ਬਹੁਤ ਤੇਜ਼ੀ ਨਾਲ ਵੱਧ ਰਹੀਂ ਹੈ ਜਲੰਧਰ ਦੀ ਜਨਸੰਖਿਆ, 10 ਸਾਲ ਪਹਿਲਾਂ ਹੀ ਫਗਵਾੜਾ ਤੇ ਕਰਤਾਰਪੁਰ ਨਾਲ ਜੁੜਿਆ ਜ਼ਿਲ੍ਹਾ

ਬਹੁਤ ਤੇਜ਼ੀ ਨਾਲ ਵੱਧ ਰਹੀਂ ਹੈ ਜਲੰਧਰ ਦੀ ਜਨਸੰਖਿਆ, 10 ਸਾਲ ਪਹਿਲਾਂ ਹੀ ਫਗਵਾੜਾ ਤੇ ਕਰਤਾਰਪੁਰ ਨਾਲ ਜੁੜਿਆ ਜ਼ਿਲ੍ਹਾ

ਜਲੰਧਰ – ਜਲੰਧਰ ਸ਼ਹਿਰ ਬਾਰੇ 2009 ਵਿਚ ਇਕ ਕਲਪਨਾ ਕੀਤੀ ਗਈ ਸੀ ਕਿ 2031 ਤੱਕ ਜਲੰਧਰ ਕਰਤਾਰਪੁਰ ਤੇ ਫਗਵਾੜੇ ਨਾਲ ਜੁੜ ਜਾਣਾ ਹੈ ਪਰ ਇਹ ਗੱਲ ਦਸ ਸਾਲ ਪਹਿਲਾਂ ਹੀ ਸੱਚ ਹੋ ਨਿਬੜੀ ਹੈ।

ਦੱਸ ਦਈਏ ਕਿ 2011 ਦੇ ਮੁਕਾਬਲੇ ਹੁਣ ਜਲੰਧਰ ਦੀ ਜਨਸੰਖਿਆ ਵੱਧ ਗਈ ਹੈ। ਇਹ ਇਜ਼ਾਫਾ 5 ਲੱਖ ਦਾ ਹੈ।
ਜ਼ਿਲੇ ਦੀ ਆਬਾਦੀ 21,93,590 ਤੋਂ ਵੱਧ ਕੇ 24,11,633 ਹੋ ਗਈ!

ਜਦੋਂ ਜਲੰਧਰ ਦੀ ਜਨਸੰਖਿਆ ਜਲਦੀ ਵੱਧਣ ਦੇ ਕਾਰਨ ਨੂੰ ਖੋਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਦਾ ਮੁੱਖ ਕਾਰਨ ਇਹ ਸਾਹਮਣੇ ਆਉਂਦਾ ਹੈ ਕਿ ਜਲੰਧਰ ਵਿੱਚ ਬਹੁਤ ਸਾਰੇ ਲੋਕ ਦੂਸਰੇ ਸ਼ਹਿਰਾਂ ਵਿਚੋਂ ਆ ਕੇ ਰਹਿ ਰਹੇ ਹਨ।

ਇਸ ਕਰਕੇ ਇੱਥੇ ਨਵੀਆਂ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ ਤੇ ਬਿਜਲੀ, ਪਾਣੀ ਆਦਿ ਦੀ ਮੰਗ ਵੱਧਦੀ ਜਾ ਰਹੀ ਹੈ। ਇਸ ਕਾਰਨ ਨੂੰ ਦੇਖਦੇ ਹੋਏ ਕੲੀ ਪਿੰਡਾਂ ਨੂੰ ਸ਼ਹਿਰ ਨਾਲ ਜੋੜਿਆ ਜਾ ਰਿਹਾ ਹੈ।

error: Content is protected !!