ਗਰੇਵਾਲ ਦੀ ਕਿਸਾਨਾਂ ਖਿਲਾਫ਼ ਸ਼ਬਦਾਵਾਲੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੋਕਾਈ ਦਾ ਗੁੱਸਾ ਚੜਿਆ ਅਸਮਾਨੀਂ

ਗਰੇਵਾਲ ਦੀ ਕਿਸਾਨਾਂ ਖਿਲਾਫ਼ ਸ਼ਬਦਾਵਾਲੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੋਕਾਈ ਦਾ ਗੁੱਸਾ ਚੜਿਆ ਅਸਮਾਨੀ

ਹਜਾਰਾਂ ਮਰਦ, ਔਰਤਾਂ ਦੇ ਕਾਫਲੇ ਹੋਏ ਸ਼ਾਮਿਲ। ਦਾਣਾ ਮੰਡੀ ਧਨੌਲਾ ਤੋਂ ਸ਼ੁਰੂ ਹੋਇਆ ,ਬਜਾਰਾਂ ਵਿੱਚੋਂ ਹੁੰਦਾ ਗੁਰਦਵਾਰਾ ਸਾਹਿਬ ਰਾਮਸਰ ਜਾ ਕੇ ਹੋਇਆ ਸਮਾਪਤ

ਰੈਲੀ ਕਰਕੇ ਬੁਲਾਰਿਆਂ ਹਰਜੀਤ ਗਰੇਵਾਲ ਨੂੰ ਸਖਤ ਲਹਿਜੇ ਵਿੱਚ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਦੀ ਦਿੱਤੀ ਚਿਤਾਵਨੀ

ਬਰਨਾਲਾ (ਹਿਮਾਂਸ਼ੂ ਗੋਇਲ) ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ‘ ‘ਤੇ ਲਾਏ ਜਾਣ ਵਾਲਾ ਧਰਨਾ ਅੱਜ ਬੀ.ਜੇ.ਪੀ. ਦੇ ਨੈਸ਼ਨਲ ਆਗੂ ਹਰਜੀਤ ਗਰੇਵਾਲ ਦੇ ਖਿਲਾਫ ਧਨੌਲਾ ਵਿਖੇ ਲਾਇਆ ਗਿਆ । ਧਨੌਲਾ ਦੀ ਦਾਣਾ ਮੰਡੀ ਵਿੱਚ  ਇਕੱਠੇ ਹੋਣ ਬਾਅਦ ਧਰਨਾਕਾਰੀ ਆਪਣੇ  ਆਪਣੇ ਵਾਹਨਾਂ ‘ਤੇ ਧਨੌਲਾ  ਬਾਜਾਰ ਦੇ ਮੁਹਾਨੇ ਤੱਕ ਪਹੁੰਚੇ । ਮੁਜ਼ਾਹਰਾਕਾਰੀ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਲਈ ਨਾਹਰੇਬਾਜ਼ੀ ਕਰ ਰਹੇ ਸਨ । ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਮੁਜ਼ਾਹਰਾਕਾਰੀਆਂ ਨੇ ਵਾਹਨਾਂ ਤੋਂ ਉਤਰ ਕੇ ਸ਼ਹਿਰ ਵਿੱਚ ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਮੁਜ਼ਾਹਰਾ ਕੀਤਾ ।

ਰੋਹ ਭਰਪੂਰ ਮੁਜ਼ਾਹਰੇ  ਤੋਂ ਬਾਅਦ ਰੈਲੀ ਕਰਕੇ ਬੁਲਾਰਿਆਂ ਹਰਜੀਤ ਗਰੇਵਾਲ ਨੂੰ ਸਖਤ ਲਹਿਜੇ ਵਿੱਚ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਦੀ ਦਿੱਤੀ ਚਿਤਾਵਨੀ । ਜੇਕਰ ਅਮਨ ਸ਼ਾਂਤੀ ਨਾਲ ਚੱਲ ਰਹੇ ਮਹੌਲ ਵਿੱਚ ਕੋਈ ਵਿਘਨ ਪੈਦਾ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਸਿੱਧੇ ਰੂਪ ਵਿੱਚ ਭਾਜਪਾ ਦੀ ਹੋਵੇਗੀ । ਸੰਯੁਕਤ ਕਿਸਾਨ ਮੋਰਚਾ ਵੱਲੋਂ ਜਥੇਬੰਦਕ ਏਕੇ ਨਾਲ ਮੋਦੀ ਹਕੂਮਤ ਦੀ ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ । ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਿਹਾ ਸੰਘਰਸ਼ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਣਵਾਕੇ ਹੀ ਵਾਪਸ ਮੁੜੇਗਾ । ਇਸ ਲਈ ਭਲੇ ਹੀ ਕਿੱਡੀ ਵੀ ਵੱਡੀ ਕੁਰਬਾਨੀ ਕਿਉਂ ਵਿੱਚ ਦੇਣੀ ਪਵੇ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂਆਂ ਨੇ ਕੀਤਾ ।

ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ, ਬਾਰਾ ਸਿੰਘ ਬਦਰਾ, ਪਵਿੱਤਰ ਸਿੰਘ ਲਾਲੀ, ਅਮਰਜੀਤ ਗਹਿਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਦਰਸ਼ਨ ਦਾਸ, ਮਹਿੰਦਰ ਸਿੰਘ ਵੜੈਚ ਨੇ ਸੰਬੋਧਨ ਕੀਤਾ । ਬੁਲਾਰਿਆਂ ਨੇ ਕਿਹਾ ਕਿ ਲਗਦਾ ਹੈ ਕਿ ਬੀਜੇਪੀ ਨੇਤਾ ਹਰਜੀਤ ਗਰੇਵਾਲ ਆਪਣਾ ਮਾਨਸਿਕ ਸੰਤੁਲਨ ਗੰਵਾ ਬੈਠਾ ਹੈ । ਬੀਜੇਪੀ ਦਾ ਇਹ ਬੜਬੋਲਾ ਨੇਤਾ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਸਮੇਂ ਤੋਂ ਹੀ ਕਿਸਾਨਾਂ ਵਿਰੁੱਧ ਅੱਗ ਉਗਲਦਾ ਆ ਰਿਹਾ ਹੈ। ਕਿਸਾਨਾਂ ਨੂੰ ਕਦੇ ਅਤਵਾਦੀ, ਕਦੇ ਖਾਲਸਤਾਨੀ, ਗੁੰਡੇ, ਕਲੰਕ, ਅਰਾਜਕਤਾਵਾਦੀ ਅਨਸਰ ਅਤੇ ਕਦੇ ਨਕਸਲਵਾੜੀਏ ਆਦਿ ਗਰਦਾਨਦਾ ਆਇਆ ਹੈ। ਇਹ ਬੜਬੋਲਾ ਨੇਤਾ ਕਿਸਾਨਾਂ ਨਾਲ ਨਿੱਜੀ ਪੱਧਰ ਦਾ ਵੈਰ ਭਾਵੀ ਵਤੀਰਾ ਧਾਰਨ ਕਰੀ ਬੈਠਾ ਹੈ। ਇਹ ਹੰਕਾਰੀ ਨੇਤਾ ਹਰ ਦਿਨ ਕਿਸਾਨਾਂ ਨੂੰ ਚੁਣੌਤੀ ਦਿੰਦਾ ਰਹਿੰਦਾ ਹੈ । ਅੱਜ ਅਸੀਂ ਇਸ ਦੇ ਹੀ ਕਸਬੇ ਵਿੱਚ ਇਸ ਨੂੰ ਚਿਤਾਵਨੀ ਦੇਣ ਆਏ ਹਾਂ ਕਿ ਉਹ ਆਪਣੀਆਂ ਇਨ੍ਹਾਂ ਕਿਸਾਨ ਵਿਰੋਧੀ ਹਰਕਤਾਂ ਤੋਂ ਬਾਜ ਆ ਜਾਵੇ । ਬੁਲਾਰਿਆਂ ਨੇ ਕਿਹਾ ਕਿ ਉਹ ਇਸ ਬੜਬੋਲੇ ਨੇਤਾ ਨੂੰ  ਚਿਤਾਵਨੀ ਦਿੰਦੇ ਹਨ ਕੀ ਉਹ ਆਪਣੀਆਂ ਕਿਸਾਨ ਵਿਰੋਧੀ ਕਰਤੂਤਾਂ ਤੋਂ ਬਾਜ ਆਵੇ ਵਰਨਾ ਉਸ ਵਿਰੁੱਧ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਸੰਬਧੀ ਕੀ ਕਹਿਣਾ ਹੈ ਬੀ. ਜੇ.ਪੀ. ਦੇ ਕੌਮੀ ਆਗੂ ਹਰਜੀਤ ਗਰੇਵਾਲ ਦਾ

ਇਸ ਸੰਬਧੀ ‘ਜਦੋਂ ਬੀ.ਜੇ.ਪੀ. ਦੇ ਕੌਮੀ ਆਗੂ ਹਰਜੀਤ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਾਂਤੀਪੂਰਵਕ ਮੁਜ਼ਾਹਰਾ ਕਰਨਾ ਕਿਸਾਨਾਂ ਦਾ ਹੱਕ ਹੈ ।

error: Content is protected !!