ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ‘ਚ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਮਾਰੇ ਧੱਕੇ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਤਾਂ ਮੈਨੇਜਰ ਨੇ ਸੁਣਾਇਆ ਇਹ ਫੈਸਲਾ…

ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ‘ਚ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਮਾਰੇ ਧੱਕੇ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਤਾਂ ਮੈਨੇਜਰ ਨੇ ਸੁਣਾਇਆ ਇਹ ਫੈਸਲਾ…

 

 

 

ਅੰਮ੍ਰਿਤਸਰ (ਵੀਓਪੀ ਬਿਊਰੋ) ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦ ਮੁਲਾਜ਼ਮਾਂ ਵੱਲੋਂ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਇਕ ਬਜ਼ੁਰਗ ਨਾਲ ਖਿੱਚ-ਧੂਹ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਆਏ ਉਕਤ ਬਜ਼ੁਰਗ ਨਾਲ ਇਸ ਵਤੀਰੇ ਦੀ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ।

ਇਸ ਸਬੰਧੀ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਬਜ਼ੁਰਗ ਪਹਿਲਾਂ ਪਾਲਕੀ ਸਾਹਿਬ ਦੇ ਸਮੇਂ ਜੰਗਲਾ ਟੱਪ ਕੇ ਅੰਦਰ ਆਇਆ ਸੀ, ਜਿਸ ਤੋਂ ਬਾਅਦ ਬਜ਼ੁਰਗ ਨੂੰ ਸੇਵਾਦਾਰਾਂ ਨੇ ਇਕ ਪਾਸੇ ਪੌੜੀਆਂ ‘ਤੇ ਬਿਠਾ ਦਿੱਤਾ, ਬਾਅਦ ਵਿਚ ਇਹ ਬਜ਼ੁਰਗ ਜਦ ਫਿਰ ਭਜ ਕੇ ਪਾਲਕੀ ਸਾਹਿਬ ਵੱਲ ਜਾਣ ਲੱਗਾ ਤਾਂ ਉਸ ਨੂੰ ਸੇਵਾਦਾਰਾਂ ਵੱਲੋਂ ਗਲਤ ਤਰੀਕੇ ਨਾਲ ਖਿੱਚ ਧੂਹ ਕੀਤੀ ਗਈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਵੀ ਹਲਚਲ ਵਿਚ ਆ ਗਏ ਸਨ। ਮੈਨੇਜਰ ਭੰਗਾਲੀ ਨੇ ਕਿਹਾ ਕਿ ਇਹ ਬਜ਼ੁਰਗ ਰੋਜ਼ਾਨਾ ਪਾਲਕੀ ਸਾਹਿਬ ਦੇ ਸਮੇਂ ਦਰਸ਼ਨ ਕਰਨ ਪੁੱਜਦਾ ਹੈ ਪਰ ਹਮੇਸ਼ਾ ਹੀ ਦੇਰ ਨਾਲ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦੇ ਨਾਲ ਗਲਤ ਵਤੀਰਾ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਬਣਦੀ ਸੀ ਜਿਸ ਕਾਰਨ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ।

error: Content is protected !!