ਐਨਕਾਊਂਟਰ ਦਾ ਡਰ; ਬੰਬੀਹਾ ਗਰੁੱਪ ਪੁਲਿਸ ਨੂੰ ਦੇ ਰਿਹਾ ਧਮਕੀਆਂ, ਕਿਹਾ- ਸਾਡਾ ਮੈਂਬਰ ਚੁੱਕ ਲਿਆ ਪਰ ਦੱਸ ਨਹੀਂ ਰਹੇ…

ਐਨਕਾਊਂਟਰ ਦਾ ਡਰ; ਬੰਬੀਹਾ ਗਰੁੱਪ ਪੁਲਿਸ ਨੂੰ ਦੇ ਰਿਹਾ ਧਮਕੀਆਂ, ਕਿਹਾ- ਸਾਡਾ ਮੈਂਬਰ ਚੁੱਕ ਲਿਆ ਪਰ ਦੱਸ ਨਹੀਂ ਰਹੇ…

ਵੀਓਪੀ ਬਿਊਰੋ – ਗੈਂਗਸਟਰਾਂ ਦੇ ਖਾਤਮੇ ਲਈ ਬਣਾਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਤੋਂ ਹੁਣ ਗੈਂਗਸਟਰ ਵੀ ਡਰਨ ਲੱਗੇ ਹਨ ਅਤੇ ਇਸ ਦਾ ਖੌਫ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਬੰਬੀਹਾ ਗੈਂਗ ਦੇ ਮੈਂਬਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਐਨਕਾਊਂਟਰ ਦੇ ਡਰ ਕਾਰਨ ਬੰਬੀਹਾ ਗਰੁੱਪ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਪੁਲਿਸ ਨੂੰ ਧਮਕੀਆਂ ਦੇ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਵਾਇਰਲ ਪੋਸਟ ਵਿਚ ਕਿਹਾ ਗਿਆ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) 2 ਦਿਨ ਪਹਿਲਾਂ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰ ਹੈਪੀ ਭੁੱਲਰ ਦੀ ਗ੍ਰਿਫਤਾਰੀ ਕੀਤੀ ਹੈ ਪਰ ਅਜੇ ਤਕ ਉਸ ਸਬੰਧੀ ਦੱਸਿਆ ਨਹੀਂ ਗਿਆ।

ਇਸ ਕਾਰਨ ਗੈਂਗਸਟਰ ਡਰ ਰਹੇ ਹਨ ਕਿ ਕਿਤੇ ਉਸ ਦਾ ਐਨਕਾਊਂਟਰ ਨਾ ਕਰ ਦਿੱਤਾ ਜਾਵੇ। ਦੂਜੇ ਪਾਸੇ ਦਿੱਲੀ ਦੇ ਦਾਊਦ ਦੇ ਨਾਂ ਨਾਲ ਮਸ਼ਹੂਰ ਗੈਂਗਸਟਰ ਨੀਰਜ ਬਵਾਨਾ ਨੇ ਪੰਜਾਬ ਪੁਲਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਭਾਈ (ਹੈਪੀ ਭੁੱਲਰ) ਨੂੰ ਕੁਝ ਹੋਇਆ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੋਣਗੇ। ਬੰਬੀਹਾ ਗਰੁੱਪ ਵੱਲੋਂ ਪੋਸਟ ਵਿਚ ਕਿਹਾ ਗਿਆ ਹੈ ਕਿ ਗ੍ਰਿਫਤਾਰੀ ਦੇ ਬਾਵਜੂਦ ਉਸ ਦੀ ਕੋਈ ਖਬਰ ਨਹੀਂ ਹੈ। ਦਵਿੰਦਰ ਬੰਬੀਹਾ ਆਫੀਸ਼ੀਅਲ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਸਬੰਧੀ ਪੋਸਟ ਕੀਤਾ ਗਿਆ।

ਹੈਪੀ ਭੁੱਲਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਉਸ ‘ਤੇ ਕਤਲ ਅਤੇ ਫਿਰੌਤੀ ਮੰਗਣ ਦੇ ਕਈ ਗੰਭੀਰ ਮਾਮਲੇ ਦਰਜ ਹਨ। AGTF ਨੇ ਇਸ ਬਾਰੇ ਕੋਈ ਖਬਰ ਨਹੀਂ ਦਿੱਤੀ। ਇਹੀ ਕਾਰਨ ਹੈ ਕਿ ਪੁਲਿਸ ਦੇ ਇਸ ਰਵੱਈਏ ਤੋਂ ਬੰਬੀਹਾ ਗਰੁੱਪ ਡਰ ਗਿਆ। ਉਸ ਨੂੰ ਖਦਸ਼ਾ ਸੀ ਕਿ ਅੰਮ੍ਰਿਤਸਰ ਵਿੱਚ ਸਿੱਧੂ ਮੂਸੇਵਾਲਾ, ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਕਾਤਲ ਹੈਪੀ ਭੁੱਲਰ ਦੀ ਤਰ੍ਹਾਂ ਕਤਲ ਹੋ ਸਕਦਾ ਹੈ।

error: Content is protected !!