13 ਸਾਲ ਦੇ ਬੱਚੇ ਨੂੰ ਕੱਟਿਆ ਪਿਟਬੁੱਲ ਕੁੱਤੇ ਨੇ, ਬਾਪ ਨੇ ਦਲੇਰੀ ਨਾਲ ਬਚਾਈ ਬੱਚੇ ਦੀ ਜਾਨ – ਪੜ੍ਹੋ ਪੂਰੀ ਖਬਰ

13 ਸਾਲ ਦੇ ਬੱਚੇ ਨੂੰ ਕੱਟਿਆ ਪਿਟਬੁੱਲ ਕੁੱਤੇ ਨੇ, ਬਾਪ ਨੇ ਦਲੇਰੀ ਨਾਲ ਬਚਾਈ ਬੱਚੇ ਦੀ ਜਾਨ – ਪੜ੍ਹੋ ਪੂਰੀ ਖਬਰ

ਬਟਾਲਾ (ਲੱਕੀ) ਪਾਬੰਧੀ ਦੇ ਬਾਵਜੂਦ ਲੋਕ ਅਜੇ ਵੀ ਆਪਣੇ ਘਰਾਂ ਵਿੱਚ ਅਜਿਹੇ ਜਾਨਵਰ ਰੱਖਦੇ ਹਨ ਜਿਹਨਾਂ ਨਾਲ ਜਾਨੀ ਨੁਕਸਾਨ ਦਾ ਖਤਰਾ ਹੈ| ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ ਨਜਦੀਕੀ ਪਿੰਡ ਕੋਟਲੀ ਭਾਮ ਸਿੰਘ ਤੋਂ ਸਾਹਮਣੇ ਆਇਆ, ਜਿਥੇ ਇਕ 13 ਸਾਲ ਦੇ ਬੱਚੇ ਨੂੰ ਪਿਟਬੁਲ ਕੁੱਤੇ ਨੇ ਬੁਰੀ ਤਰਾਂ ਨੋਚ ਲਿਆ| ਜੇਕਰ ਬਾਪ ਨਾਲ ਨਾ ਹੁੰਦਾ ਤਾਂ ਸ਼ਾਇਦ ਉਸ ਮਾਸੂਮ ਦੀ ਜਾਨ ਵੀ ਜਾ ਸਕਦੀ ਸੀ| ਕੁੱਤੇ ਦਾ ਮਾਲਿਕ ਮੌਕੇ ਤੋਂ ਆਪਣਾ ਕੁੱਤਾ ਲੈ ਕੇ ਘਰ ਚਲਾ ਗਿਆ| ਜਖਮੀ ਬੱਚੇ ਨੂੰ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ|

ਜਖਮੀ ਬੱਚੇ ਗੁਰਪ੍ਰੀਤ ਸਿੰਘ ਅਤੇ ਉਸਦੀ ਦਾਦੀ ਹਰਦੀਪ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜੋਕਿ ਆਪਣੇ ਪਿਤਾ ਨਾਲ ਸਕੂਟਰ ਠੀਕ ਕਰਵਾਕੇ ਘਰ ਵਾਪਿਸ ਜਾ ਰਿਹਾ ਸੀ ਅਤੇ ਰਸਤੇ ਵਿਚ ਪਿੰਡ ਦੇ ਹੀ ਰਹਿਣ ਵਾਲਾ ਵਿਅਕਤੀ ਜੋ ਕਿ ਆਪਣੇ ਪਿਟਬੁਲ ਕੁੱਤੇ ਨੂੰ ਲੈਕੇ ਬਾਹਰ ਖੜਾ ਸੀ| ਕੁੱਤੇ ਨੇ ਬੱਚੇ ਵੱਲ ਵੇਖ ਭੋਕਣਾ ਸ਼ੁਰੂ ਕਰ ਦਿਤਾ ਅਤੇ ਕੁੱਤੇ ਦੇ ਮਾਲਿਕ ਨੇ ਕੁੱਤੇ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰ ਗਈ |

ਉਥੇ ਹੀ ਦੂਜੇ ਪਾਸੇ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦਾ ਕੰਨ ਜਿਆਦਾ ਕੱਟਿਆ ਗਿਆ ਹੈ ਪਰ ਉਸ ਤਰ੍ਹਾਂ ਬੱਚਾ ਠੀਕ ਹੈ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ|

error: Content is protected !!