ਅਕਾਲੀ ਲੀਡਰ ਦੇ ਘਰ ਨੇੜਿਓ ਮਿਲਿਆ ਅਸਲਾ 

ਅਕਾਲੀ ਲੀਡਰ ਦੇ ਘਰ ਨੇੜਿਓ ਮਿਲਿਆ ਅਸਲਾ

ਗੁਰਦਾਸਪੁਰ (ਵੀਓਪੀ ਬਿਊਰੋ) – ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋ ਦੇ ਘਰ ਨੇੜਿਓ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਹੋਇਆ ਹੈ। ਇਨ੍ਹਾਂ ਵਿੱਚ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏਕੇ 47 ਦੇ ਮੈਗਜੀਨ ਤੇ 60 ਏਕੇ 47 ਦੇ ਰੌਂਦ ਮਿਲੇ ਹਨ। ਰਵੀਕਰਨ ਦਾ ਪਿੰਡ ਦਾਦੂਯੋਦ ਹੈ ਤੇ ਉਹ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ਼ ਹਨ।

ਰਵੀਕਰਨ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਵਾਲੇ ਪਾਸੇ ਵਾਲੀ ਪੰਚਾਇਤੀ ਜਗ੍ਹਾ ਉਪਰ ਝਾੜੀਆਂ ਦੀ ਸਾਫ ਸਫਾਈ ਲਈ ਮਜ਼ਦੂਰ ਕੰਮ ਕਰ ਰਿਹਾ ਸੀ। ਇਸ ਦੌਰਾਨ ਮਜ਼ਦੂਰ ਨੂੰ ਇੱਕ ਸ਼ੱਕੀ ਹਾਲਤ ’ਚ ਬੰਦ ਪੈਕ ਹੋਇਆ ਕਾਲਾ ਲਿਫਾਫਾ ਮਿਲਿਆ। ਮਜ਼ਦੂਰ ਵੱਲੋਂ ਉਨ੍ਹਾਂ ਨੂੰ ਕਾਲੇ ਲਿਫਾਫੇ ਬਾਰੇ ਦੱਸਿਆ।

ਰਵੀਰਕਨ ਕਾਹਲੋਂ ਨੇ ਦੱਸਿਆ ਕਿ ਇਸ ਬਾਬਤ ਉਨ੍ਹਾਂ ਵੱਲੋਂ ਤੁਰੰਤ ਸੂਚਨਾ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ। ਪੁਲਿਸ ਤੁਰੰਤ ਹਰਕਤ ’ਚ ਆਈ ਤੇ ਬਟਾਲਾ ਦੇ ਐਸਪੀ, ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਖਵਿੰਦਰ ਸਿੰਘ, ਸੀਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਸਮੇਤ ਵੱਡੀ ਗਿੱਣਤੀ ’ਚ ਪੁਲਿਸ ਮੌਕੇ ਤੇ ਪਹੁੰਚ ਗਈ।

error: Content is protected !!