ਉੱਤਰ ਪ੍ਰਦੇਸ਼ ਵਿੱਚ ਮੁੱਖ ਵਿਕਾਸ ਅਫਸਰ ਨੇ ਪੱਤਰਕਾਰ ਨਾਲ ਕੀਤੀ ਮਾਰਕੁੱਟ, ਭਾਜਪਾ ਨੇਤਾ ਨੇ ਵੀ ਕੀਤਾ ਹੱਥ ਸਾਫ਼



ਉਨਾਓ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਉਨਾਓ ਦੇ ਵਿੱਚ ਮੁੱਖ ਵਿਕਾਸ ਅਫਸਰ ਦਿਵਯਾਂਸ਼ੂ ਪਟੇਲ ਨੇ ਇਕ ਪੱਤਰਕਾਰ ‘ਤੇ ਹਮਲਾ ਬੋਲ ਜੋ ਕਵਰੇਜ ਦੇ ਲਈ ਉਥੇ ਗਿਆ ਸੀ । ਪੱਤਰਕਾਰ ਆਪਣੀ ਜਾਣ-ਪਛਾਣ ਕਰਵਾਉਂਦਾ ਰਿਹਾ। ਪਰ ਮੁੱਖ ਵਿਕਾਸ ਅਫਸਰ ਦੇ ਹੱਥ ਨਹੀਂ ਰੁਕੇ ਤੇ ਇਸ ਦੌਰਾਨ ਇੱਕ ਚਿੱਟੇ ਕੁੜਤੇ ਪਜਾਮੇ ਵਾਲੇ ਭਾਜਪਾ ਨੇਤਾ ਨੇ ਵੀ ਪੱਤਰਕਾਰ ਨੂੰ ਕੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਘਟਨਾ ਤੋਂ ਬਾਅਦ ਉਸ ਦੇ ਨਾਲ ਆਏ ਪੱਤਰਕਾਰਾਂ ਵਿੱਚ ਰੋਸ ਹੈ। ਇਸ ਸਬੰਧ ਵਿਚ ਪੀੜਤ ਪੱਤਰਕਾਰ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਾ ਰਿਹਾ। ਉਸਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਮੀਟਿੰਗ ਦੌਰਾਨ ਉਹ ਨਿਰੰਤਰ ਕਵਰੇਜ ਕਰਦੇ ਰਹੇ ਤੇ ਮੁੱਖ ਵਿਕਾਸ ਅਧਿਕਾਰੀ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸ ਤੋਂ ਬਾਅਦ ਵੀ ਉਸਨੇ ਇਹ ਕੰਮ ਕੀਤਾ ਹੈ ਤੇ ਪੱਤਰਕਾਰ ਮੁੱਖ ਵਿਕਾਸ ਅਫਸਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਘਟਨਾ ਮੀਆਂਗੰਜ ਵਿਕਾਸਖੰਡ ਦੀ ਹੈ। ਪੱਤਰਕਾਰ ਕ੍ਰਿਸ਼ਨਾ ਤਿਵਾੜੀ ਜ਼ਿਲਾ ਹੈੱਡਕੁਆਰਟਰ ਤੋਂ ਖ਼ਬਰਾਂ ਦੇ ਕਵਰੇਜ ਲਈ ਉਥੇ ਗਏ ਹੋਏ ਸਨ, ਜਿਥੇ ਉਸ ਨਾਲ ਮਾਰਨ ਕੁੱਟਣ ਦੀ ਘਟਨਾ ਵਾਪਰੀ ਅਤੇ ਉਸ ਦਾ ਮੋਬਾਈਲ ਫੋਨ ਵੀ ਤੋੜ ਦਿੱਤੇ ਗਏ । ਘਟਨਾ ਵਿੱਚ, ਮਿਆਗੰਜ ਵਿਕਾਸ ਬਲਾਕ ਨੇੜੇ ਮੁੱਖ ਵਿਕਾਸ ਅਫਸਰ ਦਿਵਯਾਂਸ਼ੂ ਪਟੇਲ ਨੇ ਪੱਤਰਕਾਰ ਕ੍ਰਿਸ਼ਨਾ ਤਿਵਾੜੀ ਉੱਤੇ ਹਮਲਾ ਕਰਕੇ ਉਸ ਨੂੰ ਕੁੱਟਿਆ। ਕ੍ਰਿਸ਼ਨਾ ਤਿਵਾੜੀ ਨੇ ਕਿਹਾ ਕਿ ਜੇ ਕੋਈ ਪੁਲਿਸ ਵਾਲਾ ਮਾਰਦਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਪਛਾਣਦਾ ਨਹੀਂ ਹੈ।
ਮੁੱਖ ਵਿਕਾਸ ਅਫਸਰ ਉਸਨੂੰ ਚੰਗੀ ਤਰ੍ਹਾਂ ਪਛਾਣਦਾ ਹੈ ਤੇ ਉਸ ਤੋਂ ਬਾਅਦ ਵੀ ਉਨ੍ਹਾਂ ਨੇ ਉਸ ਨੂੰ ਕੁੱਟਿਆ। ਨਤੀਜੇ ਵਜੋਂ, ਕਈ ਥਾਵਾਂ ਤੇ ਸੱਟਾਂ ਵੀ ਲੱਗੀਆਂ ਹਨ । ਇਸ ਸਬੰਧੀ ਜਦੋਂ ਉਥੇ ਕੁਝ ਪੱਤਰਕਾਰਾਂ ਨੇ ਡੀਐਮ ਅਤੇ ਐਸਪੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਕਵਰੇਜ ਤੋਂ ਬਾਹਰ ਦੱਸਿਆ ਗਿਆ।
ਪ੍ਰਿਅੰਕਾ ਗਾਂਧੀ ਨੇ ਕੀਤਾ ਟਵੀਟ, ਕੀਤੀ ਨਿੰਦਾ
ਇਸ ਘਟਨਾ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਤੇ ਕਿਹਾ ਕਿ ਯੂ ਪੀ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਵਿੱਚ ਗੁੰਡਿਆਂ ਨੇ ਸੂਬਾ ਛੱਡ ਦਿੱਤਾ ਹੈ, ਪਰ ਉਨ੍ਹਾਂ ਦੇ ਰਾਜ ਦਾ ਚਮਤਕਾਰ ਦੇਖੋ ਕਿ ਪ੍ਰਸ਼ਾਸਨ ਖੁਦ ਗੁੰਡਾਗਰਦੀ ‘ਤੇ ਆ ਗਿਆ ਹੈ ਅਤੇ ਭਾਜਪਾ ਦੇ ਗੁੰਡਿਆਂ ਨਾਲ ਮਿਲ ਕੇ ਪੱਤਰਕਾਰਾਂ ਨੂੰ ਕੁੱਟ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਬੀਜੇਪੀ ਸਰਕਾਰ ਦਾ ਪਰਦਾਫਾਸ਼ ਹੋਇਆ ਹੈ।