ਦਲਿਤ ਸਿੱਖ ਗ੍ਰੰਥੀ ਨੂੰ ਘਰ ਬੁਲਾ ਕੇ ਕੀਤਾ ਨੰਗਾ, ਮੂੰਹ ਕਾਲਾ ਕਰ ਕੇ ਪਿਆਇਆ ਪਿਸ਼ਾਬ ਤੇ ਕੱਢੀਆਂ ਜਾਤੀਸੂਚਕ ਗਾਲਾਂ, ਪੜ੍ਹੋ ਕੀ ਹੈ ਪੂਰਾ ਮਾਮਲਾ…

ਦਲਿਤ ਸਿੱਖ ਗ੍ਰੰਥੀ ਨੂੰ ਘਰ ਬੁਲਾ ਕੇ ਕੀਤਾ ਨੰਗਾ, ਮੂੰਹ ਕਾਲਾ ਕਰ ਕੇ ਪਿਆਇਆ ਪਿਸ਼ਾਬ ਤੇ ਕੱਢੀਆਂ ਜਾਤੀਸੂਚਕ ਗਾਲਾਂ, ਪੜ੍ਹੋ ਕੀ ਹੈ ਪੂਰਾ ਮਾਮਲਾ…

 

ਮਾਲੇਰਕੋਟਲਾ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਥਾਣਾ ਸੰਦੋਡ਼ ਅਧੀਨ ਪੈਂਦੇ ਇਕ ਪਿੰਡ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪਿੰਡ ਵਿਚ ਇਕ ਗ੍ਰੰਥੀ ਨੂੰ ਬੇਇੱਜ਼ਤ ਕਰਦੇ ਹੋਏ ਮੂੰਹ ਕਾਲਾ ਕਰ ਕੇ ਪਿਸ਼ਾਬ ਪਿਆਇਆ ਗਿਆ ਅਤੇ ਨਾਲ ਹੀ ਜਾਤੀਸੂਚਕ ਸ਼ਬਦ ਵਰਤਦੇ ਹੋਏ ਗਾਲੀ-ਗਲੌਚ ਵੀ ਕੀਤਾ ਗਿਆ। ਉਕਤ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੀੜਤ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਦਲਿਤ ਸਿੱਖ ਹੈ। ਕੁਝ ਲੋਕਾਂ ਨੂੰ ਸ਼ੱਕ ਸੀ ਕਿ ਉਸ ਦੇ ਪਿੰਡ ਦੀ ਕਿਸੇ ਔਰਤ ਨਾਸ ਨਾਜਾਇਜ਼ ਸਬੰਧ ਹਨ। ਇਸ ਸ਼ੱਕ ਦੇ ਆਧਾਰ ਉਪਰ ਹੀ ਦਲਿਤ ਸਿੱਖ ਗ੍ਰੰਥੀ ਨੂੰ ਘਰ ਬੁਲਾ ਕੇ ਅਲਫ ਨੰਗਾ ਕਰਕੇ ਉਸ ਦਾ ਮੂੰਹ ਕਾਲਾ ਕੀਤਾ ਗਿਆ ਅਤੇ ਉਸ ਨੂੰ ਜ਼ਬਰਦਸਤੀ ਪਿਸ਼ਾਬ ਵੀ ਪਿਆਇਆ ਗਿਆ। ਇਹ ਘਟਨਾ 14 ਅਗਸਤ ਦੀ ਦੱਸੀ ਜਾ ਰਹੀ ਹੈ। ਉਕਤ ਘਟਨਾ ਦੌਰਾਨ ਪੀੜਤ ਨੂੰ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗਾਲੀ-ਗਲੌਚ ਵੀ ਕੀਤਾ ਗਿਆ।

ਪੁਲਿਸ ਨੇ ਵੀਡੀਓ ਵਾਇਰਲ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਵਾਲਿਆਂ ’ਤੇ ਥਾਣਾ ਸੰਦੋਡ਼ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।ਵਾਇਰਲ ਵੀਡੀਓ ਵਿਚ ਗ੍ਰੰਥੀ ਦਾ ਮੂੰਹ ਕਾਲਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਮੂੰਹ ’ਤੇ ਇਕ ਵਿਅਕਤੀ ਪਿਸ਼ਾਬ ਸੁੱਟ ਰਿਹਾ ਹੈ ਤੇ ਜ਼ਬਰੀ ਉਸ ਨੂੰ ਪਿਸ਼ਾਬ ਪਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

error: Content is protected !!