ਵਿਜੀਲੈਂਸ ਨੇ ਮਿਉਂਸਪਲ ਕਮੇਟੀ, ਸੁਲਤਾਨਪੁਰ ਲੋਧੀ ਦੇ EO ਤੇ ਉਸ ਦੇ ਕਲਰਕ ਨੂੰ 15000/- ਦੀ ਰਿਸ਼ਵਤ ਲੈਂਦਿਆ ਕੀਤਾ ਗਿਰਫ਼ਤਾਰ
ਜਲੰਧਰ (ਰੰਗਪੁਰੀ) ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਲੋਂ ਸ੍ਰੀ ਦਲਜਿੰਦਰ ਸਿੰਘ ਢਿੱਲੋਂ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਜੀ ਦੇ ਨਿਰਦੇਸ਼ਾਂ ਤੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ਸ੍ਰੀ ਅਸ਼ਵਨੀ ਕੁਮਾਰ, ਡੀ.ਐਸ.ਪੀ. ਵਿਜੀਲੈਂਸ ਬਿਓਰੋ, ਯੂਨਿਟ, ਕਪੂਰਥਲਾ ਵਲੋਂ ਅੱਜ ਮਿਤੀ 09.07.2021 ਨੂੰ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਤਪਾਲ ਵਾਸੀ ਮੁਹੱਲਾ ਰਿਸ਼ੀ ਨਗਰ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਬਲਜੀਤ ਸਿੰਘ, ਈ.ਓ., ਮਿਉਂਸਪਲ ਕਮੇਟੀ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਨੂੰ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਤਪਾਲ ਉਕਤ ਪਾਸੋਂ 15,000/- ਰੁਪੈ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਇਸੇ ਸਬੰਧ ਵਿੱਚ ਅਜੀਤ ਸਿੰਘ, ਕਲੱਰਕ, ਮਿਉਂਸਪਲ ਕਮੇਟੀ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਲੋਂ ਵੀ ਕੱਲ ਮਿਤੀ 08.07.2021 ਨੂੰ ਸ਼ਿਕਾਇਤਕਰਤਾ ਉਕਤ ਪਾਸੋਂ 5000/- ਰੁਪੈ ਲੈਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿ
ਸ੍ਰੀ ਦਲਜਿੰਦਰ ਸਿੰਘ ਢਿੱਲੋਂ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਜੀ ਨੇ ਦੱਸਿਆ ਕਿ ” ਸ਼ਿਕਾਇਤਕਰਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਸ਼ਿਕਾਇਤਕਰਤਾ ਦੀ ਮਾਤਾ ਸ੍ਰੀਮਤੀ ਆਸ਼ਾ ਰਾਣੀ ਸਾਲ 1990 ਵਿੱਚ ਬਤੋਰ ਸਫਾਈ ਸੇਵਕ ਮਿਉਸਪਲ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਭਰਤੀ ਹੋਈ ਸੀ। ਜੋ ਮਿਤੀ 01/08/2019 ਨੂੰ ਉਸਦੀ ਮਾਤਾ ਡਿਊਟੀ ਦੌਰਾਨ ਬੀਮਾਰ ਹੋ ਗਈ ਅਤੇ ਡਿਊਟੀ ਤੇ ਨਾ ਜਾਣ ਕਰਕੇ ਮਿਉਸੀਪਲ ਕਮੇਟੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਦੀ ਮਾਤਾ ਨੂੰ ਈ.