ਮਜੀਠੀਆ ਨੇ ਚੰਨੀ ਨੂੰ ਕਿਹਾ ‘ਛੱਲਾ’, ਕਹਿੰਦਾ ਮੇਰੇ ਕੋਲ ਪਈ ਆ ਵੀਡੀਓ, ਜਲਦ ਚਲਾਵਾਂਗਾ… ਸਿਮਰਨਜੀਤ ਮਾਨ ਦੇ ਸ਼ਹੀਦ ਸਬੰਧੀ ਬਿਆਨ ਬਾਰੇ ਪੁੱਛਿਆ ਤਾਂ ਕਰ ਗਿਆ ਚੁੱਪ

ਮਜੀਠੀਆ ਨੇ ਚੰਨੀ ਨੂੰ ਕਿਹਾ ‘ਛੱਲਾ’, ਕਹਿੰਦਾ ਮੇਰੇ ਕੋਲ ਪਈ ਆ ਵੀਡੀਓ, ਜਲਦ ਚਲਾਵਾਂਗਾ… ਸਿਮਰਨਜੀਤ ਮਾਨ ਦੇ ਸ਼ਹੀਦ ਸਬੰਧੀ ਬਿਆਨ ਬਾਰੇ ਪੁੱਛਿਆ ਤਾਂ ਕਰ ਗਿਆ ਚੁੱਪ

ਵੀਓਪੀ ਬਿਊਰੋ- ਜੇਲ੍ਹ ਵਿੱਚੋਂ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਸਮੇਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਲਗਾਤਾਰ ਹਮਲਾ ਬੋਲ ਰਹੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਹੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਡਰੱਗ ਕੇਸ ਮਾਮਲੇ ਉਸ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ ਸੀ ਅਤੇ ਸਾਡੇ 5 ਮਹੀਨਿਆਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਮਿਲੀ ਹੈ।

ਅੱਜ ਚੰਡੀਗੜ੍ਹ ਤੋਂ ਰਵਾਨਾ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਕ ਵਾਰ ਫਿਰ ਤੋਂ ਮੀਡੀਆ ਨੂੰ ਕਿਹਾ ਕਿ ਚੰਨੀ ਸਰਕਾਰ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਅਤੇ ਅਜਿਹਾ ਕਰ ਕੇ ਉਹ ਚੋਣਾਂ ਜਿੱਤਣੀਆਂ ਚਾਹੁੰਦੇ ਸਨ ਪਰ ਉਨ੍ਹਾ ਨੂੰ ਦੋਵੇਂ ਸੀਟਾਂ ‘ਤੇ ਕਰਾਰੀ ਹਾਰ ਮਿਲੀ ਹੈ। ਇਸ ਮੌਕੇ ਬਿਕਰਮ ਮਜੀਠੀਆ ਵੱਲੋਂ ਸਾਬਕਾ ਚੰਨੀ ਸਰਕਾਰ ‘ਤੇ ਖੂਬ ਨਿਸ਼ਾਨਾ ਵਿੰਨ੍ਹਿਆ ਗਿਆ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਨੂੰ ਛੱਲਾ ਤਕ ਕਹਿ ਦਿੱਤਾ।

ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਹਾਰ ਮਗਰੋਂ ਤਾਂ ਗੀਤ ਵੀ ਚੱਲ ਰਿਹਾ ਹੈ- ‘ਛੱਲਾ ਮੁੜ ਕੇ ਨਹੀਂ ਆਇਆ’। ਉਨ੍ਹਾਂ ਕਿਹਾ ਕਿ ਮੈਂ ਵੀ ਇਕ ਵੀਡੀਓ ਸੰਭਾਲ ਕੇ ਰੱਖੀ ਹੈ, ਜਿਹੜੀ ਚਲਾਉਣੀ ਹੈ ਪਰ ਜੇਕਰ ਛੱਲਾ ਮੁੜ ਕੇ ਆਵੇਗਾ ਤਾਂ ਹੀ ਵੀਡੀਓ ਚਲਾ ਸਕਾਂਗਾ। ਉਨ੍ਹਾਂ ਕਿਹਾ ਕਿ ਛੱਲਾਂ ਆਵੇ ਤਾਂ ਹੀ ਆ, ਪਤਾ ਨਹੀਂ ਕਿੱਥੇ ਦਿਲ ਲਾ ਕੇ ਬਹਿ ਗਿਆ ਭਾਊ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਬਿਆਨ ‘ਤੇ ਜਦੋਂ ਮਜੀਠੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

error: Content is protected !!