ਵੀਓਪੀ ਬਿਊਰੋ – ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀਆਂ ਤੇ ਵੀਆਈਪੀਜ਼ ਦੀ ਸੁਰੱਖਿਆ ਵਿਚ ਕੀਤੀ ਕਟੌਤੀ ਦੇ ਮਾਮਲਾ ਵਿਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਨੋਟਿਸ ਭੇਜਿਆ ਹੈ। ਦਰਅਸਲ ਇਸ ਸਬੰਧੀ ਅਕਾਲੀ ਆਗੂ ਸੋਹਣ ਸਿੰਘ ਠੰਡਲ, ਭਾਜਪਾ ਆਗੂ ਮਹਿੰਦਰ ਕੌਰ ਜੋਸ਼ ਨੇ ਹਾਈ ਕੋਰਟ ਵਿਚ ਪਟਿਸ਼ਨ ਪਾ ਕੇ ਖੁਦ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਸੁਰੱਖਿਆ ਵਾਪਸ ਮੰਗੀ ਸੀ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਦਿਲਰਾਜ ਭੂੰਦੜ ਦੇ ਪਰਿਵਾਰ ਨੂੰ ਅੰਤਰਰਾਸ਼ਟਰੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸੰਬਧੀ ਸਾਬਕਾ ਵਿਧਾਇਕ ਦਿਲਰਾਜ ਭੂੰਦੜ ਨੇ ਮਾਨਸਾ ਦੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸੁਰੱਖਿਆ ਵਿਚ ਕੀਤੀ ਕਟੌਤੀ ਦੇ ਮਾਮਲੇ ਵਿਚ ਸਿਆਸਤਦਾਨਾਂ ਦਾ ਤਰਕ ਹੈ, ਅਚਾਨਕ ਸੁਰੱਖਿਆ ਹਟਾਏ ਜਾਣ ਕਾਰਨ ਕੰਮ ਕਰਨ ਤੋਂ ਅਸਮਰੱਥ ਹਨ। ਇਸ ਸਬੰਧੀ ਅਕਾਲੀ ਆਗੂ ਸੋਹਣ ਸਿੰਘ ਠੰਡਲ ਤੇ ਭਾਜਪਾ ਆਗੂ ਮਹਿੰਦਰ ਕੌਰ ਜੋਸ਼ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟਿਸ਼ਨ ਪਾ ਕੇ ਕਿਹਾ ਹੈ ਕਿ ਉਹਨਾਂ ਨੂੰ ਸੁਰੱਖਿਆ ਵਾਪਸੀ ਦਾ ਕੋਈ ਨੋਟਿਸ ਨਹੀਂ ਭੇਜਿਆ ਗਿਆ। ਉਹਨਾਂ ਦਾ ਸੁਰੱਖਿਆ ਵਾਪਸ ਲੈਣ ਕਾਰਨ ਉਹ ਆਪਣੇ ਇਲਾਕੇ ਵਿਚ ਹੀ ਨਹੀਂ ਜਾ ਸਕਦੇ ਅਤੇ ਨਾ ਹੀ ਕੋਈ ਕੰਮ ਕਰ ਸਕਦੇ ਹਨ। ਉਹਨਾਂ ਨ ਕਿਹਾ ਕਿ ਉਹਨਾਂ ਨੂੰ ਇਸ ਸਮੇਂ ਜਾਨ ਦਾ ਖਤਰਾ ਹੈ ਅਤੇ ਸਰਕਾਰ ਨੇ ਇਸ ਤਰਹਾਂ ਕਰ ਕੇ ਉਹਨਾਂ ਨਾਲ ਧੱਕਾ ਕੀਤਾ ਹੈ।


