ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਮੇਰੇ ਤੋਂ ਹੈ ਤਕਲੀਫ਼ ਇਸ ਲਈ ਮੇਰੇ ਖ਼ਿਲਾਫ਼ ਭੜਕਾਉਂਦੇ ਹਨ ਪਾਰਟੀ ਨੂੰ – ਅਨਿਲ ਜੋਸ਼ੀ

ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਮੇਰੇ ਤੋਂ ਹੈ ਤਕਲੀਫ਼ ਇਸ ਲਈ ਮੇਰੇ ਖ਼ਿਲਾਫ਼ ਭੜਕਾਉਂਦੇ ਹਨ ਪਾਰਟੀ ਨੂੰ – ਅਨਿਲ ਜੋਸ਼ੀ

ਵੀਓਪੀ ਡੈਸਕ – ਇਕ ਪਾਸੇ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ‘ਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਕਿਸਾਨਾਂ ਦੇ ਹੱਕ ‘ਚ ਭਾਜਪਾ ਆਗੂ ਅਨਿਲ ਜੋਸ਼ੀ ਦੇ ਬੋਲਣ ਨਾਲ ਭਾਜਪਾ ਵਿਚ ਬਵਾਲ ਖੜ੍ਹਾ ਹੋਇਆ ਪਿਆ ਹੈ। ਜਿਸ ਦੇ ਬਾਅਦ ਕੀ ਹੁਣ ਅਨਿਲ ਜੋਸ਼ੀ ਨੂੰ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੱਲੋਂ ਇਕ ਨੋਟਿਸ ਜਾਰੀ ਹੋਇਆ ਜਿਸ ਵਿੱਚ ਹੀ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਇਸ ਨੋਟਿਸ ਦਾ ਜੁਆਬ ਦੇਣਾ ਹੋਵੇਗਾ।

ਅਨਿਲ ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਲੀਡਰਸ਼ਿਪ ਮੇਰੇ ਕੰਮਾਂ ਤੋਂ ਖ਼ੁਸ਼ ਨਹੀਂ ਹੈ ਇਸ ਲਈ ਉਹ ਪਾਰਟੀ ਨੂੰ ਮੇਰੇ ਖਿਲਾਫ ਭਡ਼ਕਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਹਨ ਉਹ ਲੋਕਾਂ ਦੇ ਭਲੇ ਲਈ ਹੀ ਬਣਾਏ ਜਾਂਦੇ ਹਨ ਲੇਕਿਨ ਜਦੋਂ ਇਸ ਵਿੱਚ ਕੰਟਰੋਵਰਸੀ ਖੜ੍ਹੀ ਹੋ ਜੇ ਤਾਂ ਇਸ ਵਿੱਚ ਬਦਲਾਅ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਮੈਂ ਪੰਜਾਬ ਦੇ ਭਲੇ ਲਈ ਹੀ ਕਿਹਾ ਸੀ ਕਿ ਜਦੋਂ ਕਿਸਾਨ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਉਦੋਂ ਹੀ ਇਸ ਵਿੱਚ ਬਦਲਾਅ ਕਰ ਦੇਣਾ ਚਾਹੀਦਾ ਸੀ ਤਾਂ ਮਸਲਾ ਏਨਾ ਲੰਬਾ ਜਾਣਾ ਹੀ ਨਹੀਂ ਸੀ ਅਤੇ ਅਨਿਲ ਜੋਸ਼ੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੈਂ ਸਿਰਫ ਪਾਰਟੀ ਦੇ ਭਲੇ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਹੀ ਬੋਲਿਆ ਸੀ ਅਤੇ ਮੇਰੇ ਖ਼ਿਲਾਫ਼ ਹੁਣ ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਪਾਰਟੀ ਨੂੰ ਭੜਕਾਉਣਾ ਜਾਰੀ ਹੈ।

ਉਹਨਾਂ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ ਉਸ ਦਾ ਜਵਾਬ ਉਹ ਲਿਖਤੀ ਰੂਪ ਵਿਚ ਦੇਣਗੇ ਅਤੇ ਇਨ੍ਹਾਂ ਤੋਂ ਵੀ ਸਵਾਲ ਪੁੱਛਣਗੇ ਕਿ ਹੁਣ ਤੱਕ ਕਿਸਾਨਾਂ ਨੂੰ ਸਮਝਾਉਣ ਵਿੱਚ ਇਹ ਕਿੰਨਾ ਕੁ ਸਫ਼ਲ ਰਹੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਪੰਜਾਬ ਲੀਡਰਸ਼ਿਪ ਮੇਰੇ ਨਾਲ ਸ਼ੁਰੂ ਤੋਂ ਹੀ ਮੈਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੀ ਅਤੇ ਇਨ੍ਹਾਂ ਨੇ ਦੋ ਹਜਾਰ ਸਤਾਰਾਂ ਦੀਆਂ ਚੋਣਾਂ ਵਿੱਚ ਵੀ ਮੈਨੂੰ ਹਰਾਉਣ ਲਈ ਕਾਂਗਰਸ ਨੂੰ ਵੋਟਾਂ ਪੁਆਈਆਂ ਹਾਲਾਂਕਿ ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਲੋਕ ਫੈਸਲਾ ਕਰਨਗੇ ਕਿ ਕਿਸ ਨੂੰ ਅੱਗੇ ਲੈ ਕੇ ਆਉਣਾ ਹੈ।

error: Content is protected !!