ਫਤਿਹ ਬੁਰਜ ਚੱਪੜ ਚਿੜੀ ‘ਤੇ ਤਿਰੰਗਾ ਦੀ ਲਾਇਟ ਲਗਾਉਣ ਨੂੰ ਲੈ ਕੇ ਮਾਹੋਲ ਗਰਮਾਇਆ

ਫਤਿਹ ਬੁਰਜ ਚੱਪੜ ਚਿੜੀ ‘ਤੇ ਤਿਰੰਗਾ ਦੀ ਲਾਇਟ ਲਗਾਉਣ ਨੂੰ ਲੈ ਕੇ ਮਾਹੋਲ ਗਰਮਾਇਆ


ਚੱਪੜ ਚਿੜੀ (ਵੀਓਪੀ ਬਿਊਰੋ) ਚੱਪੜ ਚਿੜੀ ਵਿਖੇ ਸਥਿਤ ਫਤਿਹ ਬੁਰਜ ਵਿਖੇ ਤਿਰੰਗੇ ਦੀ ਲਾਇਟ ਲਗਾਉਣ ਨੂੰ ਲੈ ਕੇ ਮਾਹੋਲ ਗਰਮਾ ਗਿਆ ਹੈ ਤੇ ਇਕ ਪਾਸੇ ਸਿੱਖ ਸੰਗਠਨ ਅਤੇ ਦੂਜੇ ਪਾਸੇ ਅਰਧ ਸੈਨਿਕ ਬਲ ਪਹੁੰਚ ਚੁੱਕੇ ਨੇ | ਸਿੱਖ ਸੰਗਠਨਾ ਦਾ ਆਰੋਪ ਹੈ ਕਿ ਕਿਸੇ ਵੀ ਧਾਰਮਿਕ ਸਥਾਨ ‘ਤੇ ਸਿਰਫ ਅਤੇ ਸਿਰਫ ਉਸ ਧਰਮ ਦਾ ਪ੍ਰਤੀਕ ਝੰਡਾ ਹੀ ਲਗਾਇਆ ਜ ਸਕਦਾ ਹੈ ਅਤੇ ਇਥੇ ਕਿਸੇ ਹੋਰ ਝੰਡਾ ਨਹੀਂ ਲਗਾਇਆ ਜਾ ਸਕਦਾ ਹੈ| ਅਗਰ ਲਗਾਇਆ ਜਾਏਗਾ ਤੇ ਉਹ ਉਸ ਸਥਾਨ ਦੀ ਬੇਅਦਬੀ ਹੋਵੇਗੀ ਤੇ ਇਥੇ ਵੀ ਓਹੀ ਹੋਇਆ | ਇਸ ਲਈ ਇਥੇ ਬੇਅਦਬੀ ਹੋਈ ਹੈ ਉਸ ਲਈ ਜਿੰਮੇਵਾਰ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ| ਮੌਕੇ ਤੇ ਪੁੱਜੇ ਸਿੰਘਾਂ ਨੇ ਕਿਹਾ ਕਿ ਇਥੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਅਤੇ ਇਥੇ ਪੰਜ ਸਿੰਘ ਹਮੇਸ਼ਾ ਹੀ ਪਹਿਰਾ ਦੇਣਗੇ| ਇਥੇ ਕਿਸੇ ਵੀ ਕੀਮਤ ‘ਤੇ ਇਥੇ ਤਿਰੰਗਾ ਨਹੀਂ ਲਗਾਇਆ ਜਾਏਗਾ|

ਮੌਕੇ ਤੇ ਪੁੱਜੇ ਸਿੱਖ ਨੋਜਵਾਨਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਇਲਾਕਾ ਵਿਧਾਇਕ ਅਨਮੋਲ ਗਗਨ ਮਾਨ ਅਤੇ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ‘ਤੇ ਹਮਲਾ ਬੋਲਦਿਆ ਕਿਹਾ ਕੀ ਇਥੇ ਜੋ ਹੋ ਰਿਹਾ ਹੈ ਉਸ ਸਭ ਲਈ ਇਹ ਸਾਰੇ ਜਿੰਮੇਵਾਰ ਹਨ| ਇਸ ਬਾਰੇ ਜਾਣਾਕਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਬੀਤੇ ਦਿਨ ਜਦੋ ਸੋਸ਼ਲ ਮੀਡਿਆ ‘ਤੇ ਕੁਝ ਤਸਵੀਰਾਂ ਵਾਇਰਲ ਹੋਈਆ ਸੀ ਜਿਸ ‘ਚ ਫਤਿਹ ਮੀਨਾਰ ਤੇ ਤਿਰੰਗੇ ਦੀ ਲਾਇਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਅਸੀਂ ਵਿਰੋਧ ਕੀਤਾ| ਪ੍ਰਸ਼ਾਸ਼ਨ ਨੇ ਵਿਰੋਧ ਤੋਂ ਬਾਅਦ ਲਾਇਟਿੰਗ ਬੰਦ ਕਰ ਦਿੱਤੀ ਸੀ| ਪਰ ਅੱਜ ਫਿਰ ਉਹਨਾਂ ਨੇ ਇਥੇ ਲਾਇਟਿੰਗ ਕਰ ਦਿੱਤੀ|

ਉਹਨਾਂ ਨੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿਤਾਵਨੀ ਦਿੰਦਿਆ ਕਿਹਾ ਕੀ ਜੋ ਹਾਲ ਪ੍ਰਕਾਸ਼ ਸਿੰਘ ਬਾਦਲ, ਕੈਪਟੈਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦਾ ਹਾਲ ਹੋਇਆ ਉਹੀ ਤੁਹਾਡਾ ਹੋਏਗਾ| ਉਹਨਾਂ ਕਿਹਾ ਕਿ ਸਾਡੇ ਇਤਿਹਾਸਿਕ ਸਥਾਨਾਂ ਤੇ ਕੋਈ ਹੋਰ ਝੰਡਾ ਨਹੀਂ ਲਗਾਇਆ ਜਾਏ| ਖਬਰ ਲਿਖੇ ਜਾਣ ਤੱਕ ਇਕ ਪਾਸੇ ਸਿੱਖ ਸੰਗਠਨ ਧਰਨਾ ਲਗਾ ਕੇ ਬੈਠੇ ਹਨ ਅਤੇ ਦੂਜੇ ਪਾਸੇ ਪੁਲਿਸ ਅਤੇ ਅਰਧ ਸੈਨਿਕ ਬਲ ਮੌਜੂਦ ਸਨ|

error: Content is protected !!