ਸੋਸ਼ਲ ਮੀਡੀਆ ‘ਤੇ ਦੋਸਤੀ ਕਰ ਕੇ ਬੁਲਾਇਆ ਹੋਟਲ ‘ਚ ਫਿਰ ਵਿਆਹ ਦਾ ਲਾਲਚ ਦੇ ਕੇ ਬਣਾ ਲਈ ਗਲਤ ਵੀਡੀਓ, ਮੁਕਰਿਆ ਤਾਂ ਲੜਕੀ ਕਹਿੰਦੀ ਦੱਸੋ ਮੈਂ ਕੀ ਕਰਾਂ ਹੁਣ…

ਸੋਸ਼ਲ ਮੀਡੀਆ ‘ਤੇ ਦੋਸਤੀ ਕਰ ਕੇ ਬੁਲਾਇਆ ਹੋਟਲ ‘ਚ ਫਿਰ ਵਿਆਹ ਦਾ ਲਾਲਚ ਦੇ ਕੇ ਬਣਾ ਲਈ ਗਲਤ ਵੀਡੀਓ, ਮੁਕਰਿਆ ਤਾਂ ਲੜਕੀ ਕਹਿੰਦੀ ਦੱਸੋ ਮੈਂ ਕੀ ਕਰਾਂ ਹੁਣ…

ਲੁਧਿਆਣਾ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਦੇ ਚੱਕਰ ਵਿਚ ਕਈ ਨੌਜਵਾਨ ਅਜਿਹੇ ਕੰਮ ਕਰ ਦਿੰਦੇ ਹਨ ਕਿ ਬਾਅਦ ਵਿਚ ਪਛਤਾਵੇ ਤੋਂ ਇਲਾਵਾ ਕੁਝ ਵੀ ਨਹੀਂ ਰਹਿੰਦਾ। ਅਜਿਹਾ ਹੀ ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਹਲਕਾ ਜਗਰਾਓਂ ਤੋਂ ਜਿੱਥੇ ਸੋਸ਼ਲ ਮੀਡੀਆ ਉੱਪਰ ਹੋਈ ਦੋਸਤੀ ਤੋਂ ਬਾਅਦ ਹੁਣ 22 ਸਾਲਾ ਲੜਕੀ ਇਨਸਾਫ ਲਈ ਭਟਕ ਰਹੀ ਹ ਅਤੇ ਮੁਲਜ਼ਮ ਨੇ ਵਿਆਹ ਦਾ ਲਾਲਚ ਦੇ ਕੇ ਪਹਿਲਾਂ ਤਾਂ ਜਬਰ-ਜਨਾਹ ਕਰਦਾ ਰਿਹਾ ਅਤੇ ਹੁਣ ਵਿਆਹ ਤੋਂ ਮੁਕਰ ਗਿਆ ਹੈ। ਉਕਤ ਮਾਮਲੇ ਹਲਕਾ ਜਗਰਾਓਂ ਦੇ ਜੋਧਾਂ ਇਲਾਕੇ ਤੋਂ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ 22 ਸਾਲਾ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸੇ ਦੇ ਹੀ ਪਿੰਡ ਦੇ ਨੌਜਵਾਨ ਨਾਲ ਉਸ ਦੀ ਸੋਸ਼ਲ ਮੀਡੀਆ ਉੱਪਰ ਦੋਸਤੀ ਹੋ ਗਈ ਅਤੇ ਹੋਲੀ-ਹੋਲੀ ਇਹ ਦੋਸਤੀ ਪਿਆਰ ਵਿਚ ਬਦਲ ਗਈ। ਇਸ ਦੌਰਾਨ ਇਕ ਦਿਨ ਮੁਲਜ਼ਮ ਮਨਿੰਦਰ ਸਿੰਘ ਉਸ ਨੂੰ ਵਿਆਹ ਦਾ ਲਾਲਚ ਦੇ ਕੇ ਜਬਰ-ਜਨਾਹ ਕਰਦਾ ਰਿਹਾ ਅਤੇ ਜਦ ਉਸ ਨੇ ਵਿਰੋਧ ਕੀਤਾ ਤਾਂ ਕਹਿੰਦਾ ਕਿ ਆਪਾ ਵਿਆਹ ਵੀ ਕਰਵਾ ਲਵਾਂਗੇ। ਇਸ ਦੌਰਾਨ ਉਸ ਨੇ ਉਸ ਦੀ ਵੀਡੀਓ ਵੀ ਬਣਾ ਲਈ ਅਤੇ ਬਾਅਦ ਵਿਚ ਉਸ ਨੂੰ ਬਲੈਕਮੇਲ ਕਰ ਕੇ ਕਈ ਵਾਰ ਜਬਰ-ਜਨਾਹ ਕਰਦਾ ਰਿਹਾ।
ਹੁਣ ਜਦ ਉਸ ਨੇ ਮੁਲਜ਼ਮ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਮੁਕਰ ਗਿਆ। ਇਸ ਤੋਂ ਬਾਅਦ ਪੀੜਤ ਲੜਕੀ ਨੇ ਐੱਸਐੱਸਪੀ ਅੱਗੇ ਪੇਸ਼ ਹੋ ਕੇ ਇਨਸਾਫ ਲਈ ਅਪੀਲ ਕੀਤੀ ਅਤੇ ਕਿਹਾ ਕਿ ਉਸ ਨੂੰ ਇਸ ਦਲਦਲ ਤੋਂ ਛੁਟਕਾਰਾ ਦਿਵਾਇਆ ਜਾਵੇ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਪੀੜਤ ਲੜਕੀ ਦੀ ਸ਼ਿਕਾਇਤ ਉੱਪਰ ਮਨਿੰਦਰ ਸਿੰਘ ਪੁੱਤਰ ਅਮਰ ਸਿੰਘ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ।
error: Content is protected !!