੁਲਾਈ ਤੋਂ ਆ ਰਹੀ ਮੌਨਸੂਨ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਅਗਲੇ ਹਫ਼ਤੇ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੱਖਣ-ਪੱਛਮੀ ਮੌਨਸੂਨ 10 ਜੁਲਾਈ ਤੱਕ ਦਿੱਲੀ ਸਣੇ ਉੱਤਰ ਭਾਰਤ ਦੇ ਬਾਕੀ ਹਿੱਸਿਆ ਵਿਚ ਪਹੁੰਚ ਸਕਦਾ ਹੈ। ਖਾਸ ਗੱਲ ਇਹ ਹੈ ਕਿ ਉੱਤਰੀ ਖਿੱਤੇ ’ਚ ਇਸ ਵਾਰ ਮੌਨਸੂਨ ਪਿਛਲੇ 15 ਸਾਲਾਂ ਵਿੱਚ ਸਭ ਤੋਂ ਦੇਰੀ ਨਾਲ ਪਹੁੰਚ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਦੇ 8 ਜੁਲਾਈ ਤੋਂ ਪੱਛਮੀ ਤੱਟ ਤੇ ਇਸ ਨਾਲ ਲੱਗਦੇ ਪੂਰਬੀ-ਮੱਧ ਭਾਰਤ ਸਣੇ ਦੱਖਣੀ ਦੀਪ ਵਿਚ ਹੌਲੀ-ਹੌਲੀ ਮੁੜ ਸਰਗਰਮ ਹੋਣ ਦਾ ਅਨੁਮਾਨ ਹੈ। ਵਿਭਾਗ ਨੇ ਦੱਸਿਆ ਕਿ 11 ਜੁਲਾਈ ਦੇ ਆਸਪਾਸ ਉੱਤਰੀ ਆਂਧਰਾ ਪ੍ਰਦੇਸ਼-ਦੱਖਣੀ ਉੜੀਸਾ ਤੱਟਾਂ ਨਾਲ ਲੱਗਦੇ ਪੱਛਮੀ-ਮੱਧ ਤੇ ਉਸ ਨਾਲ ਲੱਗਦੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ’ਤੇ ਘੱਟ ਦਬਾਅ ਦਾ ਇੱਕ ਖੇਤਰ ਬਣਨ ਦੀ ਸੰਭਾਵਨਾ ਹੈ।

error: Content is protected !!