ਅਹੁਦਾ ਛੱਡਣ ਤੋਂ ਬਾਅਦ ਇਸ ਤਰਹਾਂ ਦਾ ਹੋਵੇਗਾ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਜੀਵਨ, ਮਿਲਣਗੀਆਂ ਇਹ ਆਲੀਸ਼ਾਨ ਸਹੂਲਤਾਂ…
ਵੀਓਪੀ ਡੈਸਕ – 25 ਜੁਲਾਈ 2017 ਵਿਚ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੇ ਰਾਮ ਨਾਥ ਕੋਵਿੰਦ ਦਾ ਕਾਰਜਕਾਲ ਅੱਜ 25 ਜੁਲਾਈ 2022 ਨੂੰ ਪੂਰਾ ਹੋ ਗਿਆ ਹੈ। 18 ਜੁਲਾਈ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਲਈ ਹੋਈ ਇਲੈਕਸ਼ਨ ਵਿਚ ਐੱਨਡੀਏ ਵੱਲੋਂ ਉਮੀਦਵਾਰ ਬਣਾਈ ਦ੍ਰੋਪਦੀ ਮਰਮੂ ਨੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਸਹੁੰ ਚੁੱਕ ਸਮਾਗਮ ਤੋਂ ਬਾਅਦ ਰਾਮ ਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਬਣ ਚੁੱਕੇ ਹਨ। ਅਹੁਦਾ ਛੱਡਣ ਤੋਂ ਬਾਅਦ ਉਹਨਾਂ ਦੀ ਜਿੰਦਗੀ ਕਿਸ ਤਰਹਾਂ ਦੀ ਹੋਵੇਗੀ, ਉਹਨਾਂ ਨੂੰ ਕਿਹੜੀਆਂ ਸਹੂਲਤਾਂ ਮਿਲਣਗੀਆਂ ਅਤੇ ਉਹਨਾਂ ਦੀ ਜਿੰਦਗੀ ਕਿਸ ਤਰਹਾਂ ਦੀ ਹੋਵੇਗੀ ਸਬੰਧੀ ਅਸੀ ਤੁਹਾਨੂੰ ਦੱਸਣ ਜਾ ਰਹੇ ਹਨ। ਰਾਮ ਨਾਥ ਕੋਵਿੰਦ ਦਾ ਜਨਮ ਇਕ ਅਕਤੂਬਰ 1945 ਵਿਚ ਪਾਰੁਖ, ਦੇਰਾਪੁਰ, ਬਰਤਾਨੀਵੀ ਭਾਰਤ ਹੁਣ (ਹੁਣ ਉੱਤਰ ਪ੍ਰਦੇਸ਼, ਭਾਰਤ) ਵਿਚ ਹੋਇਆ ਸੀ। 1974 ਚ ਉਹਨਾਂ ਦਾ ਸਵਿਤਾ ਕੋਵਿੰਦ ਨਾਲ ਵਿਆਹ ਹੋਇਆ ਅਤੇ ਇਸ ਦੌਰਾਨ ਉਹਨਾਂ ਦੇ 2 ਬੱਚੇ ਹਨ। ਰਾਮ ਨਾਲ਼ ਕੋਵਿੰਦ ਪੇਸ਼ੇ ਤੋਂ ਵਕੀਲ ਸਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਮਾਜ ਸੇਵੀ ਕਾਰਜਾਂ ਵਿਚ ਹਿੱਸਾ ਲੈਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਆਪਣੀ ਜਿੰਮੇਵਾਰੀ ਨਿਭਾਈ। 3 ਅਪਰੈਲ 1994 ਤੋਂ 2 ਅਪਰੈਲ, 2006 ਤਕ ਉਹ ਰਾਜ ਸਭਾ ਮੈਂਬਰ ਵੀ ਰਹੇ ਅਤੇ ਇਸ ਤੋਂ ਬਾਅਦ 16 ਅਗਸਤ 2015 ਤੋਂ 20 ਜੂਨ, 2017 ਤਕ ਉਹਨਾਂ ਨੇ ਬਿਹਾਰ ਦੇ 35ਵੇਂ ਗਵਰਨਰ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਉਹਨਾਂ ਦੀ ਚੋਂਣ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਕੀਤੀ ਗਈ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਲਈ ਅੱਜ ਸੰਸਦ ਭਵਨ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇੱਥੇ ਅਸੀ ਗੱਲ ਕਰਾਂਗੇ ਕਿ ਇਕ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਜਿੱਥੇ ਰਾਮ ਨਾਥ ਕੋਵਿੰਦ ਨੂੰ ਕਈ ਸਹੂਲਤਾਂ ਮਿਲ ਰਹੀਆਂ ਸਨ, ਉੱਥੇ ਹੀ ਉਹਨਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਕਈ ਆਲ਼ੀਸ਼ਾਨ ਸਹੂਲਤਾਂ ਮਿਲਦੀਆਂ ਰਹਿਣਗੀਆਂ। ਅਹੁਦਾ ਛੱਡਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਲਈ ਵਿਦਾਇਗੀ ਦਾਅਵਤ ਦਾ ਆਯੋਜਨ ਕੀਤਾ। ਆਓ ਇੱਥੇ ਅਸੀ ਜਾਣਦੇ ਹਾਂ ਸੇਵਾਮੁਕਤੀ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ। ਇਸ ਦੌਰਾਰ ਦ੍ਰੋਪਦੀ ਮੁਰਮੂ ਦੇ ਅਹੁਦਾ ਸੰਭਾਲਣ ਉੱਤੇ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਭਵਨ ਛੱਡਣਾ ਪਵੇਗਾ। ਇਸ ਤੋਂ ਬਾਅਦ ਰਾਮ ਨਾਥ ਕੋਵਿੰਦ ਨਵੀਂ ਦਿੱਲੀ ਦੇ 12 ਜਨਪਥ ਸਥਿਤ ਬੰਗਲੇ ‘ਚ ਸ਼ਿਫਟ ਹੋ ਜਾਣਗੇ।
