Big Breaking – 2 ਸਕੇ ਭਰਾਵਾਂ ਨੂੰ ਰਾਹ ਜਾਂਦੇ 2 ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ

Big Breaking – 2 ਸਕੇ ਭਰਾਵਾਂ ਨੂੰ ਰਾਹ ਜਾਂਦੇ 2 ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ

ਬਟਾਲਾ (ਲੱਕੀ) ਪੰਜਾਬ ਦੇ ਹਾਲਾਤ ਇੰਝ ਦੇ ਹੋ ਰਹੇ ਹਨ ਕਿ ਹਰ ਕਿਸੇ ਦੀ ਜਾਨ ‘ਤੇ ਬਣ ਆਈ ਹੈ| ਰਾਹ ਜਾਂਦੇ ਲੋਕ ਵੀ ਹੁਣ ਸੁਰੱਖਿਅਤ ਨਹੀਂ ਹਨ ਤੇ ਤਾਜ਼ਾ ਮਾਮਲਾ ਜਿਲ੍ਹਾਂ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਕੋਟ ਮਜਲਸ ਤੋਂ ਸਾਹਮਣੇ ਆਇਆਹੈ | ਜਿਥੇ ਦੋ ਸਕੇ ਭਰਾ ਘਰ ਤੋਂ ਬਾਹਰ ਸਾਮਾਨ ਲੈਣ ਨਿਕਲੇ ਅਤੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ‘ਤੇ ਗੋਲੀਆਂ ਚਲਾ ਦਿੱਤੀਆ ਅਤੇ ਦੋਵੇਂ ਭਰਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ| ਜਿਹਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆਂ ਗਿਆ | ਬਟਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ|

ਜਾਣਕਾਰੀ ਦਿੰਦਿਆਂ ਦੋਵਾਂ ਭਰਾਵਾਂ ਕੰਵਲਜੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣਾ ਨਵਾਂ ਘਰ ਬਣਾ ਰਹੇ ਹਨ ਅਤੇ ਘਰੋਂ ਸ਼ਟਰਿੰਗ ਦਾ ਸਾਮਾਨ ਲੈਣ ਲਈ ਨਿਕਲੇ ਸੀ| ਘਰ ਤੋਂ ਥੋੜੀ ਦੂਰੀ ਉਤੇ ਜਦ ਸੜਕ ‘ਤੇ ਪੁਹੰਚੇ ਤਾਂ ਸਾਹਮਣੇ ਤੋਂ 2 ਮੋਟਰਸਾਈਕਲ ‘ਤੇ ਆ ਰਹੇ ਨੌਜਵਾਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕੀਤਾ| ਪਰ ਜਦ ਉਹਨਾਂ ਨੂੰ ਪੁੱਛਿਆ ਤਾਂ ਅੱਗੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ| ਉਹਨਾਂ ਦੱਸਿਆ ਕੀ ਟੋਟਲ 4 ਫਾਇਰ ਕੀਤੇ ਗਏ, ਜਿਹਨਾਂ ਵਿਚੋਂ ਇੱਕ ਦੇ ਪੱਟ ਤੇ ਗੋਲੀ ਲਗੀ ਅਤੇ ਦੂਜੇ ਦੇ ਗੁਪਤ ਅੰਗ ਦੇ ਨੇੜੇ ਲੱਗੀ| ਉਹਨਾਂ ਕਿਹਾ ਕਿ 2 ਦੋਵੇਂ ਨੌਜਵਾਨ ਨਸ਼ੇ ਦੇ ਹਾਲਾਤ ਵਿੱਚ ਲੱਗ ਰਹੇ ਸਨ ਅਤੇ ਪਹਿਲਾਂ ਇਹਨਾਂ ਨੂੰ ਅਸੀਂ ਕਦੇ ਦੇਖਿਆ ਵੀ ਨਹੀਂ|

ਮੌਕੇ ਉੱਤੇ ਚਸ਼ਮੀਦ ਕੁਲਦੀਪ ਸਿੰਘ ਨੇ ਦੱਸਿਆ ਕਿ 2 ਨੌਜਵਾਨ ਜੋ ਨਸ਼ੇ ਦੇ ਹਾਲਾਤ ਵਿਚ ਲੱਗ ਰਹੇ ਸੀ| ਉਹਨਾਂ ਨੇ ਦੋਵਾਂ ਭਰਾਵਾਂ ਉੱਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਮੈਂ ਦੂਰੋਂ ਦੌੜ ਕੇ ਉਹਨਾਂ ਤੱਕ ਜਾਨ ਛੁਡਾਨ ਲਈ ਪੁਹੰਚਿਆ ਤਾਂ ਉਹਨਾਂ ਨੇ ਮੇਰੇ ਉੱਤੇ ਵੀ ਫਾਇਰ ਕਰ ਦਿੱਤਾ ਜੋ ਮੇਰੇ ਸਿਰ ਉਤੋਂ ਦੀ ਹੋ ਕੇ ਨਿਕਲ ਗਈ|

ਦੋਨਾਂ ਭਰਾਵਾਂ ਦਾ ਇਲਾਜ਼ ਬਟਾਲਾ ਦੇ ਸਿਵਿਲ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਦੋਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ| ਸਿਵਿਲ ਹਸਪਤਾਲ ਦੀ ਡਾਕਟਰ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਦੋ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ| ਦੋਨਾਂ ਦੇ ਗੋਲੀਆਂ ਲੱਗੀਆਂ ਹਨ ਇਕ ਦੇ ਗੁਪਤ ਅੰਗ ਦੇ ਕੋਲ ਗੋਲੀ ਲਗੀ ਹੈ ਅਤੇ ਦੂਸਰੇ ਦੇ ਪੱਟ ‘ਤੇ ਗੋਲੀ ਲੱਗੀ ਹੈ| ਉਧਰ ਇਸ ਸੰਬੰਧੀ ਜਦੋਂ ਸੰਬੰਧਿਤ ਥਾਣਾ ਦੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਜੇ ਬਿਆਨ ਦਰਜ ਕੀਤੇ ਜਾ ਰਹੇ ਹਨ| ਬਿਆਨਾਂ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਜਾਏਗੀ|

error: Content is protected !!