ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸਿਮਰਨਜੀਤ ਮਾਨ ਦੇ ਪੁੱਤ ਤੇ ਰਿਸ਼ਤੇਦਾਰਾਂ ਨੇ ਕੀਤਾ ਹੋਇਆ ਸੀ ਸਰਕਾਰੀ ਜਮੀਨ ‘ਤੇ ਕਬਜ਼ਾ, ਮੁੱਖ ਮੰਤਰੀ ਨੇ ਖੁਦ ਜਾ ਤੇ ਛੁਡਵਾਈ ਜ਼ਮੀਨ

ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸਿਮਰਨਜੀਤ ਮਾਨ ਦੇ ਪੁੱਤ ਤੇ ਰਿਸ਼ਤੇਦਾਰਾਂ ਨੇ ਕੀਤਾ ਹੋਇਆ ਸੀ ਸਰਕਾਰੀ ਜਮੀਨ ‘ਤੇ ਕਬਜ਼ਾ, ਮੁੱਖ ਮੰਤਰੀ ਨੇ ਖੁਦ ਜਾ ਤੇ ਛੁਡਵਾਈ ਜ਼ਮੀਨ

ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤ ਦਾ ਵੀ ਸੀ ਨਾਜਾਇਜ਼ ਕਬਜ਼ਾ

ਵੀਓਪੀ ਬਿਊਰੋ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਜੋ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛਡਵਾਉਣ ਦੀ ਮੁਹਿੰਮ ਆਰੰਭੀ ਹੋਈ ਹੈ ਉਸ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਬਾਖੂਬੀ ਸਿਰੇ ਚਾੜ ਰਹੇ ਹਨ। ਇਸ ਮੁਹਿੰਮ ਤਹਿਤ ਕੱਲ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨਾਲ ਫੀਲਡ ਵਿਚ ਉਤਰ ਕੇ ਕਾਰਵਾਈ ਕੀਤੀ ਅਤੇ 2828 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ।
ਇਸ ਦੌਰਾਨ ਜੋ ਵੱਡੀ ਗੱਲ ਸਾਹਮਣੇ ਆਈ ਹੈ ਕਿ ਇਹ ਨਾਜਾਇਜ਼ ਕਬਜ਼ੇ ਕਿਸੇ ਹੋਰ ਨੇ ਨਹੀਂ ਸਗੋਂ ਕਿ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਹੋਏ ਸਨ। ਲਗਾਤਾਰ ਸ਼ਹੀਦ ਭਗਤ ਸਿੰਘ ਖਿਲਾਫ਼ ਟਿੱਪਣੀਆਂ ਕਰਨ ਵਾਲੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਖਿਲਾਫ਼ ਇਸ ਕਾਰਵਾਈ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਹੋ ਕੇ ਕਾਰਵਾਈ ਕੀਤੀ। ਇਸ ਜ਼ਮੀਨ ਦੀ ਕੀਮਤ 300 ਕਰੋੜ ਰੁਪਏ ਹੈ ਅਤੇ 50 ਕਰੋੜ ਤੋਂ ਜ਼ਿਆਦਾ ਦੀ ਕੀਮਤ ਦੇ ਤਾਂ ਇਸ ਵਿਚ ਖੀਰ ਦੇ ਦਰੱਖਤ ਵੀ ਲਗਾਏ ਗਏ ਹਨ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਜ਼ਮੀਨ ‘ਤੇ 15 ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜੋ ਅਦਾਲਤ ਵਿੱਚ ਕੇਸ ਹਾਰ ਚੁੱਕੇ ਹਨ। ਇਨ੍ਹਾਂ ਵਿੱਚੋਂ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ 125 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਮਾਨ ਦੀ ਨੂੰਹ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੇਟੇ ਦਾ ਵੀ ਨਾਜਾਇਜ਼ ਕਬਜ਼ਾ ਹੈ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ 9,053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਗਏ ਹਨ।

ਇਸ ਦੌਰਾਨ ਫੌਜਾ ਸਿੰਘ ਇਨਫਰਾਸਟਰਕਚਰ ਪ੍ਰਾਈਵੇਟ ਲਿਮਿਟੇਡ – 1100 ਏਕੜ, ਐਮ ਪੀ ਸਿਮਰਨਜੀਤ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ – 125 ਏਕੜ, ਅੰਕੁਰ ਧਵਨ, ਗੁਰੂ ਨਾਨਕ ਦੇਵ ਐਜੂਕੇਸ਼ਨਲ ਐਂਡ ਚੈਰੀਟੇਬਲ ਸੁਸਾਇਟੀ, ਡੇਰਾਬੱਸੀ ਸੁਖਮਨੀ ਕਾਲਜ ਵਾਲੇ – 103 ਏਕੜ, ਜਤਿੰਦਰ ਸਿੰਘ ਦੂਆ – 40 ਏਕੜ, ਸੰਸਦ ਮੈਂਬਰ ਸਿਮਰਨਜੀਤ ਮਾਨ ਦੀ ਧੀ ਅਤੇ ਜਵਾਈ ਪ੍ਰਭਦੀਪ ਸੰਧੂ, ਗੋਬਿੰਦ ਸੰਧੂ ਅਤੇ ਨਾਨਕੀ ਕੌਰ – 28 ਏਕੜ, ਰਿਪੁਦਮਨ ਪੁੱਤਰ ਭੁਪਿੰਦਰ ਗਾਬਾ, ਯਮੁਨਾਨਗਰ ਤੋਂ – 25 ਏਕੜ, ਨਵਦੀਪ ਕੌਰ ਪਤਨੀ ਰਣਜੀਤ ਸਿੰਘ-15 ਏਕੜ, ਦੀਪਕ ਬਾਂਸਲ ਪੁੱਤਰ ਰੂਪ ਚੰਦ ਬਾਂਸਲ-12 ਏਕੜ, ਤੇਜਵੀਰ ਸਿੰਘ ਢਿੱਲੋਂ ਪੁੱਤਰ ਰਜਿੰਦਰ ਸਿੰਘ-10 ਏਕੜ, ਇੰਦਰਜੀਤ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਢਿੱਲੋਂ- 8 ਏਕੜ, ਸੰਦੀਪ ਬਾਂਸਲ ਪੁੱਤਰ ਰੂਪ ਚੰਦ ਬਾਂਸਲ-6 ਏਕੜ, ਹਰਮਨਦੀਪ ਸਿੰਘ ਧਾਲੀਵਾਲ ਪੁੱਤਰ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਕਾਂਗੜ – 5 ਏਕੜ ਤੇ ਮਨਜੀਤ ਸਿੰਘ ਧਨੋਆ- 5 ਏਕੜ ਜ਼ਮੀਨ ‘ਤੇ ਕਬਜ਼ਾ ਕਰੀ ਬੈਠੇ ਸਨ।

error: Content is protected !!