ਰਾਮ ਰਹੀਮ ਦੀ ਸਿਹਤ ਮੁੜ-ਮੁੜ ਵਿਗੜ ਰਹੀ, ਹੁਣ ਇਸ ਕਰਕੇ ਕਰਵਾਇਆ ਗਿਆ ਹਸਪਤਾਲ ਭਰਤੀ, ਪੜ੍ਹੋ ਕਾਰਨ 

ਰਾਮ ਰਹੀਮ ਦੀ ਸਿਹਤ ਮੁੜ-ਮੁੜ ਵਿਗੜ ਰਹੀ, ਹੁਣ ਇਸ ਕਰਕੇ ਕਰਵਾਇਆ ਗਿਆ ਹਸਪਤਾਲ ਭਰਤੀ, ਪੜ੍ਹੋ ਕਾਰਨ

ਨਵੀਂ ਦਿੱਲੀ (ਵੀਓਪੀ ਬਿਊਰੋ) –  ਜਬਰ ਜਨਾਹ ਤੇ ਇਕ ਪੱਤਰਕਾਰ ਦੀ ਹੱਤਿਆ ਮਾਮਲੇ ‘ਚ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਚਰਚਾ ‘ਚ ਹੈ। ਨਿਊਜ਼ ਏਜੰਸੀ ਏਐੱਨਆਈ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਐਂਡੋਸਕੋਪੀ ਲਈ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ‘ਚ ਲਿਆਂਦਾ ਗਿਆ ਹੈ। ਇੱਥੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ ਤੇ ਕੁਝ ਜ਼ਰੂਰੀ ਟੈਸਟ ਵੀ ਕੀਤੇ ਜਾਣਗੇ।

ਦੱਸ ਦੇਈਏ ਕਿ ਪਿਛਲੇ ਮਹੀਨੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਪਹੁੰਚੀ ਸੀ। 15 ਜੂਨ ਤਕ ਦਾ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਬਣਿਆ ਹੋਇਆ ਸੀ, ਪਰ ਬਾਅਦ ਵਿਚ ਜੇਲ੍ਹ ਮੈਨੁਅਲ ਦੀ ਵਜ੍ਹਾ ਨਾਲ ਉਸ ਦਾ ਪਾਸ ਰੱਦ ਹੋ ਗਿਆ ਸੀ।

error: Content is protected !!