ਰਾਸ਼ਟਰਪਤੀ ਪ੍ਰਾਪਤੀਆਂ ਅਤੇ ਪੈਨਸ਼ਨ ਐਕਟ, 1951 ਦੇ ਤਹਿਤ, ਰਾਸ਼ਟਰਪਤੀ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਇਸ ਅਹੁਦੇ ਤੋਂ ਹਟਣ ਤੋਂ ਬਾਅਦ ਰਾਮਨਾਥ ਕੋਵਿੰਦ 12 ਜਨਪਥ ਬੰਗਲੇ ‘ਚ ਰਹਿਣਗੇ, ਜੋ ਕਿ ਲੁਟੀਅਨਜ਼ ਦਿੱਲੀ ਦੇ ਸਭ ਤੋਂ ਵੱਡੇ ਬੰਗਲਿਆਂ ‘ਚੋਂ ਇਕ ਹੈ। ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਆਪਣੀ ਮੌਤ ਤੱਕ ਇਸ ਬੰਗਲੇ ਵਿੱਚ ਰਹੇ।
ਰਾਮਨਾਥ ਕੋਵਿੰਦ 25 ਜੁਲਾਈ ਨੂੰ ਇਸ ਬੰਗਲੇ ਵਿੱਚ ਸ਼ਿਫਟ ਹੋ ਜਾਣਗੇ। ਉਨ੍ਹਾਂ ਦੇ ਅੱਗੇ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਹੋਵੇਗੀ, ਜੋ 10 ਜਨਪਥ ‘ਤੇ ਰਹਿੰਦੀ ਹੈ। ਇਸ ਬੰਗਲੇ ਤੋਂ ਇਲਾਵਾ ਰਾਮਨਾਥ ਕੋਵਿੰਦ ਨੂੰ ਹੋਰ ਸਹੂਲਤਾਂ ਵੀ ਮਿਲਣਗੀਆਂ।
ਸੇਵਾਮੁਕਤੀ ਤੋਂ ਬਾਅਦ ਰਾਮਨਾਥ ਕੋਵਿੰਦ ਨੂੰ ਹਰ ਮਹੀਨੇ 1.5 ਲੱਖ ਰੁਪਏ ਦੀ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਕੱਤਰ ਪੱਧਰ ਦੇ ਸਟਾਫ਼ ਅਤੇ ਦਫ਼ਤਰਾਂ ਲਈ ਵੀ ਪੈਸੇ ਮਿਲਣਗੇ।
ਉਨ੍ਹਾਂ ਨੂੰ ਜੀਵਨ ਭਰ ਦਾ ਕਿਰਾਇਆ ਨਹੀਂ ਦੇਣਾ ਪਵੇਗਾ, ਇਹ ਸਹੂਲਤ ਘੱਟੋ-ਘੱਟ ਅੱਠ ਕਮਰੇ ਵਾਲੇ ਮਕਾਨਾਂ ਲਈ ਲਾਗੂ ਹੈ। ਸੇਵਾਮੁਕਤੀ ਤੋਂ ਬਾਅਦ ਰਾਮਨਾਥ ਕੋਵਿੰਦ ਨੂੰ ਦੋ ਲੈਂਡਲਾਈਨ, ਇੱਕ ਮੋਬਾਈਲ ਫ਼ੋਨ ਅਤੇ ਇੱਕ ਇੰਟਰਨੈਟ ਕਨੈਕਸ਼ਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਕੱਤਰ ਪੱਧਰ ਦੀ ਸਹਾਇਤਾ ਲਈ ਉਸ ਦੀ ਪਤਨੀ ਨੂੰ ਹਰ ਮਹੀਨੇ ਤੀਹ ਹਜ਼ਾਰ ਰੁਪਏ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਕਾਰ ਅਤੇ ਡਰਾਈਵਰ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਵਿੰਦ ਨੂੰ ਸੇਵਾਮੁਕਤੀ ਤੋਂ ਬਾਅਦ ਦੋ ਸਕੱਤਰਾਂ ਅਤੇ ਦਿੱਲੀ ਪੁਲਿਸ ਦੀ ਸੁਰੱਖਿਆ ਵੀ ਮਿਲੇਗੀ।
ਰਾਮਨਾਥ ਕੋਵਿੰਦ ਦਾ ਜੀਵਨ ਭਰ ਮੁਫ਼ਤ ਇਲਾਜ ਵੀ ਕੀਤਾ ਜਾਵੇਗਾ। ਯਾਤਰਾ ਲਈ ਮੁਫਤ ਪਹਿਲੀ ਸ਼੍ਰੇਣੀ ਰੇਲ ਟਿਕਟ ਅਤੇ ਫਲਾਈਟ ਟਿਕਟ ਦੀ ਸਹੂਲਤ ਵੀ ਹੈ। ਇੰਨਾ ਹੀ ਨਹੀਂ, ਕੋਈ ਵਿਅਕਤੀ ਇਨ੍ਹਾਂ ਦੇ ਨਾਲ ਪਹਿਲੀ ਸ਼੍ਰੇਣੀ ਦੀ ਮੁਫਤ ਰੇਲ ਜਾਂ ਹਵਾਈ ਯਾਤਰਾ ਕਰ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਦੇਸ਼ ਭਰ ਵਿਚ ਘੁੰਮਣ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਕਾਰ ਵੀ ਮਿਲੇਗੀ।