ਓ ਮਿਉਸਪਲ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਬਹਾਲ ਕਰਨ ਉਪਰੰਤ ਉਹ ਮਿਤੀ 01/01/2020 ਨੂੰ ਡਿਊਟੀ ਤੇ ਹਾਜਰ ਆ ਗਈ ਸੀ । ਜਿਸ ਦੀ ਹਾਜਰੀ ਅਜੀਤ ਸਿੰਘ ਕਲਰਕ, ਮਿਉਸਪਲ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਪਾਈ ਗਈ ਸੀ । ਬੀਮਾਰੀ ਦੇ ਅਰਸੇ ਦੌਰਾਨ ਗੈਰ ਹਾਜਰੀ ਸਬੰਧੀ ਉਸਦੀ ਮਾਤਾ ਜੀ ਵੱਲੋਂ ਦਫਤਰ ਨੂੰ ਮੈਡੀਕਲ ਪੇਸ਼ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੀ ਮਾਤਾ ਮਿਤੀ 31/03/2020 ਨੂੰ ਰਿਟਾਇਰਡ ਹੋ ਚੁੱਕੀ ਹੈ। ਜਿਸ ਸਬੰਧੀ ਉਸਦੀ ਮਾਤਾ ਦੇ ਗੈਰ ਹਾਜਰੀ ਦੇ ਸਮੇਂ ਦੇ ਬਕਾਏ ਦੇਣ ਸਬੰਧੀ ਕਲਰਕ ਅਜੀਤ ਸਿੰਘ ਅਤੇ ਈ ਓ ਬਲਜੀਤ ਸਿੰਘ ਨੂੰ ਕਈ ਵਾਰੀ ਮਿਲਿਆ। ਜਿਸ ਸਬੰਧੀ ਸ਼ਿਕਾਇਤਕਰਤਾ ਮਿਤੀ 01/07/2021 ਨੂੰ ਈ ਓ ਬਲਜੀਤ ਸਿੰਘ ਨੂੰ ਮਿਲਿਆ ਅਤੇ ਆਪਣੀ ਮਾਤਾ ਦੇ ਬਕਾਏ ਦੇਣ ਬਾਰੇ ਬੇਨਤੀ ਕੀਤੀ ਤਾ ਈ.ਓ. ਬਲਜੀਤ ਸਿੰਘ ਵੱਲੋ ਬਕਾਏ ਦੇ 1,59,000/ਰੁਪਏ ਦਾ ਚੈਕ ਦੇ ਦਿੱਤਾ ਸੀ ਜੋ ਇਹ ਚੈਕ ਮਿਤੀ 01/07/2021 ਨੂੰ ਸਟੇਟ ਬੈਂਕ ਆਫ ਇੰਡੀਆ ਬਰਾਂਚ ਸੁਲਤਾਨਪੁਰ ਲੋਧੀ ਵਿਖੇ ਆਪਣੀ ਮਾਤਾ ਦੇ ਖਾਤੇ ਵਿੱਚ ਜਮਾਂ ਕਰਵਾਇਆ ਸੀ। ਜ਼ੋ ਉਕਤ ਪੈਸੇ ਉਸਦੀ ਮਾਤਾ ਦੇ ਖਾਤੇ ਵਿੱਚ ਆ ਗਏ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਈ ਓ ਬਲਜੀਤ ਸਿੰਘ ਅਤੇ ਕਲਰਕ ਅਜੀਤ ਸਿੰਘ ਬਾਰ ਬਾਰ ਫੋਨ ਕਰਕੇ ਕਹਿੰਦੇ ਸੀ ਕਿ ਇਹਨਾ ਪੈਸਿਆ ਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ ਸੀ ਪਰ ਫਿਰ ਵੀ ਅਸੀ ਤੁਹਾਨੂੰ ਗੈਰ ਹਾਜਰੀ ਦੇ ਬਕਾਏ ਦਾ ਚੈਕ ਦੇ ਦਿੱਤਾ ਸੀ। ਇਸ ਤੋਂ ਇਲਾਵਾ ਤੁਹਾਡੀ ਮਾਤਾ ਦੀ ਰਿਟਾਇਰਮੈਂਟ ਦੇ ਰਹਿੰਦੇ ਬਕਾਏ ਤੁਹਾਨੂੰ ਤਾਂ ਹੀ ਮਿਲਣਗੇ ਜੇਕਰ ਤੁਸੀ ਸਾਡੀ ਸੇਵਾ ਪਾਣੀ ਕਰੋਗੇ। ਬਲਜੀਤ ਸਿੰਘ ਈ.ਓ. ਦੇ ਬੁਲਾਉਣ ਤੇ ਸ਼ਿਕਾਇਤਕਰਤਾ ਮਿਤੀ 08/07/2021 ਨੂੰ ਦਫਤਰ ਮਿਉਸਪਲ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਗਿਆ ਸੀ, ਜਿਥੇ ਪਹਿਲਾ ਸ਼ਿਕਾਇਤਕਰਤਾ ਈ.ਓ. ਦੇ ਦਫਤਰ ਦੇ ਬਾਹਰ ਹਾਜਰੀ ਕਲਰਕ ਅਜੀਤ ਸਿੰਘ ਮਿਲਿਆ ਜਿਸ ਨੇ ਉਸਦੀ ਮਾਤਾ ਦੀ ਗੈਰ ਹਾਜਰੀ ਦੇ ਬਕਾਏ ਸਬੰਧੀ ਉਸ ਪਾਸੋਂ 28000/- ਰੁਪਏ ਦੀ ਮੰਗ ਕੀਤੀ, ਪਰੰਤ ਸ਼ਿਕਾਇਤਕਰਤਾ ਨੇ ਕਿਹਾ ਕਿ ਮੇਰੇ ਪਾਸ ਹੁੱਣ ਪੈਸੇ ਨਹੀਂ ਹਨ।
