ਇੰਨੋਸੈਂਟ ਹਾਰਟਸ ਵਿੱਚ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਜਸ਼ਨ ਦੀ ਧੂਮ

ਇੰਨੋਸੈਂਟ ਹਾਰਟਸ ਵਿੱਚ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਜਸ਼ਨ ਦੀ ਧੂਮ


ਇੰਨੋਸੈਂਟ ਹਾਰਟਸ ਗਰੁੱਪ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ ਰੋਡ) ਬੀਐੱਡ ਕਾਲਜ ਅਤੇ ਮੈਨੇਜਮੈਂਟ ਕਾਲਜ ਦੇ ਹਰੇਕ ਵਿਦਿਆਰਥੀ ਨੇ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਭਾਗ ਲੈ ਕੇ ਆਪਣੇ ਤਿਰੰਗੇ ਅਤੇ ਦੇਸ਼ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ।

ਵਿਦਿਆਰਥੀਆਂ ਦੇ ਲਈ ਅਨੇਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ ਕਵਿਤਾਵਾਂ ਦੇ ਮਾਧਿਅਮ ਨਾਲ ਆਪਣੇ ਦੇਸ਼-ਪ੍ਰੇਮ ਨੂੰ ਉਜਾਗਰ ਕੀਤਾ ਅਤੇ ਸਕੂਲ ਨੂੰ ਦੇਸ਼-ਪ੍ਰੇਮ ਨਾਲ ਓਤਪ੍ਰੋਤ ਕਰ ਦਿੱਤਾ।’ਮਾਈ ਨੇਸ਼ਨ ਮਾਈ ਲਵ’ ਥੀਮ ਦੇ ਅੰਤਰਗਤ ਨ੍ਰਿੱਤ,ਸੰਗੀਤ, ਰੋਲ ਪਲੇ, ਭਾਸ਼ਣ ਪ੍ਰਤੀਯੋਗਿਤਾ ਅਤੇ ਪੋਸਟਰ ਮੇਕਿੰਗ ਗਤੀਵਿਧੀਆਂ ਕਰਵਾਈਆਂ ਗਈਆਂ,ਜਿਸ ਵਿੱਚ ਵਿਦਿਆਰਥੀਆਂ ਨੇ ਬੜਾ ਉਤਸ਼ਾਹ ਦਿਖਾਇਆ।

ਪੂਰਾ ਹਫ਼ਤਾ ਚੱਲਣ ਵਾਲੀਆਂ ਇਨ੍ਹਾਂ ਗਤੀਵਿਧੀਆਂ ਵਿੱਚ ਇੰਨੋਕਿਡਜ਼ ਦੇ ਨੰਨ੍ਹੇ ਵਿਦਿਆਰਥੀ ‘ਭਾਰਤ ਦੇ ਵੀਰ’ ਥੀਮ ਦੇ ਅੰਤਰਗਤ ਫਰੀਡਮ ਫਾਈਟਰਜ਼ ਦੀ ਤਰ੍ਹਾਂ ਰੂਪ ਧਾਰਨ ਕਰਕੇ ਆਏ ਅਤੇ ‘ਯੂਨਿਟੀ ਇਨ ਡਾਇਵਰਸਿਟੀ’ ਥੀਮ ਦੇ ਅੰਤਰਗਤ ਵਿਦਿਆਰਥੀਆਂ ਨੇ ਵਿਭਿੰਨ ਰਾਜਾਂ ਦੇ ਪਹਿਰਾਵੇ ਧਾਰਨ ਕੀਤੇ। ਇਸ ਦੌਰਾਨ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਪੂਰਾ ਸਕੂਲ ਗੂੰਜ ਉੱਠਿਆ। ਵਿਸ਼ੇਸ਼ ਪ੍ਰਾਰਥਨਾ ਸਭਾ ਦੇ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਹਰ ਘਰ ਤਿਰੰਗਾ ਗਤੀਵਿਧੀ ਵਿੱਚ ਭਾਗ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ।

error: Content is protected !!