Skip to content
Saturday, December 28, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
13
ਪੜ੍ਹੋ – ਨਾਸਾ ਨੇ ਕਿਉਂ ਕਿਹਾ ਚੰਨ ‘ਤੇ ਹੋਵੇਗੀ ਗੜਬੜ ਤੇ ਧਰਤੀ ‘ਤੇ ਆਵੇਗਾ ਖਤਰਨਾਕ ਹੜ੍ਹ
international
jalandhar
National
Punjab
ਪੜ੍ਹੋ – ਨਾਸਾ ਨੇ ਕਿਉਂ ਕਿਹਾ ਚੰਨ ‘ਤੇ ਹੋਵੇਗੀ ਗੜਬੜ ਤੇ ਧਰਤੀ ‘ਤੇ ਆਵੇਗਾ ਖਤਰਨਾਕ ਹੜ੍ਹ
July 13, 2021
Voice of Punjab
ਪੜ੍ਹੋ – ਨਾਸਾ ਨੇ ਕਿਉਂ ਕਿਹਾ ਚੰਨ ‘ਤੇ ਹੋਵੇਗੀ ਗੜਬੜ ਤੇ ਧਰਤੀ ‘ਤੇ ਆਵੇਗਾ ਖਤਰਨਾਕ ਹੜ੍ਹ
ਵੀਓਪੀ ਡੈਸਕ – ਨਾਸਾ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਸਾਲ 2030 ‘ਚ ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦੇ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਚੰਨ ਆਪਣੇ ਆਰਬਿਟ ‘ਚ ਹਿਲਜੁਲ ਕਰੇਗਾ, ਜਿਸ ਨਾਲ ਧਰਤੀ ਉੱਤੇ ਵਿਨਾਸ਼ਕਾਰੀ ਹੜ੍ਹ ਆਉਣਗੇ।
ਨਾਸਾ ਦਾ ਇਹ ਅਧਿਐਨ ਕਲਾਈਮੇਟ ਚੇਂਜ ‘ਤੇ ਆਧਾਰਿਤ ਜਨਰਲ ਨੇਚਰ ‘ਚ 21 ਜੂਨ ਨੂੰ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ‘ਚ ਚੰਦਰਮਾ ‘ਤੇ ਹੋਣ ਵਾਲੀ ਹਲਚਲ ਕਾਰਨ ਧਰਤੀ ‘ਤੇ ਆਉਣ ਵਾਲੇ ਹੜ੍ਹਾਂ ਨੂੰ ‘ਵਿਨਾਸ਼ਕਾਰੀ ਹੜ੍ਹ’ ਕਿਹਾ ਗਿਆ ਹੈ। ਇਸ ਤਰ੍ਹਾਂ ਦੇ ਹੜ੍ਹ ਤਟੀ ਇਲਾਕਿਆਂ ‘ਚ ਆਉਂਦੇ ਹਨ, ਜਦੋਂ ਸਮੁੰਦਰੀ ਲਹਿਰਾਂ ਔਸਤ ਉਚਾਈ ਦੇ ਮੁਕਾਬਲੇ 2 ਫੁੱਟ ਉੱਚੀਆਂ ਉਠਦੀਆਂ ਹਨ। ਘਰ ਅਤੇ ਸੜਕਾਂ ਸਭ ਕੁੱਝ ਡੁੱਬ ਜਾਂਦੇ ਹਨ ਤੇ ਰੋਜ਼ਾਨਾ ਰੁਟੀਨ ਪ੍ਰਭਾਵਿਤ ਹੁੰਦੀ ਹੈ।
