ਗ੍ਰੰਥੀ ਨੇ ਵਹਿਮਾਂ ਭਰਮਾਂ ‘ਚ ਪਾ ਕੇ ਮਲੇਸ਼ੀਆ ਤੋਂ ਆਈ ਅੰਮ੍ਰਿਤਧਾਰੀ ਔਰਤ ਨਾਲ ਮਾਰੀ ਲੱਖਾਂ ਦੀ ਠੱਗੀ, ਸਿੱਖ ਜਥੇਬੰਦੀਆਂ ਆਈਆਂ ਵਿੱਚ – ਪੜ੍ਹੋ ਫਿਰ ਕੀ ਹੋਇਆ    

ਗ੍ਰੰਥੀ ਨੇ ਵਹਿਮਾਂ ਭਰਮਾਂ ‘ਚ ਪਾ ਕੇ ਮਲੇਸ਼ੀਆ ਤੋਂ ਆਈ ਅੰਮ੍ਰਿਤਧਾਰੀ ਔਰਤ ਨਾਲ ਮਾਰੀ ਲੱਖਾਂ ਦੀ ਠੱਗੀ, ਸਿੱਖ ਜਥੇਬੰਦੀਆਂ ਆਈਆਂ ਵਿੱਚ – ਪੜ੍ਹੋ ਫਿਰ ਕੀ ਹੋਇਆ

ਅੰਮ੍ਰਿਤਸਰ (ਮਨਿੰਦਰ ਕੌਰ) ਇਨਸਾਨ ਹਮੇਸ਼ਾਂ ਹੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਕੋਈ ਵੀ ਕਦਮ ਚੁੱਕਣ ਲੱਗੇ ਬਿਲਕੁਲ ਪਰਵਾਹ ਨਹੀਂ ਕਰਦਾ| ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਬੀਮਾਰ ਬੱਚੇ ਦੀ ਤਾਂ ਉਸ ਦਾ ਇਲਾਜ ਕਰਵਾਉਣ ਵਾਸਤੇ ਮਾਂ ਬਾਪ ਆਪਣੇ ਆਪ ਨੂੰ ਗਿਰਵੀ ਤੱਕ ਪਾ ਦਿੰਦੇ ਹਨ| ਇਸ ਦੌਰਾਨ ਉਹ ਕਦੇ ਕਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ| ਇਸੇ ਤਰ੍ਹਾਂ ਦਾ ਹੀ ਮਾਮਲਾ ਸਾਮਣੇ ਆਇਆ ਹੈ ਮਲੇਸ਼ੀਆ ‘ਚ ਰਹਿਣ ਵਾਲੀ ਇਕ ਔਰਤ ਦਾ ਜੋ ਕੀ ਪੰਜਾਬ ਵਿੱਚ ਇੱਕ ਬਾਬੇ ਦੀ ਠੱਗੀ ਦਾ ਸ਼ਿਕਾਰ ਬਣੀ|

ਮਲੇਸ਼ੀਆ ਦੀ ਰਹਿਣ ਵਾਲੀ ਕਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਬੇਟੇ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਸ ਨੂੰ ਆਰੋਪੀ ਗ੍ਰੰਥੀ ਵੀਅਤਨਾਮ ਸਿੰਘ ਦੀ ਲੋਕਾਂ ਵੱਲੋਂ ਦੱਸ ਪਾਈ ਗਈ| ਜਦੋਂ ਉਹ ਬਾਬੇ ਕੋਲ ਪਹੁੰਚੀ ਤਾਂ ਉਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਦੂਸਰੇ ਕਮਰੇ ਵਿਚ ਟੇਬਲ ਲਗਾ ਕੇ ਉਸ ਵੱਲੋਂ ਬੱਚੇ ਦਾ ਇਲਾਜ ਕਰਵਾਉਣ ਲਈ ਢਾਈ ਲੱਖ ਰੁਪਏ ਦੀ ਮੰਗ ਕੀਤੀ ਗਈ| ਲੇਕਿਨ ਬੱਚੇ ਦੀਆਂ ਤਬੀਅਤ ਬਿਲਕੁਲ ਵੀ ਠੀਕ ਨਹੀਂ ਹੋਈ | ਔਰਤ ਦਾ ਆਰੋਪ ਹੈ ਕਿ ਬਾਬੇ ਵੱਲੋਂ ਬਹੁਤ ਸਾਰੇ ਵਹਿਮ ਭਰਮ ਵੀ ਪਾਏ ਗਏ ਅਤੇ ਇਸ ਵਹਿਮ ਭਰਮ ਦਾ ਸ਼ਿਕਾਰ ਹੁੰਦੀ ਹੋਈ ਉਹ ਠੱਗੀ ਦਾ ਸ਼ਿਕਾਰ ਬਣੀ|

ਪੀੜਿਤ ਕਰਮਜੀਤ ਕੌਰ ਨੇ ਪੰਜਾਬ ਵਿੱਚ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਿੰਘ ਸਤਿਕਾਰ ਕਮੇਟੀ ਦੇ ਆਗੂ ਤਰਲੋਚਨ ਸਿੰਘ ਸੋਹਲ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਦੇ ਐਨਆਰਆਈ ਥਾਣੇ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ| ਜਿਸ ਤੋਂ ਬਾਅਦ ਐਨਆਰਆਈ ਥਾਣੇ ਦੀ ਪੁਲਸ ਵੱਲੋਂ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਦੋਵੇਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ| ਪੀੜਤ ਔਰਤ ਦਾ ਕਹਿਣਾ ਸੀ ਕਿ ਉਸ ਨੂੰ ਉਸਦੇ ਪੈਸੇ ਵਾਪਸ ਮਿਲ ਗਏ ਹਨ ਤੇ ਉਹ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕਰਵਾਏਗੀ|

ਦੂਜੇ ਪਾਸੇ ਪੈਸੇ ਲੈਣ ਵਾਲੇ ਗੁਰਦੁਆਰੇ ਦੇ ਗ੍ਰੰਥੀ ਵੀਅਤਨਾਮ ਸਿੰਘ ਦਾ ਕਹਿਣਾ ਸੀ ਕਿ ਕਰਮਜੀਤ ਕੌਰ ਉਸ ਦੇ ਮਾਮੇ ਦੀ ਲੜਕੀ ਹੈ ਅਤੇ ਰਿਸ਼ਤੇ ਵਿੱਚ ਉਸ ਦੀ ਭੈਣ ਹੈ| ਇਸ ਨੇ ਗੁਰਦੁਆਰੇ ਦੀ ਸੇਵਾ ਲਈ ਢਾਈ ਲੱਖ ਰੁਪਿਆ ਮਲੇਸ਼ੀਆ ਤੋਂ ਭੇਜਿਆ ਸੀ ਅਤੇ ਹੁਣ ਉਹ ਉਸ ਔਰਤ ਦੇ ਪੈਸੇ ਵਾਪਸ ਕਰ ਦੇਵੇਗਾ|

ਇਸ ਪੂਰੇ ਮਾਮਲੇ ਵਿਚ ਐਨਆਰਆਈ ਥਾਣੇ ਦੇ ਮੁੱਖ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਢਾਈ ਲੱਖ ਰੁਪਏ ਦੇ ਲੈਣ ਦੇਣ ਦਾ ਮਾਮਲਾ ਸੀ| ਕਰਮਜੀਤ ਕੌਰ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਧੋਖੇ ਨਾਲ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਢਾਈ ਲੱਖ ਰੁਪਿਆ ਲਿਆ ਗਿਆ ਸੀ| ਹੁਣ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਹੋ ਗਿਆ ਹੈ

error: Content is protected !!