ਇੰਡੀਅਨ ਮੈਡੀਕਲ ਐਸਸੋਸੀਏਸ਼ਨ ਨੇ ਕਿਹਾ ਕਿ ਧਾਰਮਿਕ ਸਥਾਨ ਬੰਦ ਕੀਤੇ ਜਾਣ, ਕੋਰੋਨਾ ਫੈਲਣ ਦਾ ਹੈ ਡਰ

ਇੰਡੀਅਨ ਮੈਡੀਕਲ ਐਸਸੋਸੀਏਸ਼ਨ ਨੇ ਕਿਹਾ ਕਿ ਧਾਰਮਿਕ ਸਥਾਨ ਬੰਦ ਕੀਤੇ ਜਾਣ, ਕੋਰੋਨਾ ਫੈਲਣ ਦਾ ਹੈ ਡਰ

ਵੀਓਪੀ ਡੈਸਕ – ਕੋਰੋਨਾ ਦੀ ਦੂਸਰੀ ਲਹਿਰ ਦਾ ਕੰਮ ਅਜੇ ਖਤਮ ਨਹੀਂ ਹੋਇਆ। ਕਈ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਅਜੇ ਵੀ ਵੱਧ ਰਹੇ ਹਨ। ਇਸ ਦਰਮਿਆਨ ਇੰਡੀਅਨ ਮੈਡੀਕਲ ਐਸਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਨੂੰ ਸੈਰ-ਸਪਾਟਿਆ ਵਾਲੀ ਜਗ੍ਹਾ ਤੇ ਧਾਰਮਿਕ ਸਥਾਨਾਂ ਉਪਰ ਕੋਰੋਨਾ ਜ਼ਿਆਦਾ ਘਾਤਕ ਸਿੱਧ ਹੋ ਸਕਦਾ ਹੈ। ਇਸ ਨਾਲ ਤੀਜੀ ਲਹਿਰ ਜਲਦ ਆ ਸਕਦੀ ਹੈ ਅਤੇ ਧਾਰਮਕ ਯਾਤਰਾਵਾਂ ਕੋਰੋਨਾ ਸੰਕ੍ਰਮਣ ਵਧਾਉਣ ਵਿਚ ਸੁਪਰ ਸਪ੍ਰੈਡਰ ਦੀ ਭੂੁਮਿਕਾ ਨਿਭਾ ਸਕਦੀਆਂ ਹਨ।

ਅਜਿਹੇ ਵਿਚ ਆਈਐਮਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੀਆਂ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਦੇ ਉਪਾਵਾਂ ਨੂੰ ਅਜੇ ਘੱਟ ਨਹੀਂ ਕਰਨਾ ਚਾਹੀਦਾ। ਸੈਰ ਸਪਾਟਾ, ਤੀਰਥ ਸਥਾਨਾਂ ’ਤੇ ਜਾਣਾ ਅਤੇ ਧਾਰਮਕ ਯਾਤਰਾਵਾਂ ਜ਼ਰੂਰੀ ਹਨ ਪਰ ਮੌਜੂਦਾ ਸਮੇਂ ਵਿਚ ਇਹ ਉਚਿਤ ਨਹੀਂ। ਇਸ ਲਈ ਅਜੇ 3 ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ।

error: Content is protected !!