ਮਿੱਲੋਂ ਇਹਨਾਂ ਉਮੀਦਵਾਰਾਂ ਨੂੰ, ਕਿਸੇ ਦੀ ਬਰਗਰ ਦੀ ਰੇਹੜੀ ਕੋਈ ਕਰਦਾ ਫਿਲਟਰ ਠੀਕ ਤੇ ਕਿਸੇ ਦਾ ਢਾਬਾ

ਇੱਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ‘ਚ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜਿੱਥੇ ਹਰ ਪਾਰਟੀ ਦੇ ਉਮੀਦਵਾਰ ਆਪਣੀ ਜਿੱਤ ਯਕੀਨੀ ਬਣਾਉਣ ਦੇ ਦਾਅਵੇ ਕਰ ਰਹੇ ਹਨ, ਉੱਥੇ ਹੀ ਸਿਆਸੀ ਲੀਡਰਾਂ ਨੂੰ ਟੱਕਰ ਦੇਣ ਲਈ  ਲੁਧਿਆਣੇ ਦੇ ਵਿੱਚ ਅੱਜ 3 ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਜਿਨਾਂ ਦੇ ਵਿੱਚ ਸਿਮਰਨਦੀਪ ਸਿੰਘ, ਰਵਿੰਦਰ ਪਾਲ ਸਿੰਘ ਬਾਬਾ ਜੀ ਬਰਗਰ ਵਾਲੇ, ਟੀਟੂ ਬਾਣੀਆਂ ਸ਼ਾਮਿਲ ਹਨ। ਇਹਨਾਂ ਦੇ ਵਿੱਚ ਰਵਿੰਦਰ ਪਾਲ ਸਿੰਘ ਬਾਬਾ ਜੀ ਬਰਗਰ ਬਣਾਉਣ ਦਾ ਦਾ ਕੰਮ ਕਰਦੇ ਹਨ, ਉਹ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਨੇੜੇ ਬਰਗਰ ਦੀ ਰੇੜੀ ਲਾਉਂਦੇ ਹਨ,

ਉੱਥੇ ਹੀ ਟੀਟੂ ਬਾਣੀਆਂ ਫਿਲਟਰ ਠੀਕ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਸਮਾਜ ਸੇਵਾ ਵੀ ਕਰਦਾ ਹੈ। ਟੀਟੂ ਬਾਣੀਆਂ ਪਹਿਲਾਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਿਆ ਸੀ ਪਰ ਬਾਅਦ ਵਿੱਚ ਉਸਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ। ਉੱਥੇ ਹੀ ਦੂਜੇ ਪਾਸੇ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਉਹ 2019 ਮੁੱਲਾਪੁਰ ਦਾਖਾ ਦੀ ਜਿਮਨੀ ਚੋਣ ‘ਚ ਵੀ ਖੜਾ ਹੋਇਆ ਸੀ ਅਤੇ 2022 ਦੀ ਵਿਧਾਨ ਸਭਾ ਚੋਣਾਂ ਚ ਵੀ ਖੜਾ ਹੋਇਆ ਸੀ ਇਸ ਵਾਰ 2024 ਦੀ ਲੋਕ ਸਭਾ ਚੋਣਾਂ ਵਿੱਚ ਵੀ ਉਹ ਆਪਣੀ ਕਿਸਮਤ ਅਜਮਾ ਰਿਹਾ ਹੈ।

ਆਜ਼ਾਦ ਉਮੀਦਵਾਰਾਂ ਦੇ ਆਪਣੇ ਵੱਖਰੇ ਵੱਖਰੇ ਮੁੱਦੇ ਹਨ ਇੱਕ ਪਾਸੇ ਜਿੱਥੇ ਬਾਬਾ ਜੀ ਬਰਗਰ ਵਾਲੇ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਸਿੱਖਿਆ ਦੇ ਮੁੱਦੇ ਨੂੰ ਮੁੱਖ ਰੱਖ ਕੇ ਚੋਣ ਲੜਨਗੇ ਅਤੇ ਜੋ ਸਰਕਾਰੀ ਸਕੂਲਾਂ ਦਾ ਮਿਆਰ ਡਿੱਗ ਰਿਹਾ ਹੈ ਉਸ ਨੂੰ ਉੱਪਰ ਚੁੱਕਣਗੇ। ਉਹਨਾਂ ਕਿਹਾ ਕਿ ਰੇੜੀ ਫੜੀਆਂ ਵਾਲੇ ਮੇਰੇ ਨਾਲ ਹਨ ਜੋ ਰੇੜੀ ਫੜੀਆਂ ਵਾਲਿਆਂ ਦੇ ਨਾਲ ਧੱਕਾ ਹੋ ਰਿਹਾ ਹੈ ਉਹ ਉਹਨਾਂ ਦੀ ਆਵਾਜ਼ ਲੋਕ ਸਭਾ ਵਿੱਚ ਜਾ ਕੇ ਬੁਲੰਦ ਕਰਨਗੇ।

ਇੱਕ ਢਾਬੇ ਵਾਲਾ ਅੰਮ੍ਰਿਤਸਰ ਸੀਟ ਤੋਂ ਐੱਮ.ਪੀ. ਦੀ ਆਜ਼ਾਦ ਚੋਣ ਲੜ ਰਿਹਾ ਹੈ। ਬੀ. ਕੇ ਵੈਸ਼ਣੋ ਢਾਬੇ ਦਾ ਮਾਲਕ ਵੀ ਵੱਡੇ-ਵੱਡੇ ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਲਈ ਮੈਦਾਨ ‘ਚ ਉਤਰਿਆ ਹੈ। ਦੱਸ ਦਈਏ ਕਿ ਉਸ ਨੂੰ ਸਕਿਓਰਿਟੀ ਵਜੋਂ ਦੋ ਗੰਨਮੈਨ ਵੀ ਮਿਲ ਚੁੱਕੇ ਹਨ। ਦੱਸਣਯੋਗ ਹੈ ਕਿ ਲੋਕ ਸੇਵਾ ਲਈ ਕਈ ਐਵਾਰਡ ਹਾਸਲ ਕਰ ਚੁੱਕਾ ਬੀ. ਕੇ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਆਸਤ ‘ਚ ਆਉਣ ਦੀ ਪ੍ਰੇਰਣਾ ਕਿਸਤੋਂ ਮਿਲੀ ਤੇ ਉਹ ਕਿਨ੍ਹਾਂ ਮੁੱਦਿਆਂ ‘ਤੇ ਚੋਣ ਲੜ ਰਹੇ ਹੈ।

error: Content is protected !!