ਜੇਲ ‘ਚ ਨਵਜੋਤ ਸਿੱਧੂ ਦੀ ਸਿਹਤ ਹੋਈ ਢਿੱਲੀ, ਇਲਾਜ ਲਈ ਬਾਹਰ ਪ੍ਰਾਈਵੇਟ ਡਾਕਟਰ ਕੋਲ ਲਿਆਂਦਾ, ਤਾਂ ਮੰਤਰੀਆਂ ਨਾਲੋਂ ਜਿਆਦਾ ਸੀ ਸਕਿਊਰਿਟੀ…

ਜੇਲ ‘ਚ ਨਵਜੋਤ ਸਿੱਧੂ ਦੀ ਸਿਹਤ ਹੋਈ ਢਿੱਲੀ, ਇਲਾਜ ਲਈ ਬਾਹਰ ਪ੍ਰਾਈਵੇਟ ਡਾਕਟਰ ਕੋਲ ਲਿਆਂਦਾ, ਮੰਤਰੀਆਂ ਨਾਲੋਂ ਜਿਆਦਾ ਸਕਿਊਰਿਟੀ ਸੀ ਨਾਲ…

ਵੀਓਪੀ ਬਿਊਰੋ – 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਅਚਾਨਕ ਦੰਦਾਂ ਵਿਚ ਕੁਝ ਤਕਲੀਫ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਉਸ ਨੂੰ ਜਲਦਬਾਜੀ ਵਿਚ ਰਾਘੋਮਾਜਰਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਿਆ। ਇਸ ਦੌਰਾਨ ਰਾਘੋਮਾਜਰਾ ਵਿਖੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਸੀ। ਇਹ ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ। ਇਸ ਦੌਰਾਨ ਦੇਖਿਆ ਗਿਆ ਕਿ ਸਿੱਧੂ ਦੇ ਨਾਲ ਵੀ ਮੰਤਰੀਆਂ ਨਾਲੋਂ ਜਿਆਦਾ ਸਕਿਊਰਟੀ ਸੀ।

ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਵਕੀਲ ਐੱਚਪੀਐੱਸ ਵਰਮਾ ਨੇ ਦੱਸਿਆ ਕਿ ਸਿੱਧੂ ਨੂੰ ਪਿਛਲੇ ਕੁਝ ਸਮੇਂ ਤੋਂ ਦੰਦਾਂ ਦੀ ਸਮੱਸਿਆ ਸੀ, ਇਸ ਸਬੰਧੀ ਉਹਨਾਂ ਦਾ ਇਲਾਜ ਉਕਤ ਡੈਂਟਲ ਡਾਕਟਰ ਕੋਲ ਚੱਲ ਰਿਹਾ ਹੈ। ਇਸ ਦੌਰਾਨ ਹੀ ਜਦ ਸੋਮਵਾਰ ਸਵੇਰੇ ਵੀ ਦੰਦਾਂ ਵਿਚ ਦਰਦ ਹੋਇ ਤਾਂ ਉਹਨਾਂ ਨੂੰ ਉਕਤ ਡਾਕਟਰ ਕੋਲ ਲਿਆਂਦਾ ਗਿਆ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਨਵਜੋਤ ਸਿੰਘ ਸਿੱਧੂ ਕਰੀਬ ਇੱਕ ਘੰਟਾ ਉੱਥੇ ਰੁਕੇ। ਇਸ ਤੋਂ ਬਾਅਦ ਇਲਾਜ ਕਰਵਾ ਕੇ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਉਸ ਨੂੰ ਜੇਲ੍ਹ ਵਿੱਚ ਹੋਰ ਕੋਈ ਸਮੱਸਿਆ ਨਹੀਂ ਹੈ।
ਇਸ ਤੋਂ ਪਹਿਲਾਂ ਹੀ ਨਵਜੋ ਸਿੰਘ ਸਿੱਧੂ ਦਾ ਟੈਸਟ ਹੋਇਆ ਸੀ ਅਤੇ ਦੱਸਿਆ ਗਿਆ ਸੀ ਕਿ ਉਹ ਜਿਗਰ ਦੀ ਬੀਮਾਰੀ ਤੋਂ ਪੀੜਤ ਹਨ। ਇਸ ਦੌਰਾਨ ਉਹ ਜੇਲ ਵਿਚ ਰਹਿ ਕੇ ਵੀ ਸਪੈਸ਼ਨ ਡਾਈਟ ਫੋਲੋ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਹੈ। ਇਸ ਬਿਮਾਰੀ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਖੁਰਾਕ ਵੀ ਦਿੱਤੀ ਜਾ ਰਹੀ ਹੈ। ਉਹ ਪਟਿਆਲਾ ਜੇਲ੍ਹ ਦੀ ਬੈਰਕ ਨੰਬਰ 10 ਵਿੱਚ ਬੰਦ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਇਸੇ ਜੇਲ੍ਹ ਵਿੱਚ ਬੰਦ ਹਨ।
error: Content is protected !!