ਪੁਲਿਸ ਮੁਲਾਜ਼ਮ ਨੇ ਦੁਕਾਨ ਤੋਂ ਸਿਗਰਟਾਂ ਦੇ ਡੱਬੇ ਕਰ ਲਏ ਚੋਰੀ, ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦ ਤਾਂ ਦੁਕਾਨਦਾਰ ਨੇ ਪੁਲਿਸ ਚੌਕੀ ਪਹੁੰਚ ਕੇ ਕੀਤੀ ਇਹ ਮੰਗ, ਅੱਗਿਓ ਐੱਸਆਈ…

ਪੁਲਿਸ ਮੁਲਾਜ਼ਮ ਨੇ ਦੁਕਾਨ ਤੋਂ ਸਿਗਰਟਾਂ ਦੇ ਡੱਬੇ ਕਰ ਲਏ ਚੋਰੀ, ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦ ਤਾਂ ਦੁਕਾਨਦਾਰ ਨੇ ਪੁਲਿਸ ਚੌਕੀ ਪਹੁੰਚ ਕੇ ਕੀਤੀ ਇਹ ਮੰਗ, ਅੱਗਿਓ ਐੱਸਆਈ…

ਚੰਡੀਗੜ੍ਹ (ਵੀਓਪੀ ਬਿਊਰੋ) ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ ਮਦਦ ਲਈ ਹੁੰਦਾ ਹੈ। ਪਰ ਸਾਡੇ ਇੱਥੇ ਪੁਲਿਸ ਮੁਲਾਜ਼ਮ ਭਰਤੀ ਹੋਣ ਉੱਪਰ ਸਾਰੀ ਉਮਰ ਦੀ ਰੋਟੀ-ਪਾਣੀ ਮੁਫਤ ਦਾ ਧੱਬਾ ਲਾਇਆ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜੇ ਤੁਸੀ ਪੁਲਿਸ ਵਿਚ ਭਰਤੀ ਹੋ ਗਏ ਹੋ ਤਾਂ ਤੁਹਾਨੂੰ ਕੋਈ ਚੀਜ਼ ਮੁੱਲ ਲੈਣ ਦੀ ਲੋੜ ਨਹੀਂ ਹੈ ਅਤੇ ਸਾਰਾ ਖਰਚ ਪਾਣੀ ਪੁਲਿਸੀਏ ਖੁਦ ਹੀ ਕੱਢਦੇ ਰਹਿੰਦੇ ਹਨ। ਜੇਕਰ ਤੁਹਾਨੂੰ ਅਜਿਹੀਆਂ ਗੱਲਾਂ ਉੱਪਰ ਯਕੀਨ ਨਹੀਂ ਹੈ ਤਾਂ ਤੁਸੀ ਪੰਜਾਬ ਪੁਲਿਸ ਨੇ ਕਈ ਕਾਰਨਾਮੇ ਇੰਟਰਨੈੱਟ ਉਪਰ ਸਰਚ ਕਰ ਕੇ ਜਾਣ ਸਕਦੇ ਹੋ, ਜਿਵੇਂ ਕਿ ਕਿਦਾਂ ਪੁਲਿਸ ਮੁਲਾਜ਼ਮ ਰੇਹੜੀ ਤੋਂ ਆਂਡੇ ਚੋਰੀ ਕਰ ਲੈਂਦੇ ਹਨ , ਜਾਂ ਫਿਰ ਮੱਛੀ ਵਾਲੀ ਦੁਕਾਨ ਤੋਂ ਰੋਹਬ ਦਿਖਾ ਕੇ ਮੁਫਤ ਵਿਚ ਮੱਛੀ ਲੈ ਆਉਂਦੇ ਹਨ ਅਤੇ ਕਦੇ-ਕਦੇ ਤਾਂ ਜੇਲ੍ਹ ਵਿਚ ਕੈਦੀਆਂ ਦੇ ਖਾਣ ਦੇ ਨਾਂ ਉਪਰ ਨਿੰਬੂਆਂ ਵਿਚ ਹੀ ਘਪਲਾ ਕਰ ਲਿਆ ਜਾਂਦਾ ਹੈ।