ਫਿਰ ਸ਼ਿਕਾਇਤਕਰਤਾ ਈ.ਓ. ਦੇ ਦਫਤਰ ਅੰਦਰ ਗਿਆ ਜਿਥੇ ਈ.ਓ. ਬਲਜੀਤ ਸਿੰਘ ਆਪਣੇ ਦਫਤਰ ਬੈਠਾ ਸੀ, ਜਿਸ ਨੂੰ ਸ਼ਿਕਾਇਤਕਰਤਾ ਨੇ ਆਪਣੀ ਮਾਤਾ ਦੇ ਬਾਕੀ ਰਹਿੰਦੇ ਬਕਾਏ ਦੇਣ ਸਬੰਧੀ ਬੇਨਤੀ ਕੀਤੀ ਜਿਸ ਨੇ ਈ.ਓ. ਬਲਜੀਤ ਸਿੰਘ ਨੇ ਕਿਹਾ ਕਿ ਆਪਣੀ ਮਾਤਾ ਦੇ ਬਾਕੀ ਰਹਿੰਦੇ ਬਕਾਏ ਲੈਣੇ ਹਨ ਤਾ ਪਹਿਲਾ ਮਿਲੇ 1,59,000/-ਰੁਪਏ ਵਿਚੋ 30,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਅਤੇ ਮੋਕੇ ਪਰ ਹੀ ਈ.ਓ. ਬਲਜੀਤ ਸਿੰਘ ਪੈਸੇ ਅੱਜ ਹੀ ਦੇਣ ਦਾ ਦਬਾਅ ਪਾਉਣ ਲੱਗਾ ਅਤੇ ਕਹਿਣ ਲੱਗਾ ਕਿ ਮੈ ਕੱਲ ਚੰਡੀਗੜ ਚਲੇ ਜਾਣਾ ਹੈ। ਜਿਸ ਤੇ ਸ਼ਿਕਾਇਤਕਰਤਾ ਨੇ ਕਿਹਾ ਕਿ ਹੁਣ ਉਸ ਕੋਲ ਪੈਸੇ ਨਹੀਂ ਹਨ, ਮੈ ਪੈਸੇ ਘਰੋ ਲੈ ਕੇ ਆਉਂਦਾ ਹਾਂ । ਇਸ ਤੋਂ ਬਾਅਦ ਮੈ ਆਪਣੇ ਘਰ ਗਿਆ ਤਾਂ ਮੈਂ 15000/-ਰੁਪਏ ਲੈਕੇ ਮਿਉਸਪਲ ਕਮੇਟੀ ਸੁਲਤਾਨਪੁਰ ਲੋਧੀ ਪੁੱਜਾ, ਤਾਂ ਮੇਰੇ ਪਾਸੋ 10,000/-ਰੁਪਏ ਈ.ਓ. ਬਲਜੀਤ ਸਿੰਘ ਨੇ ਅਤੇ 5000/- ਰੁਪਏ ਹਾਜਰੀ ਕਲਰਕ ਅਜੀਤ ਸਿੰਘ ਨੇ ਲੈ ਲਏ, ਸ਼ਿਕਾਇਤਕਰਤਾ ਵੱਲੋਂ ਪੈਸੇ ਘੱਟ ਕਰਨ ਦੀ ਬੇਨਤੀ ਕਰਨ ਤੇ ਈ.ਓ. ਬਲਜੀਤ ਸਿੰਘ ਨੇ 15000/- ਰੁਪਏ ਦੀ ਹੋਰ ਡਿਮਾਂਡ ਕੀਤੀ ਅਤੇ ਕਿਹਾ ਕਿ ਇਹ 15,000/- ਰੁਪੈ ਕੁੱਲ ਨੂੰ ਲੈ ਕੇ ਆ ਜਾਣਾ, ਜੇ ਮੈਂ ਨਾ ਹੋਵਾਂ ਤਾਂ ਮੇਰੇ ਕਲਰਕ ਅਜੀਤ ਸਿੰਘ ਨੂੰ ਦੇ ਦੇਈ
ਸ੍ਰੀ ਅਸ਼ਵਨੀ ਕੁਮਾਰ, ਡੀ.ਐਸ.ਪੀ., ਵਿਜੀਲੈਂਸ ਬਿਉਰੋ, ਯੂਨਿਟ, ਕਪੂਰਥਲਾ ਵਲੋਂ ਬਲਜੀਤ ਸਿੰਘ, ਈ.ਓ., ਮਿਉਂਸਪਲ ਕਮੇਟੀ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਨੂੰ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਤਪਾਲ ਉਕਤ ਪਾਸੋਂ 15,000/- ਰੁਪੈ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ, । ਰਿਸਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਅਜੀਤ ਸਿੰਘ, ਕਲੱਰਕ, ਮਿਉਂਸਪਲ ਕਮੇਟੀ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਨੂੰ ਕੱਲ ਮਿਤੀ 08.07.2021 ਨੂੰ ਸ਼ਿਕਾਇਤਕਰਤਾ ਪਾਸੋਂ 5000/- ਰੁਪੈ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ ਵਿੱਚ ਮੁਕੱਦਮਾ ਨੰਬਰ: 16 ਮਿਤੀ 09.07.2021 mulo u’j 7 prevention of corruption act 1988 as amended by p.c (amendment) act 2018 & 120-b-ipc 3fus het ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਜਾਰੀ ਹੈ।।”ਆ।ਰੀ ਹੈ।