ਝਾੜ ਪੈਣ ਤੋਂ ਬਾਅਦ ਸੀਟੀ ਸਕੂਲ ਦੇ ਪ੍ਰਬੰਧਕਾਂ ਨੇ ਮੰਗੀ ਕੜਾ ਲੁਹਾਉਣ ਲਈ ਮਾਫੀ, ਪ੍ਰਿੰਸੀਪਲ ਸਣੇ 3 ਅਧਿਆਪਕ ਕੀਤੇ ਸਸਪੈਂਡ…

ਝਾੜ ਪੈਣ ਤੋਂ ਬਾਅਦ ਸੀਟੀ ਸਕੂਲ ਦੇ ਪ੍ਰਬੰਧਕਾਂ ਨੇ ਮੰਗੀ ਕੜਾ ਲੁਹਾਉਣ ਲਈ ਮਾਫੀ, ਪ੍ਰਿੰਸੀਪਲ ਸਣੇ 3 ਅਧਿਆਪਕ ਕੀਤੇ ਸਸਪੈਂਡ…

ਜਲੰਧਰ (ਰੰਗਪੁਰੀ)- ਅੱਜ ਸਵੇਰ ਤੋਂ ਹੀ ਸੀਸੀ ਪਬਲਿਕ ਸਕੂਲ ਮਕਸੂਦਾਂ (ਜਲੰਧਰ) ਉਸ ਸਮੇਂ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਸੀ, ਜਦ ਉੱਥੋਂ ਦੇ ਅਧਿਆਪਕਾਂ ਨੇ ਬੱਚਿਆਂ ਦੇ ਪਾਏ ਹੋਏ ਕੜੇ ਸਕੂਲ ਦੇ ਮੇਨ ਗੇਟ ਉੱਤੇ ਹੀ ਲਹਾ ਦਿੱਤੇ ਸਨ। ਉਕਤ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਉਕਤ ਗੱਲ ਦਾ ਵਿਰੋਧ ਪ੍ਰਗਟਾਇਆ ਅਤੇ ਇਸ ਦੀ ਜਾਣਕਾਰੀ ਮਿਲਦੇ ਹੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਮੌਕੇ ਉੱਤੇ ਪਹੁੰਚ ਕੇ ਸਕੂਲ ਦੇ ਪ੍ਰਬੰਧਕਾਂ ਨੂੰ ਝਾੜ ਲਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਉਕਤ ਮਾਮਲੇ ਦੀ ਜਾਣਕਾਰੀ ਦਿੱਤੀ। ਸਵੇਰ ਤੋਂ ਹੀ ਸਿੱਖ ਤਾਲਮੇਲ ਕਮੇਟੀ ਤੇ ਬੱਚਿਆਂ ਦੇ ਮਾਪੇ ਕੜੇ ਲਹਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਘਟਨਾ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਨਾਲ ਜੋੜ ਰਹੇ ਸਨ।


ਵਿਵਾਦ ਵੱਧਦਾ ਦੇਖ ਕੇ ਸਕੂਲ ਦੇ ਪ੍ਰੰਬਧਕਾਂ ਨੇ ਇਸ ਮਾਮਲੇ ਸਬੰਧੀ ਬੱਚਿਆਂ ਦੇ ਮਾਪਿਆਂ ਅਤੇ ਸਿੱਖ ਤਾਲਮੇਲ ਕਮੇਟੀ ਕੋਲੋਂ ਮਾਫੀ ਵੀ ਮੰਗੀ ਅਤੇ ਹੁਣ ਜਾਣਕਾਰੀ ਮਿਲੀ ਹੈ ਕਿ ਸੀਟੀ ਗਰੁੱਪ ਆਫ ਇੰਸਟੀਚਿਊਟਜ਼ ਦੇ ਪ੍ਰਬੰਧਕਾਂ ਨੇ ਇਸ ਮਾਮਲੇ ਦੀ ਗਲਤੀ ਮੰਨਦੇ ਹੋਏ ਆਪਣੇ ਸੀਟੀ ਪਬਲਿਕ ਸਕੂਲ ਮਕਸੂਦਾਂ ਦੇ ਪ੍ਰਿੰਸੀਪਲ ਸਣੇ 3 ਜਣਿਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੌਰਾਨ ਮੈਨੇਜਿੰਗ ਡਾਇਰੈਕਟਰ ਡਾ. ਮਨਵੀਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਉਹਨਾਂ ਨੂੰ ਉਕਤ ਘਟਨਾ ਨੇ ਸ਼ਰਮੀਂਦਾ ਕੀਤਾ ਹੈ ਅਤੇ ਉਹ 2 ਅਧਿਆਪਕਾਵਾਂ ਤੇ ਪ੍ਰਿੰਸਪਲ ਨੰ ਬਰਖਾਸਤ ਕਰਦੇ ਹਨ।

ਇਸ ਦੌਰਾਨ ਪ੍ਰਿੰਸੀਪਲ ਦਲਦੀਤ ਰਾਣਾ, ਸੁਮਿਤ ਚੋਪੜਾ (ਅਧਿਆਪਕ, ਸਿਹਤ ਤੇ ਸਰੀਰਕ ਸਿੱਖਿਆ ਵਿਭਾਗ) ਤੇ ਭਾਵਨਾ ਚੱਢਾ (ਮੁਖੀ, ਸਿਹਤ ਤੇ ਸਰੀਰਕ ਸਿੱਖਿਆ ਵਿਭਾਗ) ਨੂੰ ਕੜੇ ਲਹਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਉਕਤ ਮਾਮਲੇ ਤੋਂ ਬਾਅਦ ਵੀ ਸਿੱਖ ਤਾਲਮੇਲ ਕਮੇਟੀ ਨੇ ਪ੍ਰਬੰਧਕਾਂ ਕੋਲੋਂ ਵਾਅਦਾ ਲਿਆ ਹੈ ਕਿ ਅੱਗੇ ਤੋਂ ਅਜਿਹੀ ਕੋਈ ਵੀ ਹਰਕਤ ਨਾ ਹੋਵੇ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਦਲਦੀਤ ਰਾਣਾ, ਸੁਮਿਤ ਚੋਪੜਾ (ਅਧਿਆਪਕ, ਸਿਹਤ ਤੇ ਸਰੀਰਕ ਸਿੱਖਿਆ ਵਿਭਾਗ) ਤੇ ਭਾਵਨਾ ਚੱਢਾ (ਮੁਖੀ, ਸਿਹਤ ਤੇ ਸਰੀਰਕ ਸਿੱਖਿਆ ਵਿਭਾਗ) ਕੋਲੋਂ ਲਿਖਤੀ ਤੌਰ ਉੱਤੇ ਵੀ ਮਾਫੀਨਾਮਾ ਲੈ ਲਿਆ ਗਿਆ ਹੈ।

error: Content is protected !!