ਫਲਾਈਓਵਰ ‘ਤੇ ਪਲਟਿਆ ਧਾਗੇ ਨਾਲ ਭਰਿਆ ਟਰਾਲਾ: ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਤ ਨੂੰ ਹਾਦਸਾ ਹੋਇਆ ਸੀ। ਰਾਤ ਵੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਸਨ ਅਤੇ ਹੁਣ ਵੀ ਟਰੱਕ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਟਰੱਕ ਨੂੰ ਹਟਾਉਣ ਦੇ ਲਈ ਵਿਸ਼ੇਸ਼ ਤੌਰ ‘ਤੇ ਕਰੇਨ ਮੰਗਾਈ ਗਈ ਅਤੇ ਕਰੇਨ ਦੇ ਨਾਲ ਟਰੱਕ ਨੂੰ ਸਾਈਡ ਲਗਾਇਆ ਜਾ ਰਿਹਾ ਹੈ।
ਟਰੱਕ ਡਰਾਈਵਰ ਦੇ ਸਾਥੀ ਨੇ ਦੱਸਿਆ ਕਿ ਇਹ ਟਰੱਕ ਮੁਦਰਾ ਜਾ ਰਿਹਾ ਸੀ ਅਤੇ ਦੇਰ ਰਾਤ ਇਹ ਹਾਦਸਾ ਹੋਇਆ। ਉਹਨਾਂ ਕਿਹਾ ਕਿ ਟਰੱਕ ਦੇ ਵਿੱਚ ਧਾਗਾ ਭਰਿਆ ਹੋਇਆ ਹੈ। ਜਿਸ ਕਰਕੇ ਟਰੱਕ ਹਟਾਉਣ ਦੇ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ, ਉਹਨਾਂ ਦੱਸਿਆ ਕਿ ਉਹਨਾਂ ਦਾ ਕਾਫੀ ਨੁਕਸਾਨ ਵੀ ਇਸ ਕਰਕੇ ਹੋ ਗਿਆ ਹੈ।