ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੰਨਿਆ ਕਿ ਅਸਲ ਆਜ਼ਾਦੀ ਅਜੇ ਦੂਰ, ਜਾਣੋ ਕਿਉਂ ਕਹੀ ਇਹ ਗੱਲ…
ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਤਿਰੰਗਾ ਲਹਿਰਾਉਣ ਪਹੁੰਚੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸ ਦੌਰਾਨ ਉਹਨਾਂ ਨੇ ਪਰੇਡ ਦੌਰਾਨ ਸਲਾਮੀ ਲਈ ਅਤੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਮੰਨਿਆ ਕਿ ਅਜੇ ਤਕ ਪੂਰੀ ਤਰਹਾਂ ਦੇ ਨਾਲ ਆਜਾਦ ਨਹੀਂ ਹੋਏ ਹਾਂ। ਉਹਨਾਂ ਨੇ ਕਿਹਾ ਕਿ ਜਿਸ ਆਜ਼ਾਦੀਦੇ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਹ ਅਜੇ ਵੀ ਸਾਡੇ ਕੋਲੋਂ ਬਹੁਤ ਦੂਰ ਹੈ।



ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸਲ ਆਜ਼ਾਦੀਉਸ ਸਮੇਂ ਹੀ ਮੰਨੀ ਜਾਵੇਗੀ ਜਦ ਸਾਡਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਜਾਵੇਗਾ ਅਤੇ ਨਸ਼ਾ ਤੇ ਭ੍ਰਿਸ਼ਟਾਚਾਰ ਵਰਗੀਆਂ ਭੈੜੀਆਂ ਅਲਾਮਤਾਂ ਸਾਡੇ ਸਮਾਜ ਵਿੱਚੋਂ ਖਤਮ ਹੋ ਜਾਣਗੀਆਂ। ਉਹਨਾਂ ਨੇ ਕਿਹਾ ਕਿ ਥਾਣਿਆਂ ਅਤੇ ਅਦਾਲਤਾਂ ਵਿੱਚ ਰਿਸ਼ਵਤਖੋਰੀ ਚੱਲ ਰਹੀ ਹੈ, ਇਸ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਵੱਧਣਾ ਪਵੇਗਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੜਕੀਆਂ ਨੂੰ ਵੀ ਸਮਾਜ ਵਿਚ ਲੜਕਿਆਂ ਦੇ ਬਰਾਬਰ ਦਾ ਹੱਕ ਦੇਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੜਕੀਆਂ ਹਰ ਖੇਤਰ ਵਿਚ ਅੱਗੇ ਹਨ। ਧੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ। ਕੁੜੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ।
ਅੱਜ ਦੇ ਸਮੇਂ ਵਿੱਚ ਹਰ ਕਿਸੇ ਨੂੰ ਉੱਚ ਸਿੱਖਿਆ ਦੀ ਲੋੜ ਹੈ ਅਤੇ ਸਿੱਖਿਅਤ ਹੋ ਕੇ ਹੀ ਅਸੀ ਸਮਾਜ ਵਿੱਚੋਂ ਭਾੜੀਆਂ ਅਲਾਮਤਾਂ ਨੂੰ ਖਤਮ ਕਰ ਸਕਦੇ ਹਾਂ ਅਤੇ ਇਕ ਸੁੰਦਰ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਗੁਰੂਆਂ ਨੇ ਸਿੱਖ ਕੌਮ ਲਈ ਸਭ ਕੁਝ ਦਿੱਤਾ ਹੈ। ਜ਼ਬਰਦਸਤੀ ਜ਼ੁਲਮ ਵਿਰੁੱਧ ਬੋਲਣਾ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ। ਵੰਡ ਵੇਲੇ ਸਾਨੂੰ ਹੀ ਸਭ ਤੋਂ ਜਿਆਦਾ ਸੰਤਾਪ ਝਲਣਾ ਪਿਆ ਸੀ। ਪੰਜਾਬ ਦੇ 2 ਹਿੱਸੇ ਹੋ ਗਏ ਅਤੇ 10 ਲੱਖ ਪੰਜਾਬੀਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਹੀ ਦਿਸ਼ਾ ਵਿਚ ਕੰਮ ਕਰਨਾ ਪਵੇਗਾ ਅਤੇ ਰਿਸ਼ਵਤ ਤੇ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਨੂੰ ਜੜ ਤੋਂ ਖਤਮ ਕਰਨ ਲਈ ਸਾਥ ਦੇਣਾ ਚਾਹੀਦਾ ਹੈ।