ਜਾਣੋਂ ਹੁਣ ਸਰਕਾਰੀ ਦਫ਼ਤਰ ਕਿੰਨੇ ਵਜੇ ਤੱਕ ਖੁੱਲ੍ਹੇ ਰਹਿਣਗੇ, ਬਦਲਿਆ ਸਮਾਂ

ਜਾਣੋਂ ਹੁਣ ਸਰਕਾਰੀ ਦਫ਼ਤਰ ਕਿੰਨੇ ਵਜੇ ਤੱਕ ਖੁੱਲ੍ਹੇ ਰਹਿਣਗੇ, ਬਦਲਿਆ ਸਮਾਂ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਸਰਕਾਰ ਵਲੋਂ ਬਿਜਲੀ ਸੰਕਟ ਦੇ ਮੱਦੇਨਜ਼ਰ ਬਦਲਿਆ ਗਿਆ। ਸਰਕਾਰੀ ਦਫ਼ਤਰਾਂ ਦਾ ਸਮਾਂ 14 ਜੁਲਾਈ ਤੱਕ ਇੰਝ ਹੀ ਰਹੇਗਾ ਯਾਨੀ 14 ਜੁਲਾਈ ਤੱਕ ਸਰਕਾਰੀ ਦਫਤਰਾਂ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੀ ਖੁੱਲ੍ਹਣਗੇ। ਯਾਦ ਰਹੇ ਕਿ ਪੰਜਾਬ ਸਰਕਾਰ ਵਲੋਂ ਇਸ ਬਦਲੇ ਸਮੇਂ ਬਾਰੇ ਪਹਿਲਾਂ 10 ਜੁਲਾਈ ਤੱਕ ਦਾ ਸਮਾਂ ਮਿੱਥਿਆ ਗਿਆ ਸੀ।

ਸ਼ਨੀਵਾਰ-ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ 12 ਤਰੀਕ ਨੂੰ ਦਫਤਰਾਂ ਦੇ ਸਮੇਂ ਬਾਰੇ ਕਾਫੀ ਭੰਬਲਭੂਸਾ ਬਣਿਆ ਹੋਇਆ ਸੀ ਕਿ ਦਫਤਰ  8 ਤੋਂ 2 ਖੁੱਲ੍ਹਣਗੇ ਜਾਂ 9 ਤੋਂ 5 ਵਜੇ ਤੱਕ। ਖੈਰ ਸੋਮਵਾਰ ਦੇਰ ਸ਼ਾਮ ਪੰਜਾਬ ਸਰਕਾਰ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ 14 ਜੁਲਾਈ ਤੱਕ ਸਰਕਾਰੀ ਦਫਤਰ ਸਵੇਰੇ 8 ਵਜੇ ਤੋਂ 2 ਵਜੇ ਤੱਕ ਖੁੱਲ੍ਹਣਗੇ ਯਾਨੀ 15 ਜੁਲਾਈ ਤੋਂ ਮੁੜ ਪਹਿਲਾਂ ਵਾਲਾ ਸਮਾਂ ਲਾਗੂ ਹੋ ਸਕੇਗਾ।

error: Content is protected !!