ਬੰਦੀ ਸਿੰਘਾਂ ਦੀ ਰਿਹਾਈ ਲਈ 13 ਅਗਸਤ ਦੀ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ, ਸੰਗਤਾਂ ਰੋਸ ਵਜੋਂ ਕਾਲੀ ਦਸਤਾਰ ਸਜਾ ਕੇ ਮਾਰਚ ਵਿੱਚ ਸ਼ਾਮਿਲ ਹੋਣ– ਚੀਮਾ, ਪੰਜੋਲੀ

ਬੰਦੀ ਸਿੰਘਾਂ ਦੀ ਰਿਹਾਈ ਲਈ 13 ਅਗਸਤ ਦੀ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ, ਸੰਗਤਾਂ ਰੋਸ ਵਜੋਂ ਕਾਲੀ ਦਸਤਾਰ ਸਜਾ ਕੇ ਮਾਰਚ ਵਿੱਚ ਸ਼ਾਮਿਲ ਹੋਣ– ਚੀਮਾ, ਪੰਜੋਲੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਇਕ ਸਾਂਝੀ ਇੱਕਤਰਤਾ ਗੁ. ਫਤਹਿਗੜ੍ਹ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਕਾਂਗਰਸ ਨੇ ਖਾਲਸਾ ਪੰਥ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਦੇਸ਼ ਦੀ ਅਜਾਦੀ ਤੋਂ ਪਹਿਲਾਂ ਗਾਂਧੀ, ਨਹਿਰੂ ਤੇ ਪਟੇਲ ਜੁੰਡਲੀ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਦੇਸ਼ ਦੀ ਅਜਾਦੀ ਤੋਂ ਬਾਅਦ ਉਤਰੀ ਭਾਰਤ ਵਿੱਚ ਸਿੱਖਾਂ ਨੂੰ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿਥੇ ਉਹ ਆਪਣੀ ਅਜਾਦੀ ਦਾ ਨਿੱਘ ਮਾਣ ਸਕਣਗੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਅਜਾਦ ਹੁੰਦਿਆਂ ਹੀ ਭਾਰਤ ਦੀ ਧਰਤੀ ਤੇ ਕਾਗਰਸ ਸਰਕਾਰ ਨੇ ਸਭ ਤੋਂ ਪਹਿਲੀ ਹੱਥਕੜੀ ਸਿੱਖਾਂ ਦੇ ਆਗੂ ਮਾਸਟਰ ਤਾਰਾ ਸਿੰਘ ਨੂੰ ਲਗਾਈ।ਅਜਾਦ ਭਾਰਤ ਦੀ ਧਰਤੀ ਤੇ ਛੋਟੀ ਤੋਂ ਛੋਟੀ ਮੰਗ ਮਨਵਾਉਣ ਲਈ ਸਿੱਖਾਂ ਨੂੰ ਧਰਨੇ ਮੁਜਾਹਰੇ ਤੇ ਮੋਰਚੇ ਲਾਉਣੇ ਪਏ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਭਾਵੇਂ ਪੰਜਾਬੀ ਸੂਬੇ ਦਾ ਮੋਰਚਾ,ਐਮਰਜੰਸੀ ਦਾ ਮੋਰਚਾ ਭਾਵੇ ਧਰਮਯੁੱਧ ਮੋਰਚੇ ਲਗਾਏ ਗਏ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਕੋਈ ਵੀ ਮੰਗ ਮੰਨਣ ਦਾ ਯਤਨ ਨਹੀਂ ਕੀਤਾ। ਇਸ ਦੇ ਉਲਟ ਟੈਂਕਾਂ, ਤੋਪਾਂ ਨਾਲ ਅਕਾਲ ਤਖ਼ਤ ਢਾਹਿਆ, ਦਿੱਲੀ ਦੇ ਬਜਾਰਾ ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ, ਧੀਆਂ ਭੈਣਾ ਦੀ ਬੇਪੱਤੀ ਕੀਤੀ ਗਈ।

ਅਜਾਦ ਭਾਰਤ ਦੇ ਵੱਖ—ਵੱਖ ਸੂਬਿਆਂ ਵਿੱਚ ਪਿਛਲੇ 30 ਸਾਲਾਂ ਤੋ਼ ਸਿੱਖ ਨੌਜਵਾਨ ਜੇਲਾ ਵਿੱਚ ਬੰਦ ਹਨ ਜ਼ੋ ਆਪਣੀ ਸਜਾ ਵੀ ਪੁਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਨਾ ਤਾ ਕੋਈ ਸਰਕਾਰ ਰਿਹਾ ਕਰਦੀ ਹੈ ਅਤੇ ਨਾ ਹੀ ਕੋਈ ਅਦਾਲਤ ਇਨਸਾਫ ਦਿੰਦੀ ਹੈ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਲਾ ਹੈਡਕੁਆਟਰ ਤੇ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਕਾਲੀਆਂ ਦਸਤਾਰਾਂ ਸਜਾ ਕੇ ਰੋਸ ਮਾਰਚ ਸਵੇਰੇ 9:30 ਵਜੇ ਕੀਤਾ ਜਾਵੇਗਾ। ਜਿਲਾ ਅਕਾਲੀ ਜਥਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ੍ਰ. ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਮੈ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜੱਥੇਬੰਦੀਆਂ ਦੇ ਨਾਲ—ਨਾਲ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ। ਇਸ ਇਕੱਤਰਤਾ ਵਿੱਚ ਹੋਰਨਾ ਤੋਂ ਇਲਾਵਾ ਸ੍ਰ. ਅਵਤਾਰ ਸਿੰਘ ਰਿਆ ਮੈਂਬਰ ਸ੍ਰੋਮਣੀ ਕਮੇਟੀ, ਸ੍ਰ. ਗੁਰਮੀਤ ਸਿੰਘ ਸੋਨੂੰ ਚੀਮਾ, ਅਜੀਤ ਸਿੰਘ ਬੁਲਾੜਾ, ਹਰਨੇਕ ਸਿੰਘ ਬਡਾਲੀ,ਬਲਵਿੰਦਰ ਸਿੰਘ ਭਮਾਰਸੀ, ਨਰਿੰਦਰ ਸਿੰਘ ਮੀਤ ਮੈਨੇਜਰ, ਸੁਰਿੰਦਰ ਸਿੰਘ ਇੰਚਾਰਜ ਸੂਚਨਾ ਕੇਂਦਰ, ਸਰਬਜੀਤ ਸਿੰਘ ਬਿੱਲਾ, ਗੁਰਦੀਪ ਸਿੰਘ ਨੌਲੱਖਾਂ, ਗੁਰਪ੍ਰੀਤ ਸਿੰਘ ਕਥਾਵਾਚਕ, ਪ੍ਰਿਤਪਾਲ ਸਿੰਘ, ਹਰਮਨਜੀਤ ਸਿੰਘ ਰੀਕਾਰਡ ਕੀਪਰ, ਗੁਰਇਕਬਾਲ ਸਿੰਘ, ਪ੍ਰਮਿੰਦਰ ਸਿੰਘ ਸੋਨੂੰ, ਨਰਵੀਰ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ ਗ੍ਰੰਥੀ ਨਿਰਮਲ ਸਿੰਘ ਗ੍ਰੰਥੀ ਆਦਿ ਹਾਜਰ ਸਨ।

error: Content is protected !!