ਨਸ਼ੇ ਦੇ ਮਾਮਲੇ ‘ਚੋਂ ਕੱਢਣ ਲਈ ਐੱਸਐੱਚਓ ਨੇ ਮੁਲਜ਼ਮ ਕੋਲੋਂ ਲਏ ਪੈਸੇ, ਕਾਬੂ ਪੁਲਿਸ ਮੁਲਾਜ਼ਮ ਨੇ ਇਸ ਤਰਹਾਂ ਖੋਲੇ ਭੇਦ…
ਵੀਓਪੀ ਬਿਊਰੋ – ਪੰਜਾਬ ਪੁਲਿਸ ਵਿਚ ਕੁਝ ਅਜਿਹੇ ਭ੍ਰਿਸ਼ਟ ਚਿਹਰੇ ਹਨ ਜੋ ਸਮੇਂ-ਸਮੇਂ ਉੱਤੇ ਖਾਕੀ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਅੰਮ੍ਰਿਤਸਰ ਜਿਲੇ ਤੋਂ ਜਿੱਥੇ ਇਕ ਅਡੀਸ਼ਨਲ ਐੱਸਐੱਚਓ ਨੂੰ ਮੁਲਜ਼ਮਾਂ ਕੋਲੋਂ 10 ਲੱਖ ਰੁਪਏ ਪ੍ਰੋਟੈਕਸ਼ਨ ਮਨੀ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਮੁਲਜ਼ਮ ਕੋਲੋਂ ਨਕਦੀ ਵੀ ਬਰਾਮਦ ਕੀਤੀ ਹੈ ਅਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ ਪੈਸੇ ਵੀ ਬਰਾਮਦ ਕਰ ਲਏ ਹਨ।
ਐੱਸਐੱਸਪੀ ਦਿਹਾਤ ਸਵਪਨਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੰਟੀਅਰ ਥਾਣਾ ਲੋਪੋਕੇ ਦੇ ਐਡੀਸ਼ਨਲ ਐੱਸਐੱਚਓ ਨਰਿੰਦਰ ਸਿੰਘ ਨੇ ਐੱਨਡੀਪੀਐੱਸ ਮਾਮਲੇ ਵਿੱਚ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਨੂੰ ਕੇਸ ਤੋਂ ਬਚਾਉਣ ਲਈ 10 ਲੱਖ ਰੁਪਇਆਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਮੁਲਜ਼ਮ ਮੁਲਜ਼ਮ ਸੁਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਉਸ ਨੂੰ ਪੈਸੇ ਦੇ ਸਕਦਾ ਹੈ ਤਾਂ ਉਹ ਐੱਸਟੀਐੱਫ ਅਧਿਕਾਰੀਆਂ ਨੂੰ ਖੁਸ਼ ਕਰ ਕੇ ਉਸ ਨੂੰ ਕੇਸ ਵਿੱਚੋਂ ਬਾਹਰ ਕੱਢਵਾ ਸਕਦਾ ਹੈ। ਤੁਹਾਨੂੰ ਦੱਸ ਦੇਇਏ ਕਿ ਸੁਰਮੁੱਖ ਸਿੰਘ ਅਤੇ ਦਿਲਬਾਗ ਸਿੰਘ ਉਹੀ ਸਮੱਗਲਰ ਹਨ, ਜੋ ਪਾਕਿਸਤਾਨ ਤੋਂ ਨਸ਼ਿਆਂ ਦੇ ਨਾਲ-ਨਾਲ ਹਥਿਆਰ ਵੀ ਲਿਆਉਂਦੇ ਸਨ।
ਇਸ ਤੋਂ ਬਾਅਦ ਜਦ ਗੱਲ ਪੱਕੀ ਹੋਈ ਅਤੇ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਜੇਲ ਤੋਂ ਜ਼ਮਾਨਤ ‘ਤੇ ਰਿਹਾਅ ਹੋਇਆ ਤਾਂ ਐਡੀਸ਼ਨਲ ਸਟੇਸ਼ਨ ਇੰਚਾਰਜ ਨਰਿੰਦਰ ਸਿੰਘ ਨੇ ਉਸ ‘ਤੇ ਪੈਸੇ ਦੇਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਐਡੀਸ਼ਨਲ ਸਟੇਸ਼ਨ ਇੰਚਾਰਜ ਨਰਿੰਦਰ ਸਿੰਘ ਨੂੰ 10 ਲੱਖ ਰੁਪਏ ਦੇ ਦਿੱਤੇ ਅਤੇ ਇਸ ਦੌਰਾਨ ਹੀ ਇਸ ਸਾਰੇ ਮਾਮਲੇ ਦੀ ਘਟਨਾ ਐੱਸਟੀਐੱਫ ਅਧਿਕਾਰੀਆਂ ਨੂੰ ਪਤਾ ਲੱਗ ਗਈ। ਇਸ਼ ਦੌਰਾਨ ਜਦ ਐੱਸਟੀਐੱਫ ਦੇ ਅਧਿਕਾਰੀਆਂ ਨੇ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਦੱਸ ਦਿੱਤਾ। ਦੂਜੇ ਪਾਸੇ ਐੱਸਐੱਸਪੀ ਦਿਹਾਤੀ ਸਵਪਨ ਦੀਪ ਸ਼ਰਮਾ ਨੇ ਵੀ ਦੋਸ਼ੀ ਸਬ-ਇੰਸਪੈਕਟਰ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਕਤ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਆਈਈਡੀ ਦੀਆਂ ਚਾਰ ਖੇਪਾਂ ਲਿਆਂਦੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬ ਪੁਲੀਸ ਨੇ ਬਰਾਮਦ ਕਰ ਲਈਆਂ ਹਨ ਅਤੇ ਚੌਥੀ ਆਈਈਡੀ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਧਮਾਕਾ ਕਰ ਦਿੱਤੀ ਗਈ ਹੈ।