ਭੈਣ ਨੂੰ ਬਚਾਉਣ ਗਿਆ  ਭਰਾ, ਦੋਵਾਂ ਦੀ ਇਕੱਠਿਆਂ ਹੋਈ ਮੌਤ, ਪੜ੍ਹੋ ਕਾਰਨ  

ਭੈਣ ਨੂੰ ਬਚਾਉਣ ਗਿਆ  ਭਰਾ, ਦੋਵਾਂ ਦੀ ਇਕੱਠਿਆਂ ਹੋਈ ਮੌਤ, ਪੜ੍ਹੋ ਕਾਰਨ

ਵੀਓਪੀ ਡੈਸਕ – ਰਾਜਸਥਾਨ ਦੇ ਜੈਪੁਰ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਇਕ ਛੇਹਰਟਾ ਦੇ ਨੌਜਵਾਨ ਦੀ ਆਸਮਾਨੀ ਬਿਜਲੀ ਲੱਗਣ ਕਾਰਨ ਮੌਤ ਹੋ ਗਈ ਹੈ। ਆਸਮਾਨੀ ਬਿਜਲੀ ਨੇ ਜੈਪੁਰ ਦੇ ਆਮੇਰ ਪੈਲੇਸ ਦੇ ਟਾਵਰ ਨੂੰ ਵੀ ਤੋੜਿਆ ਅਤੇ ਇੱਥੇ ਮੌਜੂਦ ਸੈਲਾਨੀਆਂ ਨੂੰ ਆਪਣੀ ਪਕੜ ਵਿਚ ਲੈ ਲਿਆ। ਜੈਪੁਰ ਵਿਚ  12 ਮੌਤਾਂ ਦਰਜ ਕੀਤੀਆਂ ਗਈਆਂ ਹਨ। ਆਮੇਰ ਮਹਿਲ ਦੇ ਵਾਚ ਟਾਵਰ ‘ਤੇ ਆਪਣੀ ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਸੈਲਫੀ ਲੈ ਰਹੇ ਸਨ। ਫਿਰ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਉਥੇ ਮੌਜੂਦ ਲੋਕ ਆਸ-ਪਾਸ ਦੀਆਂ ਝਾੜੀਆਂ ਵਿੱਚ ਡਿੱਗ ਪਏ।

ਜਿਸ ਵਿਚ ਭੈਣ-ਭਰਾ ਭੱਲਾ ਕਲੋਨੀ, ਛੇਹਰਟਾ, ਅੰਮ੍ਰਿਤਸਰ (ਪੰਜਾਬ) ਦੇ ਵਸਨੀਕ ਸਨ।  ਜਾਣਕਾਰੀ ਦਿੰਦੇ ਹੋਏ ਵਿਸ਼ਾਲ ਵਾਸੀ  ਭੱਲਾ ਕਲੋਨੀ, ਛੇਹਰਟਾ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਅਮਿਤ ਸ਼ਰਮਾ (29) ਅਤੇ ਭੈਣ ਸ਼ਿਵਾਨੀ ਸ਼ਰਮਾ (24) ਜੋ 8 ਜੁਲਾਈ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜੈਪੁਰ ਗਏ ਹੋਏ ਸਨ ਅਤੇ 13 ਜੁਲਾਈ ਨੂੰ ਵਾਪਸ ਅੰਮ੍ਰਿਤਸਰ ਆਉਣਾ ਸੀ ਪਰ 11 ਵਜੇ ਜੁਲਾਈ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਉਸ ਦੇ ਵੱਡੇ ਭਰਾ ਦਾ ਫੋਨ ਆਇਆ ਕਿ ਉਹ ਦੋਵੇਂ ਜੈਪੁਰ ਦੇ ਆਮੇਰ ਮਹਿਲ ਦੇ ਵਾਚ ਟਾਵਰ ਦੇਖਣ ਗਏ ਹੋਏ ਸਨ, ਕਿ ਭੈਣ ਸ਼ਿਵਾਨੀ ਸ਼ਰਮਾ ਵਾਚ ਟਾਵਰ ‘ਤੇ ਸੈਲਫੀ ਲੈਣ ਗਈ ਸੀ ਕਿ ਅਚਾਨਕ ਬਿਜਲੀ ਡਿੱਗਣ ਨਾਲ ਉਹ ਜ਼ਖਮੀ ਹੋ ਗਈ ਹੈ।

ਮੈਂ ਆਪਣੇ ਭਰਾ ਅਮਿਤ ਸ਼ਰਮਾ ਨੂੰ ਕਿਹਾ ਕਿ ਉਹ ਭੈਣ ਨੂੰ ਨੇੜੇ ਦੇ ਹਸਪਤਾਲ ਲੈ ਜਾਏ, ਜਿਸ ਦੌਰਾਨ ਅਮਿਤ ਭਰਾ ਵੀ ਭੈਣ ਨੂੰ ਦੁਬਾਰਾ ਵੇਖਣ ਲਈ ਉਪਰ ਚੜ੍ਹ ਗਿਆ, ਅਮਿਤ ਦੀ ਵੀ ਫਿਰ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।  ਜਿਸ ਦੌਰਾਨ ਵਿਸ਼ਾਲ ਨੇ ਦੱਸਿਆ ਕਿ ਮੈਂ ਕਈ ਵਾਰ ਫ਼ੋਨ ਕੀਤਾ ਪਰ ਉਸ ਦੇ ਭਰਾ ਅਮਿਤ ਨਾਲ ਦੁਬਾਰਾ ਸੰਪਰਕ ਨਹੀਂ ਹੋ ਸਕਿਆ।  ਬਾਅਦ ਵਿਚ ਪਤਾ ਲੱਗਿਆ ਕਿ ਭੈਣ ਅਤੇ ਭਰਾ ਦੋਵਾਂ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ ਸੀ।

error: Content is protected !!