ਇਕੱਲੀ ਵਿਦਿਆਰਥਣ ਦੇਖ ਕੇ 3 ਹਵਸੀਆ ਨੇ ਕੀਤੀ ਬਲਾਤਕਾਰ ਦੀ ਕੋਸ਼ਿਸ਼, ਵਿਰੋਧ ਕੀਤਾ ਤਾਂ ਮਾਰੀ ਮੂੰਹ ‘ਤੇ ਇੱਟ ਤੇ ਸਟੇਡੀਅਮ ਦੇ 25 ਫੁੱਟ ਉੱਪਰੋਂ ਦੇ ਦਿੱਤਾ ਧੱਕਾ…

ਇਕੱਲੀ ਵਿਦਿਆਰਥਣ ਦੇਖ ਕੇ 3 ਹਵਸੀਆ ਨੇ ਕੀਤੀ ਬਲਾਤਕਾਰ ਦੀ ਕੋਸ਼ਿਸ਼, ਵਿਰੋਧ ਕੀਤਾ ਤਾਂ ਮਾਰੀ ਮੂੰਹ ‘ਤੇ ਇੱਟ ਤੇ ਸਟੇਡੀਅਮ ਦੇ 25 ਫੁੱਟ ਉੱਪਰੋਂ ਦੇ ਦਿੱਤਾ ਧੱਕਾ…

ਮੋਗਾ (ਵੀਓਪੀ ਬਿਊਰੋ) ਮੋਗਾ ਤੋਂ ਇਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਲੜਕੀ ਨੇ ਜਦ ਆਪਣੇ ਨਾਲ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਮੁਲ਼ਜ਼ਮਾਂ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਸਟੇਡੀਅਮ ਦੇ 25 ਫੁੱਟ ਉੱਪਰ ਤੋਂ ਧੱਕਾ ਦੇ ਦਿੱਤਾ। ਘਟਨਾ ਤੋਂ ਬਾਅਦ ਲੜਕੀਆਂ ਦੀਆਂ ਲੱਤਾਂ ਦੇ ਜਬਾੜਾ ਟੁੱਟ ਗਿਆ ਅਤੇ ਉਹ ਹਸਪਤਾਲ ਵਿਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਪੁਲਿਸ ਪਹਿਲਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਲੜਕੀ ਦੀ ਹਾਲਾਤ ਕਾਫੀ ਚਿੰਤਾਜਨਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ 12ਵੀਂ ਜਮਾਤ ਵਿਚ ਪੜ੍ਹਦੀ ਪੀੜਤ ਲੜਕੀ ਟਿਊਸ਼ਨ ਤੋਂ ਬਾਅਦ ਖੇਡ ਸਟੇਡੀਅਮ ਵਿਖੇ ਖੇਡਣ ਲਈ ਚਲੀ ਗਈ। ਇਸ ਦੌਰਾਨ ਉੱਥੇ ਉਸ ਨੂੰ ਉਸ ਦਾ ਇਕ ਜਾਣਕਾਰ ਲੜਕਾ ਮਿਲ ਗਿਆ ਅਤੇ ਉਹ ਉਸ ਨੂੰ ਗੱਲਾਂ ਵਿਚ ਲਾ ਕੇ ਸਟੇਡੀਅਮ ਦੀ ਉਪਰਲੀ ਮੰਜਿਲ ਉੱਤੇ ਕਰੀਬ 25 ਫੁੱਟ ਉੱਪਰ ਲੈ ਗਿਆ, ਜਿੱਥੇ ਉਸ ਦੇ 2 ਹੋਰ ਦੋਸਤ ਵੀ ਮੌਜੂਦ ਸਨ। ਇਸ ਦੌਰਾਨ ਉਕਤ ਨੌਜਵਾਨ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਲੱਗੇ ਅਤੇ ਜਦੋਂ ਲੜਕੀ ਨੇ ਇਸ ਗੱਲ਼ ਦਾ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕਰਨ ਲੱਗੇ ਅਤੇ ਮੋਬਾਈਲ ਵੀ ਖੇਹ ਲਿਆ। ਇਸ ਦੌਰਾਨ ਲੜਕੀ ਬਹਾਦਰੀ ਨਾਲ ਮੁਲਜ਼ਮਾਂ ਦਾ ਸਾਹਮਣਾ ਕਰਦੀ ਰਹੀ।

ਇਸ ਦੌਰਾਨ ਜਦ ਲੜਕੀ ਨੇ ਇੱਜ਼ਤ ਬਚਾਉਣ ਲਈ ਰੌਲਾ ਪਾਇਆ ਤਾਂ ਮੁਲਜ਼ਮਾਂ ਨੇ ਉਸ ਦੇ ਮੂੰਹ ਉੱਪਰ ਇੱਟ ਮਾਰੀ ਅਤੇ ਲੜਕੀ ਨੂੰ 25 ਫੁੱਟ ਉੱਪਰ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਲੜਕੀ ਦਾ ਜਬਾੜਾ ਤੇ ਦੋਵੇਂ ਲੱਤਾਂ ਟੁੱਟ ਗਈਂਆਂ। ਪੀੜਤ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਬੋਲ ਨਹੀਂ ਸਕਦੀ। ਘਟਨਾ ਤੋਂ ਬਾਅਦ ਜਦ ਬਾਕੀ ਖਿਡਾਰੀਆਂ ਨੇ ਉਸ ਨੂੰ ਦੇਖਿਆ, ਤਾਂ ਉਹਨਾਂ ਨੇ ਐਂਬੂਲੈਂਸ ਨੂੰ ਬੁਲਾਇਆ ਅਤੇ ਲੜਕੀ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਜਾਣਾਰੀ ਦਿੱਤੀ।
ਇਸ ਦੌਰਾਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਦਰ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਵਿਦਿਆਰਥਣ ਅਜੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਲੜਕੀ ਦੀ ਹਾਲਤ ਥੋੜੀ ਠੀਕ ਹੁੰਦੇ ਹੀ ਉਸ ਦੇ ਬਿਆਨ ਦਰਜ ਕਰ ਕੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।
error: Content is protected !!