ਅਫਸਰਾਂ ਵਲੋਂ ਲੁਕਾਈ ਜਾਣ ਵਾਲੀ ਜਾਣਕਾਰੀ ਵੱਡਾ ਸਕੈਮ ਦਾ ਰੂਪ ਧਾਰਨ ਕਰ ਸਕਦੀ

ਅਫਸਰਾਂ ਵਲੋਂ ਲੁਕਾਈ ਜਾਣ ਵਾਲੀ ਜਾਣਕਾਰੀ ਵੱਡਾ ਸਕੈਮ ਦਾ ਰੂਪ ਧਾਰਨ ਕਰ ਸਕਦੀ

ਬੀ.ਡੀ.ਓ ਦੀ ਟਾਲ ਮਟੋਲ ਛੁਪਾ ਸਕਦੀ ਹੈ ਕਈ ਵੱਡੇ ਖਪਲੇਬਾਜ਼ਾਂ ਦੇ ਚਿਹਰੇ – ਦਮਨਵੀਰ ਸਿੰਘ ਫਿਲੌਰ

ਆਰ. ਟੀ.  ਆਈ.  ਕਾਰਕੁੱਨ ਪਹਿਲਾਂ ਇਸ ਜਾਣਕਾਰੀ ਦਾ ਮੰਤਵ ਦੱਸਣ – ਬੀ.ਡੀ.ਓ

ਜਲੰਧਰ (ਰੰਗਪੁਰੀ) ਫ਼ਿਲੌਰ ਪੀਪਲਜ਼ ਫੋਰਮ ਦੇ ਪ੍ਰਧਾਨ ਦਮਨਵੀਰ ਸਿੰਘ ਫਿਲੌਰ ਨੇ ਚਿੰਤਾ ਜਾਹਰ ਕਰਦਿਆਂ ਬੀ. ਡੀ. ਓ. , ਬਲਾਕ ਫਿਲੌਰ, ਜ਼ਿਲ੍ਹਾ ਜਲੰਧਰ ਨੂੰ ਇੱਕ ਬੇਨਤੀ ਪੱਤਰ ਲਿਖਿਆ | ਜਿਸ ਵਿੱਚ ਉਹਨਾਂ ਕਿਹਾ ਹੈ ਕਿ ਆਰ. ਟੀ. ਆਈ. ਐਕਟਿਵਿਸਟ ਰਾਜਨ ਕੁਮਾਰ ਜਿਨ੍ਹਾਂ ਨੇ ਫਿਲੌਰ ਬਲਾਕ ਦੇ ਅਧੀਨ ਪੈਂਦੇ ਪਿੰਡਾਂ ਉੱਤੇ ਖਰਚ ਕੀਤੇ ਫੰਡਾਂ ਦਾ ਵੇਰਵਾ ਅਤੇ ਖਰਚ ਕੀਤੇ ਫੰਡਾਂ ਦੀ ਜਾਣਕਾਰੀ ਸੰਬੰਧੀ ਬੀ. ਡੀ. ਓ. ਨੂੰ 17 06 2021 ਨੂੰ ਆਰ. ਟੀ. ਆਈ. ਐਕਟ 2005 ਤਹਿਤ ਦਰਖਾਸਤ ਕੀਤੀ। ਜਿਸ ਦਾ ਕਾਨੂੰਨੀ ਤੌਰ ‘ਤੇ ਕੋਈ ਵੀ ਤਸੱਲੀਬਖਸ਼ ਜਵਾਬ/ਜਾਣਕਾਰੀ ਨਹੀਂ ਦਿੱਤੀ ਗਈ, ਜਦ ਕਿ ਭਾਰਤ ਦੇਸ਼ ਦੇ ਕਾਨੂੰਨ ਤਹਿਤ 30 ਦਿਨਾਂ ਵਿੱਚ ਆਰ. ਟੀ. ਆਈ. ਐਕਟ 2005 ਦੇ ਤਹਿਤ ਕਿਸੇ ਵੀ ਭਾਰਤੀ ਨਾਗਰਿਕ ਨੂੰ ਪੂਰੀ ਜਾਣਕਾਰੀ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈ|

ਇਸ ਮਾਮਲੇ ਵਿੱਚ ਫਿਲੌਰ ਨੇ ਆਵਾਜ਼ ਬੁਲੰਦ ਕਰਦਿਆਂ ਬੀ. ਡੀ. ਓ. ਨੂੰ ਪੁਰਜ਼ੋਰ ਮੰਗ ਕੀਤੀ ਕਿ ਐਕਟਿਵਿਸਟ ਰਾਜਨ ਕੁਮਾਰ ਜਾਂ ਫਿਲੌਰ ਪੀਪਲਜ਼ ਫੋਰਮ ਦੇ ਦਫ਼ਤਰ ਨੂੰ ਬਣਦੀ ਜਾਣਕਾਰੀ 10 ਦਿਨਾਂ ਦੇ ਵਿੱਚ ਉਪਲੱਬਧ ਕਰਾਈ ਜਾਵੇ। ਫਿਲੌਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਰਵੱਈਆ ਇਹ ਪ੍ਰਗਟਾਉਂਦਾ ਹੈ ਕਿ, ਕੋਈ ਵੱਡੀ ਤੇ ਅਹਿਮ ਜਾਣਕਾਰੀ ਅਫਸਰਾਂ ਅਤੇ ਵਿਭਾਗ ਵੱਲੋਂ ਲੁਕਾਈ ਜਾ ਰਹੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਸਕੈਮ ਦਾ ਰੂਪ ਧਾਰਨ ਕਰ ਸਕਦੀ ਹੈ, ਜਿਸ ਵਿੱਚ ਪੰਜਾਬ ਦੇ ਕਈ ਅਹਿਮ ਚਿਹਰਿਆਂ ਦੇ ਸ਼ਾਮਿਲ ਹੋਣ ਦੀ ਪੂਰੀ ਸੰਭਾਵਨਾ ਹੈ।

ਇਸ ਬਾਰੇ ਜਦੋਂ ਬੀ. ਡੀ. ਓ. ਫਿੱਲੌਰ ਰਾਮ ਪਾਲ ਨੇ ਆਰ ਟੀ ਆਈ ਨੂੰ ਲੈ ਕੇ ਹਾਈਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕੀ ਆਰ. ਟੀ.  ਆਈ. ਕਾਰਕੁੱਨ ਪਹਿਲਾਂ ਇਸ ਜਾਣਕਾਰੀ ਦਾ ਮੰਤਵ ਦੱਸਣ | ਜਿਸ ਤਰਹ ਉਹਨਾਂ ਨੇ ਬਲਾਕ ਦੇ ਸਾਰੇ ਪਿੰਡਾਂ ਬਾਰੇ ਜਾਣਕਾਰੀ ਮੰਗੀ ਹੈ ਦੀ ਜਗਾਹ ਉਸ ਪਿੰਡ ਦਾ ਦੱਸਣ ਜਿਸ ਬਾਰੇ ਉਹ ਜਾਣਕਾਰੀ ਲੈਣਾ ਚਾਹੁੰਦੇ ਹਨ |

error: Content is protected !!