ਪਿਤਾ ਦਾ ਝਲਕਿਆ ਦਰਦ; ਸਿੱਧੂ ਮੂਸੇਵਾਲਾ ਨੂੰ ਮਰਵਾਉਣ ਵਾਲੇ ਗੈਰ ਨਹੀਂ ਯਾਰ ਹੀ ਸਨ, ਦੱਸਿਆ ਕਿਉਂ ਤੇ ਕਿਸ ਨੇ ਮਰਵਾਇਆ…

ਪਿਤਾ ਦਾ ਝਲਕਿਆ ਦਰਦ; ਸਿੱਧੂ ਮੂਸੇਵਾਲਾ ਨੂੰ ਮਰਵਾਉਣ ਵਾਲੇ ਗੈਰ ਨਹੀਂ ਯਾਰ ਹੀ ਸਨ, ਦੱਸਿਆ ਕਿਉਂ ਤੇ ਕਿਸ ਨੇ ਮਰਵਾਇਆ…

ਵੀਓਪੀ ਬਿਊਰੋ – ਮੇਰਾ ਪੁੱਤ ਬੇਕਸੂਰ ਸੀ ਤੇ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਪਰ ਕੁਝ ਸਾਥੀ ਕਲਾਕਾਰ ਤੇ ਦੋਸਤ ਹੀ ਉਸ ਦੀ ਮੌਤ ਦਾ ਕਾਰਨ ਬਣ ਗਏ, ਜਲਦ ਹੀ ਉਹਨਾਂ ਸਾਰਿਆਂ ਦੇ ਨਾਂ ਜਗ-ਜਾਹਿਰ ਕਰ ਦੇਵਾਂਗਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਗੱਲਾਂ ਆਪਣੇ ਪੱਤ ਦੀ ਮੌਤ ਤੋਂ ਢਾਈ ਮਹੀਨੇ ਬਾਅਦ ਆਪਣੇ ਦਿਲ ਵਿਚ ਲੁਕਾਇਆ ਹੋਇਆ ਦਰਜ ਸਾਰਿਆਂ ਦੇ ਸਾਹਮਣੇ ਜਾਹਿਰ ਕੀਤਾ ਹੈ।  ਉਹਨਾਂ ਨੇ ਕਿਹਾ ਕਿ ਉਸ ਦੇ ਪੁੱਤ ਦੀ ਨਾ ਤਾਂ ਕਿਸੇ ਨਾ ਦੁਸ਼ਮਣੀ ਸੀ ਤੇ ਨਾ ਹੀ ਕਦੇ ਕਿਸੇ ਕੰਪਨੀ ਨਾਲ ਕੋਈ ਸਮਝੌਤਾ ਕੀਤਾ ਸੀ। ਉਸ ਦੇ ਪੁੱਤ ਬਾਰੇ ਉਸ ਦੇ ਕੁਝ ਸਾਥੀਆਂ ਨੇ ਹੀ ਗਲਤ ਅਫਵਾਹਾਂ ਫੈਲਾਅ ਕੇ ਉਸ ਦਾ ਕਤਲ ਕਰਵਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਉਹਨਾਂ ਦੇ ਨਾਂ ਦੱਸਣਗੇ।

ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਉਹਨਾਂ ਦੇ ਪਿੰਡ ਜਦ ਪ੍ਰੰਸ਼ਸਕ ਮਿਲਣ ਲਈ ਪਹੁੰਚੇ ਹੋਏ ਸਨ ਤਾਂ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ। ਉਹਨਾਂ ਕਿਹਾ ਕਿ ਜੋ ਲੋਕ ਉੱਪਰੋ ਤਾਂ ਉਸ ਦੇ ਪੁੱਤ ਦੇ ਨਾਲ ਹੀ ਜੁੜੇ ਹੋਏ ਦਿਖਾ ਰਹੇ ਸਨ ਪਰ ਅੰਦਰੋਂ-ਅੰਦਰੀ ਉਸ ਦੀ ਸ਼ੌਹਰਤ ਨੂੰ ਪਚਾ ਨਹੀਂ ਰਹੇ ਸਨ ਅਤੇ ਉਹਨਾਂ ਨੇ ਹੀ ਉਸ ਦਾ ਕਤਲ ਕਰਵਾ ਦਿੱਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਸ ਨਾਲ ਖਾਰ ਕਰਨ ਵਾਲੇ ਉਸ ਦੇ ਗੀਤਾਂ ਵਿੱਚੋਂ ਕੁਝ ਬੋਲ ਚੁੱਕ ਕੇ ਉਹਨਾਂ ਨੂੰ ਐਡਿਟ ਕਰ ਕੇ ਹੀ ਉਸ ਖਿਲਾਫ ਚਾਲਾਂ ਚੱਲਦੇ ਰਹੇ ਅਤੇ ਉਸ ਨੂੰ ਸਰਕਾਰਾਂ ਤੇ ਗੈਂਗਸਟਰਾਂ ਖਿਲਾਫ ਭੜਕਾਉਣ ਦਾ ਕੰਮ ਕਰਦੇ ਰਹੇ, ਪਰ ਜਦ ਫਿਰ ਵੀ ਸਿੱਧੂ ਮੂਸੇਵਾਲਾ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਤਾਂ ਉਸ ਨੂੰ ਸਾਜਿਸ਼ਾਂ ਰੱਚ ਕੇ ਮਰਵਾ ਦਿੱਤਾ ਗਿਆ।
ਬਲਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਖੁਦ ਗਾਣਾ ਲਿਖਦਾ ਸੀ ਤੇ ਖੁਦ ਹੀ ਗਾ ਕੇ ਆਪਣੇ ਚੈਨਲ ਉੱਪਰ ਹੀ ਅਪਲੋਡ ਕਰਦਾ ਸੀ ਅਤੇ ਇਸ ਲਈ ਉਹ ਕਿਸੇ ਕੰਪਨੀ ਜਾਂ ਸਹਿ-ਕਲਾਕਾਰਾਂ ਉੱਪਰ ਨਿਰਭਰ ਨਹੀਂ ਸੀ। ਇਹ ਗੱਲ ਹੀ ਉਸ ਦੇ ਕਈ ਸਾਥੀਆਂ ਨੂੰ ਖੌਰਾ ਲਾ ਰਹੀ ਸੀ। ਸਮਾਂ ਆਉਣ ‘ਤੇ ਉਹ ਉਹਨਾਂ ਦੇ ਨਾਂ ਜ਼ਰੂਰ ਦੱਸਣਗੇ। ਬੇਸ਼ੱਕ ਉਸ ਨੂੰ ਆਪਣੇ ਪੁੱਤਰ ਵਾਂਗ ਮਾਰਿਆ ਜਾਵੇ ਪਰ ਉਹ ਡਰਦਾ ਨਹੀਂ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਮੁੱਖ ਦੋਸ਼ੀਆਂ ਵਿੱਚੋਂ ਤਿੰਨ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਦੋ ਨੂੰ ਐਨਕਾਊਂਟਰ ਵਿਚ ਮਾਰ ਦਿੱਤਾ ਗਿਆ ਸੀ, ਜਦ ਕਿ ਇੱਕ ਦੀ ਭਾਲ ਜਾਰੀ ਹੈ।
error: Content is protected !!