ਅੰਮ੍ਰਿਤਸਰ ‘ਚ ਪੁਲਿਸ ਅਧਿਕਾਰੀ ਦੀ ਗੱਡੀ ਥੱਲੇ ਬੰਬ ਲਗਾ ਕੇ ਉਡਾਉਣ ਦੀ ਕੋਸ਼ਿਸ਼- ਸੀਸੀਟੀਵੀ ਵੀ ਆਈ ਸਾਹਮਣੇ

ਅੰਮ੍ਰਿਤਸਰ ‘ਚ ਪੁਲਿਸ ਅਧਿਕਾਰੀ ਦੀ ਗੱਡੀ ਥੱਲੇ ਬੰਬ ਲਗਾ ਕੇ ਉਡਾਉਣ ਦੀ ਕੋਸ਼ਿਸ਼- ਸੀਸੀਟੀਵੀ ਵੀ ਆਈ ਸਾਹਮਣੇ

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਚੋਂ ਮਿਲੇ RDX ਮਾਮਲੇ ‘ਚ ਪੁਲਸ ਅਧਿਕਾਰੀ ਦੇ ਪੁੱਤਰ ਨੇ ਕੀਤੇ ਖੁਲਾਸੇ
Sub inspector ਦੀ ਗੱਡੀ ਦੇ ਥੱਲੇ ਲਗਾਇਆ ਗਿਆ ਸੀ ਆਰਡੀਐਕਸ

ਅੰਮ੍ਰਿਤਸਰ (ਮਨਿੰਦਰ ਕੌਰ) ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ‘ਚ ਪੁਲਿਸ ਨੇ ਇੱਕ ਗ੍ਰਨੇਡ ਬਰਾਮਦ ਕੀਤਾ ਹੈ। ਬੰਬ ਸਕੁਐਡ ਦੀ ਟੀਮ ਨੇ ਬੰਬ ਨੂੰ ਕਬਜ਼ੇ ‘ਚ ਲੈਂਦਿਆਂ ਪੁਲਿਸ ਨੇ ਕਿਸੇ ਨੂੰ ਵੀ ਖ਼ਬਰ ਨਹੀਂ ਹੋਣ ਦਿੱਤੀ। ਸੁਰੱਖਿਆ ਏਜੰਸੀਆਂ ਵੀ ਮੌਕੇ ‘ਤੇ ਪਹੁੰਚ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਦੀ ਕੋਠੀ ਦੇ ਬਾਹਰ ਇੱਕ ਗ੍ਰਨੇਡ ਪਿਆ ਹੈ ਅਤੇ ਉੱਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ‘ਚ ਸਾਫ ਦੇਖਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਦੇ ਉੱਪਰ ਦੋ ਨੌਜਵਾਨ ਆਉਂਦੇ ਹਨ ਤੇ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮ ਦੀ ਗੱਡੀ ਦੇ ਵਿੱਚ ਬੰਬ ਲਗਾਇਆ ਜਾ ਰਿਹਾ ਹੈ ਫਿਲਹਾਲ ਪੁਲਸ ਸਾਰੇ ਮਾਮਲੇ ਚ ਜਾਂਚ ਕਰ ਰਹੀ ਹੈ।

ਇਸ ਘਟਨਾ ਤੋਂ ਬਾਅਦ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇਕ ਤਸਵੀਰ ਸਾਹਮਣੇ ਆ ਰਹੀ ਸੀ, ਜਿਸ ਵਿਚ ਕੁੜਤੇ ਪਜਾਮੇ ਦੇ ਵਿੱਚ ਦੋ ਵਿਅਕਤੀ ਇਕ ਕਾਰ ਦੇ ਟਾਇਰ ਹੇਠਾਂ ਕੋਈ ਵਿਸਫੋਟਕ ਸਮੱਗਰੀ ਲਗਾਉਂਦੇ ਦਿਖਾਈ ਦੇ ਰਹੇ ਸੀ । ਇਸ ਤੋਂ ਬਾਅਦ ਪਤਾ ਲੱਗਾ ਕਿ ਇਹ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੀ ਵੀਡੀਓ ਹੈ ਅਤੇ ਇਹ ਦੋਵੇਂ ਨੌਜਵਾਨ ਪੁਲਸ ਮੁਲਾਜ਼ਮ ਦੀ ਕਾਰ ਦੇ ਹੇਠਾਂ ਗਰਨੇਡ ਲਗਾ ਰਹੇ ਹਨ। ਜਦੋਂ ਇਸ ਸੰਬੰਧੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਤੜਕੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਦੇ ਨਜ਼ਦੀਕ ਆਰਡੀਐਕਸ ਲਗਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਦਿਲਬਾਗ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਧੋਣ ਵਾਲੇ ਵਿਅਕਤੀ ਨੇ ਆ ਕੇ ਦੇਖਿਆ ਕਿ ਕਾਰ ਦੇ ਹੇਠਾਂ ਕੁਝ ਲੱਗਿਆ ਹੈ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਸਮੱਗਰੀ ਨੂੰ ਕੱਢ ਕੇ ਸਾਈਡ ਤੇ ਰੱਖਿਆ| ਜਿਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਦੇਖੀ ਤਾਂ ਸੀਸੀਟੀਵੀ ਵਿਚ ਦੋ ਨੌਜਵਾਨ ਕਾਰ ਦੇ ਹੇਠਾਂ ਵਿਸਫੋਟਕ ਸਮੱਗਰੀ ਲਗਾਉਂਦੇ ਦਿਖਾਈ ਦਿੱਤੇ | ਉਨ੍ਹਾਂ ਕਿਹਾ ਕਿ ਇਸ ਬਾਬਤ ਜਦੋਂ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਅੱਗੇ ਜਾਂਚ ਕੀਤੀ ਤਾਂ ਇਹ ਸਮੱਗਰੀ ਆਰਡੀਐਕਸ ਪਾਈ ਗਈ| ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸੰਬੰਧੀ ਅੰਮ੍ਰਿਤਸਰ ਦੇ ਡੀ ਸੀ ਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮੌਕੇ ਤੇ ਪੁਲਸ ਦੀਆਂ ਟੀਮਾਂ ਪਹੁੰਚੀਆਂ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਤੇ ਜਾਂਚ ਕਰਨ ਤੋਂ ਬਾਅਦ ਹੀ ਤੱਥ ਸਾਹਮਣੇ ਆਉਣਗੇ।

ਦੂਜੇ ਪਾਸੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸੈਂਟਰਲ ਦੇ ਵਿਧਾਇਕ ਡਾ ਅਜੈ ਗੁਪਤਾ ਨੇ ਦੱਸਿਆ ਕਿ ਪੰਜਾਬ ਵਿੱਚ ਕਿਸੇ ਵੀ ਤਰੀਕੇ ਨਾਲ ਲਾਈਨ ਆਰਡਰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ| ਅਗਰ ਅਜਿਹੀ ਹਰਕਤ ਕਰਦਾ ਕੋਈ ਵੀ ਵਿਅਕਤੀ ਪਾਇਆ ਗਿਆ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਤਰਨਤਾਰਨ ਦੇ ਵਿੱਚੋਂ ਸੜਕ ਦੇ ਕਿਨਾਰੇ ਤੋਂ ਕੁਝ ਆਰਡੀਐਕਸ ਬਰਾਮਦ ਹੋਈ ਸੀ ਅਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਇਹ RDX ਉਨ੍ਹਾਂ RDX ਦੇ ਵਿੱਚੋਂ ਹੀ ਇੱਕ ਹੈ।

error: Content is protected !!