ਨਾਸਾ ਦੇ ਇਕ ਅਧਿਐਨ ਅਨੁਸਾਰ ਸਾਲ 2030 ਦੇ ਦਹਾਕੇ ਦੇ ਮੱਧ ਤਕ ਵਿਨਾਸ਼ਕਾਰੀ ਹੜ੍ਹ ਦੇ ਹਾਲਾਤ ਲਗਾਤਾਰ ਬਣੇ ਰਹਿਣਗੇ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਹੋਣਗੀਆਂ। ਅਧਿਐਨ ‘ਚ ਕਿਹਾ ਗਿਆ ਹੈ ਕਿ ਅਮਰੀਕੀ ਤਟੀ ਇਲਾਕਇਆਂ ‘ਚ ਸਮੁੰਦਰ ਦੀਆਂ ਲਹਿਰਾਂ ਆਪਣੀ ਆਮ ਉੱਚਾਈ ਦੇ ਮੁਕਾਬਲੇ ਤਿੰਨ ਤੋਂ ਚਾਰ ਫੁੱਟ ਉੱਚੀਆਂ ਉੱਠਣਗੀਆਂ ਤੇ ਇਹ ਸਿਲਸਿਲਾ ਇਕ ਦਹਾਕੇ ਤਕ ਜਾਰੀ ਰਹੇਗਾ।
ਅਧਿਐਨ ‘ਚ ਇਹ ਵੀ ਕਿਹਾ ਕਿ ਹੜ੍ਹਾਂ ਦੀ ਇਹ ਸਥਿਤੀ ਸਾਲ ਭਰ ਨਿਯਮਿਤ ਨਹੀਂ ਰਹੇਗੀ। ਸਿਰਫ ਕੁਝ ਮਹੀਨਿਆਂ ‘ਚ ਭਿਆਨਕ ਹਾਲਾਤ ਬਣਨਗੇ, ਜਿਸ ਨਾਲ ਖਤਰਾ ਹੋਰ ਵੱਧ ਜਾਵੇਗਾ।
ਯੂਨੀਵਰਸਿਟੀ ਆਫ਼ ਹਵਾਈ ‘ਚ ਸਹਾਇਕ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਫਿਲ ਥੌਮਸਨ ਨੇ ਧਰਤੀ ਉੱਤੇ ਚੰਦਰਮਾ ਦੇ ਪ੍ਰਭਾਵ ਕਾਰਨ ਹੜ੍ਹ ਆਉਣ ਬਾਰੇ ਕਿਹਾ ਕਿ ਜਦੋਂ ਚੰਦਰਮਾ ਆਪਣੇ ਆਰਬਿਟ ‘ਚ ਘੁੰਮਦਾ ਹੈ ਤਾਂ ਇਸ ਨੂੰ ਪੂਰਾ ਹੋਣ ‘ਚ 18.6 ਸਾਲ ਲੱਗ ਜਾਂਦੇ ਹਨ। ਪਰ ਧਰਤੀ ਉੱਤੇ ਵੱਧ ਰਹੀ ਗਰਮੀ ਕਾਰਨ ਸਮੁੰਦਰੀ ਪੱਧਰ ਨਾਲ ਮਿਲ ਕੇ ਇਹ ਖ਼ਤਰਨਾਕ ਹੋ ਜਾਂਦਾ ਹੈ।
Post navigation
ਪੰਜਾਬ ਦੇ ਲੋਕਾਂ ਨੂੰ ਮੀਂਹ ਨੇ ਦਿੱਤੀ ਰਾਹਤ, ਕੁਮੈਂਟ ਕਰਕੇ ਦੱਸੋ ਹੁਣ ਤੁਹਾਡੇ ਇਕਾਲੇ ‘ਚ ਬਿਜਲੀ ਕੱਟ ਤਾਂ ਨਹੀਂ ਲੱਗ ਰਿਹੈ
ਰਾਮ ਰਹੀਮ ਦੀ ਸਿਹਤ ਮੁੜ-ਮੁੜ ਵਿਗੜ ਰਹੀ, ਹੁਣ ਇਸ ਕਰਕੇ ਕਰਵਾਇਆ ਗਿਆ ਹਸਪਤਾਲ ਭਰਤੀ, ਪੜ੍ਹੋ ਕਾਰਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us