ਅਜਿਹਾ ਹੀ ਹੁਣ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ੍ਹ ਪੁਲਿਸ ਦੇ ਇਸ ਇਕ ਮੁਲਾਜ਼ਮ ਦਾ ਜੋ ਆਂਡੇ, ਮੱਛੀ ਜਾਂ ਫਿਰ ਨਿੰਬੂ ਤਾਂ ਨਹੀਂ ਪਰ ਸਿਗਰਟ ਦੇ 2 ਡੱਬੇ ਜ਼ਰੂਰ ਚੋਰੀ ਚੁੱਕ ਕੇ ਲੈ ਗਿਆ। ਜਦ ਇਹ ਘਟਨਾ ਸਾਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਤਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਇਹ ਮਾਮਲਾ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-17 ਵਿੱਚ ਤੋਂ ਸਾਹਮਣੇ ਆਇਆ ਹੈ। ਦੁਕਾਨਦਾਰ ਗੋਇਲ ਨੇ ਇਸ ਸਬੰਧੀ ਮੌਲੀਜਾਗਰਾਂ ਥਾਣੇ ਦੇ ਇੰਚਾਰਜ ਨੂੰ ਸੂਚਿਤ ਕੀਤਾ ਹੈ।  ਉਕਤ ਪੁਲਿਸ ਮੁਲਾਜ਼ਮ ਵੀ ਉਸੇ ਸਟੇਸ਼ਨ ਵਿਚ ਨੌਕਰੀ ਕਰ ਰਿਹਾ ਹੈ। ਹਾਲਾਂਕਿ ਉਸ ਨੇ ਕਿਹਾ ਕਿ ਉਹ ਮਾਮਲਾ ਦਰਜ ਨਹੀਂ ਕਰਵਾ ਰਹੇ ਪਰ ਉਕਤ ਪੁਲਿਸ ਮੁਲਾਜ਼ਮ ਲਈ ਸਬਕ ਜ਼ਰੂਰ ਚਾਹੁੰਦੇ ਹਨ ਕਿ ਅੱਗੇ ਤੋਂ ਉਹ ਇਸ ਤਰਹਾਂ ਦੀ ਹਰਕਤ ਨਾ ਕਰੇ।
ਉਕਤ ਦੁਕਾਨਦਾਰ ਨੇ ਕਿਹਾ ਕਿ ਉਕਤ ਦੁਕਾਨਦਾਰ ਨੇ ਪਹਿਲਾਂ ਵੀ ਉਸ ਦੀ ਦੁਕਾਨ ਤੋਂ ਟਾਫੀਆਂ ਦਾ ਪੈਕਟ ਚੋਰੀ ਕਰ ਲਿਆ ਸੀ। ਇਸ ਵਾਰ ਵੀ ਉਹ ਦੁਕਾਨ ਉਪਰ ਆਇਆ ਤੇ ਉਸ  ਨੇ ਕਾਊਂਟਰ ਉੱਪਰ ਪਏ ਸਿਗਰਟਾਂ ਦੇ 2 ਡੱਬੇ ਚੁੱਕ ਲਏ ਅਤੇ ਚੁੱਪ-ਚਾਪ ਨਿਕਲ ਗਿਆ। ਇਸ ਤੋਂ ਬਾਅਦ ਜਦ ਉਸ ਨੇ ਸੀਸੀਟੀਵੀ ਫੁਟੇਜ਼ ਚੈੱਕ ਕੀਤੀ ਤਾਂ ਉਹ ਪੁਲਿਸ ਸਟੇਸ਼ਨ ਇੰਚਾਰਜ ਨੂੰ ਇਸ ਸਬੰਧੀ ਸ਼ਿਕਾਇਤ ਦੇਣ ਪੁੱਜਾ ਹੈ। ਦੁਕਾਨਦਾਰ ਨੇ ਕਿਹਾ ਜਾਂ ਤਾਂ ਉਕਤ ਐੱਸਆਈ ਉਸ ਦੇ ਪੈਸੇ ਦੇਵੇ ਜਾਂ ਫਿਰ ਸਿਗਰਟਾਂ ਦੇ ਡੱਬੇ ਵਾਪਸ ਕਰੇ।
error: Content is protected !!