ਧਰਮਸ਼ਾਲਾ ਪ੍ਰਸ਼ਾਸ਼ਨ ਨੇ ਇੰਨੇ ਦਿਨ ਸੈਲਾਨੀਆਂ ਲਈ ਕੀਤੇ ਰਾਹ ਬੰਦ, ਭਾਗਸੂਨਾਗ ‘ਚ ਹੋਈ ਤਬਾਹੀ ਦੇ ਚਲਦੇ ਦਿੱਤੇ ਨਿਰਦੇਸ਼

ਧਰਮਸ਼ਾਲਾ ਪ੍ਰਸ਼ਾਸ਼ਨ ਨੇ ਇੰਨੇ ਦਿਨ ਸੈਲਾਨੀਆਂ ਲਈ ਕੀਤੇ ਰਾਹ ਬੰਦ, ਭਾਗਸੂਨਾਗ ‘ਚ ਹੋਈ ਤਬਾਹੀ ਦੇ ਚਲਦੇ ਦਿੱਤੇ ਨਿਰਦੇਸ਼

ਧਰਮਸ਼ਾਲਾ (ਵੀਓਪੀ ਬਿਊਰੋ) ਬੀਤੇ ਦਿਨੀਂ ਧਰਮਸ਼ਾਲਾ ਦੇ ਭਾਗਸੂਨਾਗ ਵਿੱਚ ਬਾਦਲ ਫੱਟਣ ਨਾਲ ਧਰਮਸ਼ਾਲਾ, ਭਾਗਸੂਨਾਗ ਅਤੇ ਮਕਲੋਡਗੰਜ ਸਾਹਿਤ ਆਸ-ਪਾਸ ਦੇ ਇਲਾਕਿਆਂ ‘ਚ ਹੋਈ ਤਬਾਹੀ ਤੋਂ ਬਾਅਦ ਧਰਮਸ਼ਾਲਾ ਦੇ ਡਿਪਟੀ ਕਮਿਸ਼ਨਰ ਨੇ ਧਰਮਸ਼ਾਲਾ ਦੇ ਵਿੱਚ ਐਮਰਜੰਸੀ ਅਲਰਟ ਜਾਰੀ ਕਰਦਿਆਂ ਸੈਲਾਨੀਆਂ ਦੇ ਪੰਜ ਦਿਨਾਂ ਲਈ ਰੋਕ ਲਗਾ ਦਿੱਤੀ ਹੈ | ਉਹਨਾਂ ਇਹ ਨਿਰਦੇਸ਼ ਸ਼ਿਮਲਾ ਤੋਂ ਮਿਲਿ ਜਨਾਕਰੀ ਦੇ ਆਧਾਰ ਤੇ ਦਿੱਤੇ ਹਨ, ਜਿਸ ਵਿੱਚ ਅਗਲੇ ਇੱਕ ਦੋ ਦਿਨਾਂ ਵਿੱਚ ਤੇਜ ਬਾਰਿਸ਼ ਦੇ ਆਉਣ ਦੇ ਆਸਾਰ ਹਨ |

ਇਥੇ ਇਹ ਦੱਸਣਯੋਗ ਹੈ ਕੀ ਸੋਮਵਾਰ ਦੇ ਸਵੇਰ ਹੜ ਕਾਰਨ ਭਾਗਸੂਨਾਗ ਵਿੱਚ ਛੋਟਾ ਡਰੇਨ ਓਵਰਫਲੋਅ ਹੋ ਗਿਆ ਤੇ ਪਾਣੀ ਵੱਧਣ ਕਾਰਨ ਨਾਲਾ ਇਕ ਭਿਆਨਕ ਨਦੀ ਵਿਚ ਬਦਲ ਗਿਆ । ਜਿਸ ਨਾਲ ਨੇੜੇ ਦੇ ਹੋਟਲਾਂ ਤੇ ਘਰਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ । ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੇ ਤੇਜ਼ ਵਹਾਅ ਵਿਚ ਕਿਵੇਂ ਕਾਰ ਬਹਿੰਦੀਆ ਜਾ ਰਹੀਆ ਸਨ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ |

ਤੁਹਾਨੂੰ ਦਸ ਦੇਈਏ ਕੀ ਕੋਰੋਨਾ ਦੇ ਚਲਦੇ ਪਿਛਲੇ ਕਈ ਮਹੀਨਿਆਂ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੈਲਾਨੀ ਨਹੀਂ ਆ ਸਕਦੇ ਸੀ | ਹਿਮਾਚਲ ਸਰਕਾਰ ਦੇ ਸੂਬੇ ਨੂੰ ਖੋਲਣ ਦੇ ਆਦੇਸ਼ ਤੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਗਰਮੀ ਦੇ ਚਲਦੇ ਉਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੈਲਾਨੀ ਪਹੁੰਚ ਰਹੇ ਸਨ | ਗਰਮੀ ਤੋਂ ਰਾਹਤ ਪਾਉਣ ਲਈ ਲੋਕ ਧਰਮਸ਼ਾਲਾ ਦੇ ਭਾਗਸੁਨਾਗ ਵੱਲ ਰੁਖ ਕਰ ਰਹੇ ਸਨ । ਇਸ ਦੌਰਾਨ ਵੱਡੀ ਗਿਣਤੀ ਵਿਚ ਵਾਹਨ ਉਥੇ ਮੌਜੂਦ ਸਨ । ਮੀਂਹ ਕਾਰਨ ਆਏ ਹੜ੍ਹਾਂ ਵਿੱਚ ਕਈ ਵਾਹਨ ਵਹਿ ਜਾਣ ਦੀਆਂ ਵੀ ਖ਼ਬਰਾਂ ਹਨ ।

error: Content is protected !!